ਹੈਦਰਾਬਾਦ: ਰੂਸ ਦੀ ਪਾਰਲੀਮੈਂਟ ਨੇ ਫੌਜ ਨੂੰ ਲੈ ਕੇ ਜਾਣ ਬੁੱਝ ਕੇ ਫਰਜ਼ੀ ਖ਼ਬਰਾਂ ਫੈਲਾਉਣ ਤੇ 15 ਸਾਲ ਦੀ ਸਜ਼ਾ ਵਾਲਾ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਕਾਨੂੰਨ ਨੂੰ ਪਾਰਲੀਮੈਂਟ ਦੇ ਦੋਨਾਂ ਹਾਊਸਾਂ ਵਿੱਚੋਂ ਪਾਸ ਕਰਵਾ ਦਿੱਤਾ ਗਿਆ ਸੀ। ਇਸ ਤੇ ਹੁਣ ਰਾਸ਼ਟਰਪਤੀ ਪੁਤੀਨ ਦਸਤਖ਼ਤ ਕਰ ਦਿੱਤੇ ਹਨ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ: WAR 10TH DAY UPDATES: ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਾਰੀ, ਤੁਰਕੀ ਨੇ ਵਿਚੋਲਗੀ ਦੀ ਕੀਤੀ ਕੋਸ਼ਿਸ਼
ਇਸ ਕਾਨੂੰਨ ਦੇ ਅਨੁਸਾਰ ਜੇਕਰ ਕੋੋਈ ਝੂਠੀਆਂ ਖ਼ਬਰਾਂ ਜਾਂ ਜਾਣਕਾਰੀ ਫੈਲਾਉਂਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ ਅਤੇ 15 ਕੈਦ ਦੀ ਸਜ਼ਾ ਦੇ ਨਾਲ ਨਾਲ ਜੁਰਮਾਨਾ ਕੀਤਾ ਜਾਵੇਗਾ। ਰੂਸ ਪਾਰਲੀਮੈਂਟ ਨੇ ਫਰਜੀ ਖ਼ਬਰਾਂ ਭੇਜਣ ਨੂੰ ਜੁਰਮ ਕਰਾਰ ਦਿੰਦਿਆ ਇਹ ਫੈਸਲਾ ਲਿਆ ਗਿਆ ਹੈ। ਰੂਸ ਨੇ ਇਹ ਫੈਸਲਾ ਯੂਕਰੇਨ ਖ਼ਿਲਾਫ਼ ਚੱਲ ਰਹੀ ਜੰਗ ਨੂੰ ਵੇਖਦਿਆਂ ਲਿਆ ਹੈ।
ਇਹ ਵੀ ਪੜੋ: ਯੂਕਰੇਨ ਦੇ ਰਾਸ਼ਟਰਪਤੀ ਦਾ ਵੱਡਾ ਬਿਆਨ, ਯੂਕਰੇਨ ਨੇ ਵੀਜ਼ੇ ਦੀ ਸ਼ਰਤ ਕੀਤੀ ਖਤਮ
ਦੱਸ ਦਈਏ ਕਿ ਰੂਸ ਦੇ ਅਧਿਕਾਰੀਆਂ ਵੱਲੋਂ ਕਈ ਵਾਰੀ ਇਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਰੂਸ ਦੇ ਕੁੱਝ ਵਿਰੋਧੀ ਮੁਲਕਾਂ ਵੱਲੋਂ ਝੂਠੀਆਂ ਖ਼ਬਰਾਂ ਭੇਜਿਆਂ ਜਾਂਦੀਆਂ ਹਨ। ਇਨ੍ਹਾਂ ਦਾ ਮਕਸਦ ਲੋਕਾਂ ਨੂੰ ਸੱਤਾ ਧਿਕ ਤੋਂ ਦੂਰ ਕਰਨਾ ਹੈ। ਇਸ ਲਈ ਇਸ ਫ਼ੌਜਦਾਰੀ ਕਾਨੂੰਨ ਦੀਆਂ ਧਾਰਾਵਾਂ ਵਿੱਚ ਸੋਧ ਕੀਤੀ ਗਿਆ ਹੈ। ਇਸ ਕਾਨੂੰਨ ਰਾਹੀ ਫਰਜ਼ੀ ਖ਼ਬਰਾਂ ਅਤੇ ਝੂਠੀ ਜਾਣਕਾਰੀ ਦੇਣ ਵਾਲੇ ਖ਼ਿਲਾਫ਼ ਸਖ਼ਤੀ ਕੀਤੀ ਜਾਵੇਗੀ।
ਇਹ ਵੀ ਪੜੋ: ਜ਼ਿਲ੍ਹਾ ਮੋਗਾ ਵਿੱਚ ਐਤਕੀਂ ਪ੍ਰਤੀ ਹੈਕਟੇਅਰ 53 ਕੁਇੰਟਲ ਕਣਕ ਪੈਦਾਵਾਰ ਹੋਣ ਦੀ ਸੰਭਾਵਨਾ