ਟੋਰਾਂਟੋ : ਕੈਨੇਡੀਅਨ ਸ਼ਹਿਰ ਟੋਰਾਂਟੋ ਵਿੱਚ ਆਏ ਭਿਆਨਕ ਤੂਫਾਨ ਨਾਲ ਬੈਰੀ ਖੇਤਰ ਦਾ ਵੱਡਾ ਹਿੱਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤੂਫਾਨ ਨੇ ਤਕਰੀਬਨ 25 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਤੂਫਾਨ ਨਾਲ ਘੱਟੋ-ਘੱਟ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸਿਮਕੋ ਪੈਰਾਮੈਡਿਕ ਸਰਵਿਸਿਜ਼ ਦੇ ਪ੍ਰਮੁੱਖ ਐਂਡਰਿਊ ਰਾਬਰਟ ਨੇ ਵੀਰਵਾਰ ਰਾਤ ਕਿਹਾ ਕਿ ਤਬਾਹੀ ਨਾਲ ਸ਼ਹਿਰ ਦੇ ਦੱਖਣ-ਪੂਰਬ ਵਿੱਚ ਪ੍ਰਿੰਸ ਵਿਲੀਅਮ ਵੇਅ 'ਤੇ ਸੇਂਟ ਗੈਬਰੀਅਲ ਆਰਕੰਟਲ ਕੈਥੋਲਿਕ ਸਕੂਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
- " class="align-text-top noRightClick twitterSection" data="">
ਇਹ ਵੀ ਪੜ੍ਹੋ:VIRAL VIDEO: ਮਾਂ ਨੇ ਬੱਚੀ ਨੂੰ ਬਿਲਡਿੰਗ ਤੋਂ ਸੁੱਟਿਆ, ਜਾਣੋ ਕਿਉਂ
ਅਧਿਕਾਰੀਆਂ ਨੇ ਕਿਹਾ ਕਿ ਨੁਕਸਾਨੀਆਂ ਗਈਆਂ 25 ਇਮਾਰਤਾਂ ਵਿੱਚੋਂ ਤਿੰਨ ਪੂਰੀ ਤਰ੍ਹਾਂ ਤਹਿਸ- ਨਹਿਸ ਹੋ ਗਈਆਂ ਹਨ। ਲੋਕਾਂ ਨੇ ਤੂਫਾਨ ਤੋਂ ਬਾਅਦ ਦੀਆਂ ਫੋਟੋਆਂ ਅਤੇ ਵੀਡਿਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਟੋਰਾਂਟੋ ਦੇ ਉੱਤਰ ਵੱਲ ਡਾਉਨਟਾਊਨ ਬੈਰੀ ਦੇ ਕੁਝ ਹਿੱਸਿਆਂ ਵਿੱਚ ਘਰਾਂ ਦੀਆਂ ਛੱਤਾਂ ਚੂਰ-ਚੂਰ ਹੋ ਗਈਆਂ ਹਨ, ਜਦੋਂ ਕਿ ਤੂਫਾਨ ਨੇ ਵਾਹਨਾਂ ਨੂੰ ਪਲਟ ਦਿੱਤਾ ਅਤੇ ਸੜਕਾਂ ਤੇ ਚਾਰੇੇ ਤਰਫ ਮਲਵਾ ਦੇਖਿਆ ਜਾ ਸਕਦਾ ਹੈ।