ਕਾਬੁਲ: ਤਾਲਿਬਾਨ ਦੇ ਕਬਜ਼ੇ ਤੋਂ ਭੱਜ ਰਹੇ ਹਜ਼ਾਰਾਂ ਨਿਰਾਸ਼ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਆਤਮਘਾਤੀ ਬੰਬ ਧਮਾਕਿਆਂ ਦੇ ਇੱਕ ਦਿਨ ਬਾਅਦ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਵਾਲੀਆਂ ਉਡਾਣਾਂ ਸ਼ੁੱਕਰਵਾਰ ਨੂੰ ਮੁੜ ਤੋਂ ਸ਼ੁਰੂ ਹੋ ਗਈਆਂ ਹਨ।
ਅਮਰੀਕਾ ਦਾ ਕਿਹਾਣਾ ਹੈ ਕਿ ਦੇਸ਼ ਦੇ ਸਭ ਤੋਂ ਲੰਬੇ ਯੁੱਧ ਨੂੰ ਖ਼ਕਮ ਕਰਨ ਲਈ ਵਿਦੇਸ਼ੀ ਸੈਨਿਕਾਂ ਦੀ ਵਾਪਸੀ ਦੀ ਮੰਗਲਵਾਰ ਦੀ ਸਮੇਂ ਸੀਮਾ ਤੋਂ ਪਹਿਲਾਂ ਹੋਰ ਹਮਲੇ ਹੋਣ ਦਾ ਖ਼ਦਸਾ ਹੈ। ਕਾਬੁਲ ਦੇ ਵਸਨੀਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰ ਤੋਂ ਕਈ ਜਹਾਜ਼ ਉਡਾਣ ਭਰ ਚੁੱਕੇ ਹਨ।
ਅਫ਼ਗਾਨ ਅਤੇ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਅਗਸਤ 2011 ਦੇ ਬਾਅਦ ਤੋਂ ਅਫ਼ਗਾਨਿਸਤਾਨ ਵਿੱਚ ਅਮਰੀਕੀ ਸੈਨਾ ਲਈ ਸਭ ਤੋਂ ਖ਼ਤਰਨਾਕ ਦਿਨ ਵਿੱਚ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਵੀਰਵਾਰ ਨੂੰ ਹੋਏ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 60 ਅਫ਼ਗਾਨ ਅਤੇ 13 ਅਮਰੀਕੀ ਸੈਨਿਕ ਮਾਰੇ ਗਏ।
ਇੱਕ ਭਾਵੁਕ ਭਾਸ਼ਣ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸਲਾਮਿਕ ਸਟੇਟ ਸਮੂਹ ਦੇ ਅਫ਼ਗਾਨਿਸਤਾਨ ਵਿੱਚ ਸੰਬੰਧਤ ਸੰਗਠਨ ਨੂੰ ਦੋਸ਼ੀ ਠਹਿਰਾਇਆ ਹੈ ਜੋ ਤਾਲਿਬਾਨ ਅੱਤਵਾਦੀਆਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਕੱਟੜਪੰਥੀ ਹੈ।
ਇਹ ਵੀ ਪੜ੍ਹੋ: ਅੱਤਵਾਦੀਆਂ ਨੇ ਟਰੱਕਾਂ ਨੂੰ ਲਾਈ ਅੱਗ, 5 ਦੀ ਮੌਤ, ਇੱਕ ਜ਼ਖਮੀ