ਲੰਡਨ: ਬ੍ਰਿਟੇਨ ਦੀ ਅਦਾਲਤ ਵਿੱਚ ਸੋਮਵਾਰ ਨੂੰ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਭਾਰਤ ਹਵਾਲੇ ਦੇ ਮੁਕੱਦਮੇ ਦੀ ਦੂਸਰੇ ਸੈਸ਼ਨ ਦੀ ਸੁਣਵਾਈ ਸ਼ੁਰੂ ਹੋਵੇਗੀ ਅਤੇ ਉਹ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ ਹੋਣਗੇ।
ਨੀਰਵ ਮੋਦੀ ਉੱਤੇ ਪੰਜਾਬ ਨੈਸ਼ਨਲ ਬੈਂਕ ਤੋਂ ਲਗਭਗ 14,000 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਹਨ। ਮਾਰਚ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਹ ਲੰਡਨ ਦੀ ਜੇਲ੍ਹ ਵਿੱਚ ਹਨ। ਮਨੀ ਲਾਂਡਰਿੰਗ ਮਾਮਲੇ ਵਿੱਚ ਵੀ ਭਾਰਤ ਵਿੱਚ 49 ਸਾਲਾ ਹੀਰਾ ਵਪਾਰੀ ਵਿਰੁੱਧ ਮੁਕੱਦਮਾ ਦਰਜ ਹੈ।
ਵੈਸਟਮਿੰਸਟਰ ਅਦਾਲਤ 'ਚ ਮੁਕੱਦਮਾ ਦਰਜ
ਬ੍ਰਿਟੇਨ ਦੀ ਕਰਾਊਨ ਮੁਕੱਦਮਾ ਸੇਵਾ ਰਾਹੀਂ ਭਾਰਤ ਸਰਕਾਰ ਨੇ ਨੀਰਵ ਦੀ ਭਾਰਤ ਹਵਾਲਗੀ ਨੂੰ ਲੈ ਕੇ ਲੰਡਨ ਸਥਿਤ ਵੈਸਟਮਿੰਸਟਰ ਅਦਾਲਤ ਵਿੱਚ ਮੁਕੱਦਮਾ ਪਾਇਆ ਹੋਇਆ ਹੈ।
ਪੇਸ਼ ਕਰਨ ਦੇ ਹੁਕਮ
ਕੋਰੋਨਾ ਵਾਇਰਸ ਕਰ ਕੇ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਜ਼ਿਲ੍ਹਾ ਜੱਜ ਸੈਮੂਅਲ ਗੂਜੀ ਨੇ ਮੋਦੀ ਨੂੰ ਵੈਂਡਸਵਰਥ ਜੇਲ੍ਹ ਦੇ ਹੀ ਇੱਕ ਕਮਰੇ ਵਿੱਚ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ੫ ਦਿਨ ਚੱਲਣ ਵਾਲੀ ਇਹ ਸੁਣਵਾਈ ਸ਼ੁੱਕਰਵਾਰ ਨੂੰ ਖ਼ਤਮ ਹੋ ਸਕਦੀ ਹੈ।