ETV Bharat / international

ਸਪੇਨ 'ਚ ਇਮਾਰਤ 'ਚ ਅੱਗ ਲੱਗਣ ਨਾਲ 17 ਲੋਕ ਝੁਲਸੇ

author img

By

Published : Dec 10, 2020, 1:38 PM IST

ਸਪੇਨ ਦੇ ਬਾਦਾਲੋਨਾ ਦੀ ਇੱਕ ਇਮਾਰਤ 'ਚ ਅੱਗ ਲਗ ਗਈ, ਜਿਸ 'ਚ 17 ਲੋਕ ਝੁਲਸ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਮਾਰਤ ਦੀਆਂ ਖਿੜਕੀਆਂ ਵਿੱਚੋਂ 30 ਲੋਕਾਂ ਨੂੰ ਬਾਹਰ ਨਿਕਾਲ ਲਿਆ ਹੈ।

ਫੋਟੋ
ਫੋਟੋ

ਬਾਰਸੀਲੋਨਾ: ਉੱਤਰ-ਪੂਰਬੀ ਸਪੇਨ ਦੇ ਬਾਦਾਲੋਨਾ 'ਚ ਇਕ ਇਮਾਰਤ ਨੂੰ ਲੱਗੀ ਅੱਗ 'ਚ ਘੱਟ ਤੋਂ ਘੱਟ 17 ਲੋਕ ਝੁਲਸ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕੁਝ ਲੋਕ ਇਸ ਇਮਾਰਤ 'ਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਸਨ।

ਫਾਇਰ ਬ੍ਰਿਗੇਡ ਨੇ ਬੁੱਧਵਾਰ ਦੀ ਰਾਤ ਨੂੰ ਦੱਸਿਆ ਕਿ ਉਨ੍ਹਾਂ ਨੇ ਇਮਾਰਤ ਦੀਆਂ ਖਿੜਕੀਆਂ ਵਿਚੋਂ ਤਕਰੀਬਨ 30 ਲੋਕਾਂ ਨੂੰ ਬਾਹਰ ਕੱਢਿਆ। ਫਾਇਰ ਬ੍ਰਿਗੇਡ ਵਿਭਾਗ ਦੇ ਮੁੱਖੀ ਡੇਵਿਡ ਬਰੈਲ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਵੱਲੋਂ ਇਮਾਰਤ ਖਾਲੀ ਹੋਣ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਹੀ ਛੱਤ ਡਿੱਗ ਗਈ ਜਿਸ ਕਾਰਨ ਸਰਚ ਆਪ੍ਰੇਸ਼ਨ ਜਾਰੀ ਰੱਖਣਾ ਅਸੰਭਵ ਹੋ ਗਿਆ ਕਿਉਂਕਿ ਉਸ ਸਮੇਂ ਤੱਕ ਅੱਗ ਬੁਝਾਈ ਨਹੀਂ ਜਾ ਸਕੀ ਸੀ।

ਅਧਿਕਾਰੀਆਂ ਨੇ ਅੰਦਾਜ਼ਾ ਲਗਾਇਆ ਕਿ ਅੱਗ ਬੁਝਾਉਣ 'ਚ ਕਈ ਹੋਰ ਘੰਟੇ ਲੱਗਣਗੇ। ਬਾਦਾਲੋਨਾ ਦੇ ਮੇਅਰ ਜ਼ੇਵੀਅਰ ਗਾਰਸੀਆ ਅਲਬੀਓਲ ਨੇ ਦੱਸਿਆ ਕਿ ਇਮਾਰਤ 'ਚ 100 ਤੋਂ ਵੱਧ ਲੋਕ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸਨ, ਜਿਨ੍ਹਾਂ 'ਚੋਂ 60 ਦਾ ਪਤਾ ਲੱਗ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.