ETV Bharat / international

ਬ੍ਰਿਟਿਸ਼ ਸੰਸਦ 'ਚ ਉੱਠਿਆ ਕਿਸਾਨ ਅੰਦੋਲਨ ਦਾ ਮੁੱਦਾ, ਜਾਨਸਨ ਦੇ ਜਵਾਬ ਨੇ ਕੀਤਾ ਹੈਰਾਨ - ਕਿਸਾਨ ਅੰਦੋਲਨ

ਭਾਰਤ ਵਿੱਚ ਕਿਸਾਨ ਅੰਦੋਲਨ 15 ਦਿਨਾਂ ਤੋਂ ਚੱਲ ਰਿਹਾ ਹੈ। ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਗੱਲਬਾਤ ਸਫਲ ਨਹੀਂ ਹੋ ਰਹੀ। ਇਸ ਦੇ ਨਾਲ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਵੀ ਪਾਕਿਸਤਾਨ ਨੂੰ ਇਸ ਵਿੱਚ ਖਿੱਚ ਲਿਆ।

ਪ੍ਰਧਾਨ ਮੰਤਰੀ ਜਾਨਸਨ
ਪ੍ਰਧਾਨ ਮੰਤਰੀ ਜਾਨਸਨ
author img

By

Published : Dec 10, 2020, 1:36 PM IST

ਲੰਡਨ: ਬ੍ਰਿਟੇਨ ਦੀ ਸੰਸਦ 'ਚ ਬੁੱਧਵਾਰ ਨੂੰ ਭਾਰਤ 'ਚ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ। ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਜਵਾਬ ਨੇ ਸਭ ਨੂੰ ਹੈਰਾਨ ਕਰ ਦਿੱਤਾ।

  • The world is watching, issue is a huge one with hundreds of thousands protesting globally (including in London, reported on by BBC) and the usual Boris Johnson bluff and bluster heaps further embarrassment onto our nation. Absolutely clueless! So disappointed with his response.

    — Tanmanjeet Singh Dhesi MP (@TanDhesi) December 9, 2020 " class="align-text-top noRightClick twitterSection" data=" ">

ਲੇਬਰ ਪਾਰਟੀ ਦੇ ਬ੍ਰਿਟਿਸ਼ ਸਿੱਖ ਸਾਂਸਦ ਤਨਮਨਜੀਤ ਸਿੰਘ ਧੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਭਾਰਤ 'ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ 'ਤੇ ਸੰਸਦ 'ਚ ਸਵਾਲ ਪੁੱਛਿਆ, ਤਾਂ ਜਾਨਸਨ ਨੇ ਹੈਰਾਨੀ ਜਨਕ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਵਿਵਾਦ ਦਾ ਹੱਲ ਦਵੱਲੀ ਵਾਰਤਾ ਨਾਲ ਹੋ ਸਕਦਾ ਹੈ।

  • In UK Parliament today:@TanDhesi MP: Will you stand up for rights of farmers in Indian to protest?

    Boris Johnson: Did you say something about India Vs Pakistan?
    🤦🏽🤦🏽‍♀️pic.twitter.com/4Kfw4DxkTg

    — Barfi Culture (@barfi_culture) December 9, 2020 " class="align-text-top noRightClick twitterSection" data=" ">

ਬ੍ਰਿਟਿਸ਼ ਸਿੱਖ ਸਾਂਸਦ ਤਨਮਨਜੀਤ ਸਿੰਘ ਧੇਸੀ ਨੇ ਲਿਆ ਸੋਸ਼ਲ ਮੀਡੀਆ ਦਾ ਸਹਾਰਾ

ਜਾਨਸਨ ਦੇ ਜਵਾਬ ਤੋਂ ਹੈਰਾਨ ਹੋਏ ਧੇਸੀ ਨੇ ਫੌਰਨ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਪ੍ਰਧਾਨ ਮੰਤਰੀ ਜਾਨਸਨ ਨੂੰ ਇਹ ਨਹੀਂ ਪਤਾ ਕਿ ਉਹ ਕਿਸ ਵਿਸ਼ੇ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਧੇਸੀ ਨੇ ਸੰਸਦ 'ਚ ਪੁੱਛਿਆ ਸੀ ਕਿ, ਕੀ ਜਾਨਸਨ, ਬ੍ਰਿਟੇਨ 'ਚ ਰਹਿਣ ਵਾਲੇ ਸਿੱਖ ਭਾਈਚਾਰੇ ਦੀ ਚਿੰਤਾਵਾਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਣੂ ਕਰਵਾਉਣਗੇ। ਇਸ ਸਵਾਲ ਦੇ ਜਵਾਬ 'ਚ ਜਾਨਸਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਵਿਵਾਦ ਦਾ ਹਲ ਉੱਥੇ ਦੀਆਂ ਸਰਕਾਰਾਂ ਕਰ ਸਕਦੀਆਂ ਹਨ।

ਭਾਰਤੀ ਹਾਈ ਕਮੀਸ਼ਨ ਦੇ ਬਾਹਰ ਹੋਇਆ ਸੀ ਪ੍ਰਦਰਸ਼ਨ

ਐਤਵਾਰ ਨੂੰ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਸਕਾਟਲੈਂਡ ਯਾਰਡ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਕਾਟਲੈਂਡ ਯਾਰਡ ਨੇ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਬ੍ਰਿਟੇਨ ਦੇ ਵੱਖ ਵੱਖ ਹਿੱਸਿਆਂ 'ਚ ਪ੍ਰਦਰਸ਼ਨਕਾਰੀਆਂ ਦੇ ਇੱਕਠੇ ਹੋਣ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ।

ਪ੍ਰਦਰਸ਼ਨ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਸੀ ਤੈਨਾਤ

ਮੱਧ ਲੰਡਨ 'ਚ " ਅਸੀਂ ਪੰਜਾਬ ਜੇ ਕਿਸਾਨਾਂ ਦੇ ਨਾਲ ਖੜੇ ਹਾਂ" ਪ੍ਰਦਰਸ਼ਨ ਨੂੰ ਕਾਬੂ ਕਰਨ ਲਈ ਕਈ ਪੁਲਿਸ ਕਰਮੀ ਸੜਕਾਂ 'ਤੇ ਉੱਤਰੇ ਸਨ। ਕੋਵਿਡ-19 ਦੇ ਚਲੱਦੇ 30 ਵਿਅਕਤੀਆਂ ਦੇ ਵੱਧ ਇੱਕਠੇ ਹੋਣ 'ਤੇ ਗ੍ਰਿਫ਼ਤਾਰੀ ਅਤੇ ਜ਼ੁਰਮਾਨਾ ਲਾਉਣ ਦੀ ਚੇਤਾਵਨੀ ਵੀ ਜਾਰੀ ਹੈ। ਮੈਟਰੋਪੋਲਿਟਨ ਪੁਲਿਸ ਦੇ ਕਮਾਂਡਰ ਪਾਲ ਬ੍ਰੋਗਡੇਨ ਨੇ ਕਿਹਾ ਕਿ ਜੇ ਕਰ ਤੁਸੀਂ ਨਿਰਧਾਰਤ 30 ਲੋਕਾਂ ਤੋਂ ਵੱਧ ਦੀ ਗਿਣਤੀ 'ਚ ਇੱਕਠੇ ਹੋ ਨਿਯਮਾ ਤੋੜਦੇ ਹੋ ਤਾਂ ਸਜ਼ਾ ਅਤੇ ਜ਼ਰਮਾਨਾ ਲਾਇਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.