ਲੰਡਨ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੱਖਾਂ ਲੋਕ ਇਸ ਦੀ ਚਪੇਟ ਵਿੱਚ ਹਨ ਤੇ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਉੱਥੇ ਹੀ ਯੂਕੇ ਵਿੱਚ ਇੱਕ ਭਾਰਤੀ ਪਿਓ ਤੇ ਦੀ ਧੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਦਿ-ਸਨ ਦੀ ਰਿਪੋਰਟ ਮੁਤਾਬਕ 61 ਸਾਲਾ ਸੁਧੀਰ ਸ਼ਰਮਾ ਹੀਥਰੋ ਇਮੀਗ੍ਰੇਸ਼ਨ ਵਿੱਚ ਫਰੰਟਲਾਈਨ ਅਧਿਕਾਰੀ ਸੀ। ਉਨ੍ਹਾਂ ਦੀ ਬੁਧਵਾਰ ਨੂੰ ਮੌਤ ਹੋਈ ਹੈ, ਉਸ ਦੇ ਅਗਲੇ ਦਿਨ ਵੀਰਵਾਰ ਨੂੰ ਉਨ੍ਹਾਂ ਦੀ 33 ਸਾਲਾ ਧੀ ਪੂਜਾ ਵਰਮਾ ਦੀ ਵੀ ਇਸ ਵਾਇਰਸ ਕਾਰਨ ਮੌਤ ਹੋ ਗਈ। ਸੁਧੀਰ ਪੱਛਮੀ ਲੰਡਨ ਦੇ ਹਾਉਮਸਲੋ ਦੇ ਰਹਿਣ ਵਾਲੇ ਸਨ, ਅਜਿਹਾ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਤੋਂ ਹੀ ਖ਼ਰਾਬ ਚੱਲ ਰਹੀ ਸੀ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਸੁਧੀਰ ਦੀ ਪਤਨੀ ਵੀ ਆਈਸੋਲੇਸ਼ਨ ਵਿੱਚ ਭਰਤੀ ਹੈ।