ਨਵੀਂ ਦਿੱਲੀ: ਜੇਕਰ ਤੁਹਾਨੂੰ ਤੁਰੰਤ ਨਕਦੀ ਦੀ ਜ਼ਰੂਰਤ ਹੈ ਅਤੇ ਤੁਹਾਡੇ ਕੋਲ ਬੈਂਕ ਜਾਂ ATM ਜਾਣ ਦਾ ਸਮਾਂ ਨਹੀਂ ਹੈ, ਤਾਂ ਤੁਸੀਂ ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਆਨਲਾਈਨ ਆਧਾਰ ATM (AePS) ਸੇਵਾ ਦੀ ਵਰਤੋਂ ਕਰਕੇ ਆਪਣੇ ਘਰ 'ਚ ਬੈਠੇ ਹੀ ਆਰਾਮ ਨਾਲ ਨਕਦੀ ਪ੍ਰਾਪਤ ਕਰ ਸਕਦੇ ਹੋ।
In need of urgent cash but don’t have time to visit the bank? Worry not! With @IPPBOnline Aadhaar ATM (AePS) service, withdraw cash from the comfort of your home. Your Postman now helps you to withdraw cash at your doorstep. Avail Now!
— India Post Payments Bank (@IPPBOnline) April 8, 2024
👉For more information Please visit:… pic.twitter.com/4NNNM6ccct
ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕੀਤੀ ਗਈ ਪੋਸਟ ਦੇ ਅਨੁਸਾਰ, ਤੁਸੀਂ ਘਰ ਬੈਠੇ-ਬੈਠੇ ਹੀ ਨਕਦ ਪ੍ਰਾਪਤ ਕਰ ਸਕਦੇ ਹੋ। ਪੋਸਟ ਵਿੱਚ ਲਿਖਿਆ ਗਿਆ ਹੈ, "ਕੀ ਤੁਹਾਨੂੰ ਤੁਰੰਤ ਨਕਦੀ ਦੀ ਲੋੜ ਹੈ, ਪਰ ਤੁਹਾਡੇ ਕੋਲ ਬੈਂਕ ਜਾਣ ਦਾ ਸਮਾਂ ਨਹੀਂ ਹੈ? ਚਿੰਤਾ ਨਾ ਕਰੋ! IPPBONline ਆਧਾਰ ਏਟੀਐਮ (AePS) ਸੇਵਾ ਦੇ ਨਾਲ, ਆਪਣੇ ਘਰ ਬੈਠੇ ਹੀ ਆਰਾਮ ਨਾਲ ਨਕਦੀ ਕਢਵਾਓ। ਤੁਹਾਡਾ ਪੋਸਟਮੈਨ ਹੁਣ ਦਰਵਾਜ਼ੇ 'ਤੇ ਨਕਦੀ ਕਢਵਾਉਣ ਲਈ ਤੁਹਾਡੀ ਮਦਦ ਕਰ ਰਿਹਾ ਹੈ। ਹੁਣ ਹੀ ਲਾਭ ਚੁੱਕੋ!"
ਬਾਇਓਮੈਟ੍ਰਿਕਸ ਦੀ ਵਰਤੋਂ ਕਰਕੇ ਨਿਕਲੇਗੀ ਨਕਦੀ
ਆਧਾਰ ਇਨੇਬਲਡ ਪੇਮੈਂਟ ਸਿਸਟਮ (AEPS) ਰਾਹੀਂ, ਕੋਈ ਵਿਅਕਤੀ ਆਪਣੇ ਬਾਇਓਮੈਟ੍ਰਿਕਸ ਦੀ ਵਰਤੋਂ ਕਰਕੇ ਨਕਦੀ ਕਢਵਾ ਸਕਦਾ ਹੈ ਜਾਂ ਆਧਾਰ ਨਾਲ ਜੁੜੇ ਖਾਤੇ ਤੋਂ ਭੁਗਤਾਨ ਕਰ ਸਕਦਾ ਹੈ। ਗ੍ਰਾਹਕ ਏ.ਟੀ.ਐਮ ਜਾਂ ਬੈਂਕ ਵਿੱਚ ਜਾਏ ਬਿਨਾਂ ਛੋਟੀਆਂ ਰਕਮਾਂ ਕਢਵਾਉਣ ਲਈ AEPS ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਸਮੇਂ ਦੀ ਬਚਤ ਹੁੰਦੀ ਹੈ।
