ਬ੍ਰਸੇਲਸ: ਯੂਰਪੀ ਯੂਨੀਅਨ ਤੋਂ ਵਿਦਾਈ ਲਈ ਬ੍ਰਿਟੇਨ ਨੇ ਕਮਰ ਕੱਸ ਲਈ ਹੈ।ਬੁੱਧਵਾਰ ਨੂੰ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਨੇ ਬ੍ਰਿਟੇਨ ਦੇ ਯੂਨੀਅਨ ਤੋਂ ਵੱਖ ਹੋਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਯੂਰਪੀ ਯੂਨੀਅਨ ਦੀ ਪਾਰਲੀਮੈਂਟ ਵਿੱਚ ਬ੍ਰੇਕਜ਼ਿਟ ਸਮਝੌਤੇ 'ਤੇ ਹੋਈ ਵੋਟਿੰਗ ਦੌਰਾਨ ਸਮਝੌਤੇ ਦੇ ਪੱਖ ਵਿੱਚ 621 ਅਤੇ ਵਿਰੋਧ ਵਿੱਚ 49 ਵੋਟਾਂ ਪਈਆ।ਇਸੇ ਨਾਲ ਹੀ ਬ੍ਰਿਟੇਨ ਦੀ ਵਿਦਾਇਗੀ ਨੂੰ ਮਨਜ਼ੂਰੀ ਮਿਲ ਗਈ।
ਇਹ ਬ੍ਰੇਕਿਜਟ ਸਮਝੌਤਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾੱਨਸਨ ਨੇ ਬੀਤੇ ਵਰ੍ਹੇ ਯੂਨੀਅਨ ਦੇ ਬਾਕੀ 27 ਹੋਰ ਆਗੂਆਂ ਨਾਲ ਗੱਲਬਾਤ ਕਰ ਕੇ ਲਿਆਂਦਾ ਸੀ।
ਬ੍ਰਿਟੇਨ ਵਿੱਚ ਜੂਨ 2016 ਨੂੰ ਵਿੱਚ ਬ੍ਰਿਟੇਨ ਦੇ ਯੂਰਪੀ ਯੂਨੀਅਨ ਵਿੱਚੋਂ ਬਾਹਰ ਆਉਣ ਦੇ ਲਈ ਇੱਕ ਜਨਮਤ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ :CAA ਨੂੰ ਲੈ ਕੇ ਯੂਰਪੀਅਨ ਸੰਸਦ ਵਿੱਚ ਭਾਰਤ ਦੀ ਕੂਟਨੀਤਿਕ ਜਿੱਤ, ਹੁਣ ਮਾਰਚ ਵਿੱਚ ਹੋਵੇਗੀ ਵੋਟਿੰਗ
ਸ਼ੁਕਰਵਾਰ ਨੂੰ ਈ.ਯੂ ਤੋਂ ਵੱਖ ਹੋ ਜਾਵੇਗਾ, ਪਰ ਬ੍ਰਿਟੇਨ ਇਸ ਸਾਲ ਦੇ ਅਖੀਰ ਤੱਕ ਈ.ਯੂ. ਦੇ ਆਰਥਿਕ ਮੁੱਦਿਆ ਨਾਲ ਜੁੜਿਆ ਰਹੇਗਾ,ਪਰ ਕਿਸੇ ਨੀਤੀ 'ਤੇ ਆਪਣੀ ਰਾਏ ਨਹੀਂ ਦੇ ਸਕੇਗਾ।
ਬ੍ਰਿਟੇਨ ਯੂਰਪੀ ਯੂਨੀਅਨ ਨੂੰ ਛੱਡਣ ਵਾਲਾ ਪਹਿਲਾ ਦੇਸ਼ ਹੋਵੇਗਾ।