ਸਿਡਨੀ: ਆਸਟਰੇਲੀਆ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.5 ਮਾਪੀ ਗਈ ਹੈ। ਆਸਟਰੇਲੀਆ ਦੇ ਭੂ-ਵਿਗਿਆਨਕ ਸਰਵੇ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਤੋਂ ਬਾਅਦ ਇਸ ਖੇਤਰ ਵਿੱਚ ਸੁਨਾਮੀ ਦਾ ਖ਼ਤਰਾ ਹੈ। ਇਸ ਲਈ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਟਾਪੂ 'ਤੇ 7.5 ਮਾਪ ਦੇ ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਅਤੇ ਫਿਜੀ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਅਮਰੀਕੀ ਜੀਓਲੌਜੀਕਲ ਏਜੰਸੀ ਦੇ ਅਨੁਸਾਰ, ਭੂਚਾਲ ਦਾ ਕੇਂਦਰ ਲੋਇਲਟੀ ਟਾਪੂ ਤੋਂ ਦੱਖਣ ਪੂਰਬ ਵਿੱਚ 6 ਮੀਲ ਦੀ ਡੂੰਘਾਈ 'ਤੇ ਰਿਹਾ।
ਜਾਣਕਾਰੀ ਮੁਤਾਬਕ, ਭੂਚਾਲ ਤੋਂ ਬਾਅਦ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪਰ, ਇਹਤਿਆਤੀ ਤੌਰ 'ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਤੁਰਕੀ ਨੇ ਪੁਲਾੜ ਪ੍ਰੋਗਰਾਮ ਦਾ ਐਲਾਨ, 2023 ਨੂੰ ਚੰਦਰਮਾ ਤੱਕ ਪਹੁੰਚਣ ਦਾ ਟੀਚਾ