IPPB ਦੇ ਅਕਸਰ ਪੁੱਛੇ ਜਾਂਦੇ ਸਵਾਲਾਂ (FAQs) ਦੇ ਅਨੁਸਾਰ, "ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (AEPS) ਇੱਕ ਭੁਗਤਾਨ ਸੇਵਾ ਹੈ ਜੋ ਬੈਂਕ ਗਾਹਕਾਂ ਨੂੰ ਉਹਨਾਂ ਦੇ ਆਧਾਰ ਸਮਰਥਿਤ ਬੈਂਕ ਖਾਤੇ ਤੱਕ ਪਹੁੰਚ ਕਰਨ ਅਤੇ ਇੱਕ ਵਪਾਰਕ ਕਾਰਸਪੋਂਡੈਂਟ ਦੇ ਮਾਧਿਅਮ ਤੋਂ ਬਾਕੀ ਰਕਮ ਦੀ ਜਾਂਚ, ਨਕਦ ਕਢਵਾਉਣ, ਪੈਸੇ ਭੇਜਣ ਵਰਗੇ ਬੈਂਕਿੰਗ ਲੈਣ-ਦੇਣ ਕਰਨ ਦੇ ਲਈ ਆਧਾਰ ਨੂੰ ਆਪਣੀ ਪਛਾਣ ਵਜੋਂ ਵਰਤੋਂ ਕਰਨ ਦੀ ਇਜਾਜ਼ਤ ਦਿੰਦੀ ਹੈ।"
NPCI ਦੇ ਅਨੁਸਾਰ, "ਵਪਾਰਕ ਕਾਰਸਪੋਂਡੈਂਟ ਇੱਕ ਪ੍ਰਵਾਨਿਤ ਬੈਂਕ ਏਜੰਟ ਹੈ, ਜੋ ਕਿਸੇ ਵੀ ਬੈਂਕ ਗਾਹਕ ਨੂੰ ਮਾਈਕ੍ਰੋਏਟੀਐਮ (ਟਰਮੀਨਲ) ਦੀ ਵਰਤੋਂ ਕਰਕੇ ਬੁਨਿਆਦੀ ਬੈਂਕਿੰਗ ਸੇਵਾ ਪ੍ਰਦਾਨ ਕਰਦਾ ਹੈ, ਜੋ ਆਪਣੀ ਬੈਂਕ ਵਪਾਰਕ ਕਾਰਸਪੋਂਡੈਂਟ ਸੇਵਾ ਦਾ ਲਾਭ ਲੈਣਾ ਚਾਹੁੰਦਾ ਹੈ।"
AePS ਅਧੀਨ ਉਪਲਬਧ ਸੇਵਾਵਾਂ
Aeps ਦੇ ਤਹਿਤ ਤੁਸੀਂ ਨਕਦ ਕਢਵਾਉਣ, ਬੈਲੇਂਸ ਪੁੱਛਗਿਛ, ਮਿੰਨੀ ਸਟੇਟਮੈਂਟ, ਆਧਾਰ ਤੋਂ ਆਧਾਰ ਫੰਡ ਟ੍ਰਾਂਸਫਰ ਅਤੇ IPPB ਵੈੱਬਸਾਈਟ ਤੋਂ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ 'ਤੇ ਮਹੱਤਵਪੂਰਨ ਸਵਾਲ ਪੁੱਛ ਸਕਦੇ ਹੋ।
AEPS ਦੇ ਕੰਮ ਕਰਨ ਲਈ ਕੀ ਜ਼ਰੂਰੀ ਹੈ?
AEPS ਦੇ ਲਾਭ ਲੈਣ ਦੇ ਚਾਹਵਾਨ ਗਾਹਕ ਦੇ ਕੋਲ AEPS ਭਾਗੀਦਾਰ ਬੈਂਕ ਵਿੱਚ ਇੱਕ ਬੈਂਕ ਖਾਤਾ ਹੋਣਾ ਚਾਹੀਦਾ ਹੈ ਅਤੇ ਉਸ ਦਾ ਆਧਾਰ ਕਿਸੇ ਹੋਰ ਬੈਂਕ ਦੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ ਅਤੇ ਲੈਣ-ਦੇਣ ਉਸ ਦੇ ਬਾਇਓਮੀਟ੍ਰਿਕ ਪ੍ਰਮਾਣੀਕਰਨ ਦੁਆਰਾ ਹੀ ਪੂਰਾ ਕੀਤਾ ਜਾਵੇਗਾ।
- PM ਇੰਟਰਨਸ਼ਿਪ ਯੋਜਨਾ ਅੱਜ ਤੋਂ ਹੋ ਰਹੀ ਹੈ ਸ਼ੁਰੂ, ਹਰ ਮਹੀਨੇ ਮਿਲਣਗੇ 5 ਹਜ਼ਾਰ ਰੁਪਏ, ਜਾਣੋ ਸਾਰੀ ਜਾਣਕਾਰੀ - PM INTERNSHIP YOJANA LAUNCHES TODAY
- ਨਵਰਾਤਰੀ ਦੇ ਪਹਿਲੇ ਦਿਨ ਵਧਿਆ ਸੋਨ-ਚਾਂਦੀ ਦਾ ਭਾਅ ! ਇੰਨਾ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਵਿੱਚ ਸੋਨੇ ਦਾ ਨਵਾਂ ਰੇਟ - Navratri First Day Gold price
- ਸ਼ੇਅਰ ਬਾਜ਼ਾਰ 'ਤੇ ਇਜ਼ਰਾਈਲ-ਇਰਾਨ ਜੰਗ ਦਾ ਅਸਰ, ਸੈਂਸੈਕਸ 831 ਅੰਕ ਡਿੱਗਿਆ, ਨਿਫਟੀ 25,529 'ਤੇ ਖੁੱਲ੍ਹਿਆ - SHARE MARKET UPDATE TODAY