ਨਵੀਂ ਦਿੱਲੀ: ਬ੍ਰਿਟੇਨ ਦੇ ਇੱਕ ਨਿਲਾਮੀ ਘਰ ਵੱਲੋਂ ਇੱਕ ਸੋਨੇ ਦੀ ਪਰਤ ਚੜ੍ਹੀ ਹੋਈ ਐਨਕ ਦੀ 2,60,000 ਪੌਂਡ (ਲਗਭਗ 2 ਕਰੋੜ 55 ਲੱਖ ਰੁਪਏ) 'ਚ ਨਿਲਾਮੀ ਕੀਤੀ ਗਈ। ਇਸ ਦੇ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਸ ਐਨਕ ਨੂੰ ਮਹਾਤਮਾ ਗਾਂਧੀ ਨੇ ਪਾਇਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਕਿਸੇ ਹੋਰ ਨੂੰ ਤੋਹਫੇ 'ਚ ਦਿੱਤਾ ਸੀ।
ਇਸ ਐਨਕ ਦੇ 10,000 ਅਤੇ 15,000 ਪੌਂਡ ਤੱਕ ਮਿਲਣ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਆਨਲਾਈਨ ਨਿਲਾਮੀ ਵਿੱਚ ਬੋਲੀ ਵੱਧ ਗਈ ਅਤੇ ਆਖਰਕਾਰ ਛੇ ਅੰਕਾਂ 'ਤੇ ਰੁਕ ਗਈ।
ਈਸਟ ਬ੍ਰਿਸਟਲ ਆਕਸ਼ਨਾਂ ਦੀ ਨਿਲਾਮੀ ਕਰਨ ਵਾਲੇ ਐਂਡੀ ਸਟੋਵ ਨੇ ਬੋਲੀ ਲਗਾਉਣ ਦੀ ਪ੍ਰਕਿਰਿਆ ਨੂੰ ਇਹ ਕਹਿ ਕੇ ਸਮਾਪਤ ਕੀਤਾ, "ਇੱਕ ਅਵਿਸ਼ਵਾਸ਼ਯੋਗ ਚੀਜ਼ ਲਈ ਅਵਿਸ਼ਵਾਸ਼ਯੋਗ ਕੀਮਤ! ਜਿਨ੍ਹਾਂ ਨੇ ਬੋਲੀ ਲਗਾਈ ਉਨ੍ਹਾਂ ਸਾਰੀਆਂ ਦਾ ਧੰਨਵਾਦ"।
ਉਨ੍ਹਾਂ ਕਿਹਾ, ‘ਇਸ ਐਨਕ ਨੇ ਸਾਡੇ ਲਈ ਨਾ ਸਿਰਫ ਨਿਲਾਮੀ ਦਾ ਰਿਕਾਰਡ ਬਣਾਇਆ ਹੈ, ਬਲਕਿ ਇਹ ਇਤਿਹਾਸਕ ਤੌਰ ‘ਤੇ ਵੀ ਮਹੱਤਵਪੂਰਨ ਹਨ। ਵਿਕਰੇਤਾ ਨੇ ਕਿਹਾ ਸੀ ਕਿ ਇਹ ਵਸਤੂ ਦਿਲਚਸਪ ਹੈ ਪਰ ਇਸਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਇਹ ਵੇਚਣ ਯੋਗ ਨਹੀਂ ਹੈ।' ਇਸ ਐਨਕ ਦੇ ਨਵੇਂ ਮਾਲਕ ਦੱਖਣ ਪੱਛਮੀ ਇੰਗਲੈਡ ਦੇ ਸਾਉਥ ਗਲੋਸਟਰਸ਼ਾਇਰ ਦੇ ਮੰਗੋਟਸਫੀਲਡ ਦੇ ਬਜ਼ੁਰਗ ਹੈ ਜੋਂ ਅਪਣੀ ਧੀ ਨਾਲ ਮਿਲਕੇ 2,60,000 ਪੌਂਡ ਭੁਗਤਾਨ ਕਰਨਗੇ।