ਵੋਰਸਾ: ਪੋਲੈਂਡ ਵਿੱਚ ਗੱਠਜੋੜ ਦੀ ਸਰਕਾਰ ਵਿੱਚ ਮੈਂਬਰਾਂ ਦਰਮਿਆਨ ਚੱਲ ਰਹੇ ਸੱਤਾ ਸੰਘਰਸ਼ ਨੂੰ ਖ਼ਤਮ ਕਰਨ ਲਈ ਹਾਕਮ ਧਿਰ ਦੇ ਆਗੂ ਜਾਰੋਸਲਾ ਕਾਜੈਂਸਕੀ ਰਸਮੀ ਤੌਰ 'ਤੇ ਇਸ ਸਰਕਾਰ ਵਿੱਚ ਸ਼ਾਮਲ ਹੋ ਸਕਦੇ ਹਨ। ਪਾਰਟੀ ਦੇ ਇੱਕ ਚੋਟੀ ਦੇ ਆਗੂ ਨੇ ਇਹ ਜਾਣਕਾਰੀ ਦਿੱਤੀ।
ਇਹ ਤਬਦੀਲੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਨਿਆਂ ਮੰਤਰੀ ਜਿਬਗਨਿਊ ਜਿਓਬਰੋ, ਜਿਨ੍ਹਾਂ ਦੇ ਜ਼ਰੀਏ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਕਈ ਵਿਵਾਦਪੂਰਨ ਕਦਮ ਚੁੱਕੇ ਹਨ, ਸੱਤਾ ‘ਤੇ ਆਪਣੀ ਪਕੜ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ।
ਦੱਸ ਦੇਈਏ ਕਿ ਕਾਜੈਂਸਕੀ 2006 ਤੋਂ 2007 ਤੱਕ ਪ੍ਰਧਾਨ ਮੰਤਰੀ ਸਨ।