ETV Bharat / international

ਇਸ ਸਾਲ ਕੋਰੋਨਾ ਲਾਗ ਦੁਨੀਆ ਲਈ ਕਈ ਜ਼ਿਆਦਾ ਘਾਤਕ ਸਾਬਿਤ ਹੋਵੇਗੀ, WHO ਨੇ ਕੀਤਾ ਸਾਵਧਾਨ - WHO ਨੇ ਕੀਤਾ ਸਾਵਧਾਨ

ਡਬਲਯੂਐਚਓ ਨੇ ਕਿਹਾ ਕਿ ਦੁਨੀਆ ਭਰ ਵਿੱਚ ਹੁਣ ਤੱਕ 33 ਲੱਖ 46 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਧਰ ਓਲੰਪਿਕ ਦੇ ਆਯੋਜਨ ਨੂੰ ਰੱਦ ਕਰਨ ਦੀ ਮੰਗ ਵਿਚਕਾਰ ਜਾਪਾਨ ਨੇ ਦੇਸ਼ ਵਿੱਚ ਐਮਰਜੈਂਸੀ ਦੀ ਮਿਆਦ ਵਧਾ ਦਿੱਤੀ ਹੈ।

ਫ਼ੋਟੋ
ਫ਼ੋਟੋ
author img

By

Published : May 15, 2021, 1:50 PM IST

ਜਿਨੇਵਾ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਪਿਛਲੇ ਸਾਲ ਨਾਲੋਂ ਇਸ ਸਾਲ ਵਧੇਰੇ ਮਾਰੂ ਸਾਬਤ ਹੋਵੇਗੀ। ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਗੈਬਰੇਈਅਸ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਿਆਦਾ ਜਾਨਲੇਵਾ ਹੁੰਦਾ ਹੋਏ ਦੇਖ ਰਹੇ ਹਾਂ। ਡਬਲਯੂਐਚਓ ਨੇ ਕਿਹਾ ਕਿ ਦੁਨੀਆ ਭਰ ਵਿੱਚ ਹੁਣ ਤੱਕ 33 ਲੱਖ 46 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਧਰ ਓਲੰਪਿਕ ਦੇ ਆਯੋਜਨ ਨੂੰ ਰੱਦ ਕਰਨ ਦੀ ਮੰਗ ਵਿਚਕਾਰ ਜਾਪਾਨ ਨੇ ਦੇਸ਼ ਵਿੱਚ ਐਮਰਜੈਂਸੀ ਦੀ ਮਿਆਦ ਵਧਾ ਦਿੱਤੀ ਹੈ।

WHO ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਮਹਾਂਮਾਰੀ ਕਾਰਨ ਮੌਤਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜਾਪਾਨ ਨੇ ਓਲੰਪਿਕ ਦੇ ਆਯੋਜਨ ਦੇ ਮਹਿਜ 10 ਹਫ਼ਤਿਆਂ ਪਹਿਲਾਂ 3 ਹੋਰ ਇਲਾਕਿਆਂ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਹੈ। ਜਦੋਂ ਕਿ 3 ਲੱਖ 50 ਹਜ਼ਾਰ ਤੋਂ ਵੱਧ ਦਸਤਖਤ ਵਾਲਿਆਂ ਨੇ ਇਸ ਪ੍ਰੋਗਰਾਮ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਟੋਕਿਓ ਅਤੇ ਇਸ ਦੇ ਆਸ-ਪਾਸ ਦਾ ਇਲਾਕਾ ਮਈ ਦੇ ਅੰਤ ਤੱਕ ਐਮਰਜੈਂਸੀ ਦੇ ਅਧੀਨ ਸੀ, ਹੁਣ ਹੀਰੋਸ਼ੀਮਾ, ਓਕਯਾਮਾ, ਉੱਤਰੀ ਹੋਕਾਇਡੋ ਵੀ ਇਸ ਦੇ ਦਾਇਰੇ ਵਿਚ ਹਨ। ਜਿਥੇ ਓਲੰਪਿਕ ਮੈਰਾਥਨ ਆਯੋਜਿਤ ਕੀਤੀ ਜਾਣਾ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਦੀ ਚੌਥੀ ਲਹਿਰ ਕਾਰਨ ਜਾਪਾਨ ਦਾ ਮੈਡੀਕਲ ਸਿਸਟਮ ਵੀ ਭਾਰੀ ਦਬਾਅ ਹੇਠ ਹੈ। ਜਨਤਾ ਇਸ ਸਾਲ ਓਲੰਪਿਕ ਖੇਡਾਂ ਦੇ ਆਯੋਜਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ। ਟੋਕਿਓ ਦੀ ਰਾਜਪਾਲ ਦੇ ਉਮੀਦਵਾਰ ਰਹਿ ਚੁੱਕੇ ਕੇਨਜੀ ਸੁਨੋਮਿਆ ਨੇ ਕਿਹਾ ਕਿ ਸਾਨੂੰ ਜ਼ਿੰਦਗੀ ਬਚਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਨਾ ਕਿ ਸਮਾਰੋਹ ਨੂੰ। ਉਨ੍ਹਾਂ ਨੇ ਸ਼ਹਿਰ ਪ੍ਰਬੰਧਕਾਂ ਨੂੰ ਸਾਢੇ ਤਿੰਨ ਲੱਖ ਤੋਂ ਵੱਧ ਦਸਤਖਤਾਂ ਵਾਲੀ ਪਟੀਸ਼ਨ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ:ਕਾਂਗਰਸ ਦੇ ਬਾਬਾ ਬੋਹੜ ਆਰ.ਐੱਲ. ਭਾਟੀਆ ਦੀ ਕੋਰੋਨਾ ਕਾਰਨ ਮੌਤ

ਤਾਈਵਾਨ ਲਈ ਵੀ ਬੁਰੀ ਖ਼ਬਰ ਹੈ, ਤਾਈਵਾਨ ਦੀ ਰਾਜਧਾਨੀ ਵਿੱਚ ਸਾਰੇ ਮਨੋਰੰਜਨ ਸਥਾਨ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਲਾਇਬ੍ਰੇਰੀ ਅਤੇ ਖੇਡ ਕੇਂਦਰ ਵੀ ਬੰਦ ਹਨ। ਇੱਥੋਂ ਦੇ ਪਾਇਲਟਾਂ ਵਿੱਚ ਕੋਰੋਨਾ ਸੰਕਰਮਣ ਮਿਲਿਆ ਹੈ, ਜਿਸ ਤੋਂ ਬਾਅਦ ਸਰਕਾਰ ਚੌਕਸ ਹੋ ਗਈ ਹੈ। ਤਾਈਵਾਨ ਵਿੱਚ ਹੁਣ ਤੱਕ ਸਿਰਫ਼ 1290 ਕੇਸ ਕੋਰੋਨਾ ਦੇ ਸਾਹਮਣੇ ਆਏ ਹਨ ਅਤੇ ਸਿਰਫ 12 ਮੌਤਾਂ ਹੋਈਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.