ਨਵੀਂ ਦਿੱਲੀ: ਕੈਨੇਡਾ ਵਿੱਚ 21 ਅਕਤੂਬਰ ਨੂੰ ਸੰਸਦੀ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਵਿੱਚ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਾਲੇ ਜ਼ਬਰਦਸਤ ਮੁਕਾਬਲੇ ਤੋਂ ਬਾਅਦ ਜਸਟਿਨ ਟਰੂਡੋ ਦੇ ਮੁੜ ਤੋਂ ਸੱਤਾ ਉੱਤੇ ਕਾਬਜ਼ ਹੋਣ ਦੀ ਸੰਭਾਵਨਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਜਸਟਿਨ ਟਰੂਡੋ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਟਰੰਪ ਦੇ ਟਵੀਟ ਕਰਦਿਆਂ ਲਿਖਿਆ, "ਜਸਟਿਨ ਟਰੂਡੋ ਨੂੰ ਸ਼ਾਨਦਾਰ ਅਤੇ ਮਿਹਨਤ ਨਾਲ ਮਿਲੀ ਜਿੱਤ ਉੱਤੇ ਵਧਾਈ। ਕੈਨੇਡਾ ਦੇ ਲੋਕਾਂ ਨੇ ਇਨ੍ਹਾਂ ਚੋਣਾਂ ਵਿੱਚ ਵਧੀਆ ਭੂਮਿਕਾ ਨਿਭਾਈ ਹੈ। ਮੈਂ ਸਾਡੇ ਦੋਹਾਂ ਦੇਸ਼ਾਂ ਦੀ ਬਿਹਤਰੀ ਲਈ ਤੁਹਾਡੇ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।"
ਦੱਸ ਦਈਏ ਕਿ ਟਰੂਡੋ ਨੂੰ ਲਿਬਰਲ ਪਾਰਟੀ ਦਾ ਬਹੁਮਤ ਨਹੀਂ ਮਿਲਿਆ ਹੈ, ਪਾਰਟੀ ਨੇ ਕਈ ਸੀਟਾਂ ਗਵਾਈਆਂ ਹਨ ਪਰ ਅਜੇ ਸਰਕਾਰ ਵਿੱਚ ਬਣੇ ਰਹਿਣ ਲਈ ਉਨ੍ਹਾਂ ਕੋਲ ਮੌਕਾ ਹੈ।
ਕੈਨੇਡਾ ਵਿਚ ਲਗਭਗ 10 ਸਾਲਾਂ ਦੇ ਕੰਜ਼ਰਵੇਟਿਵ ਪਾਰਟੀ ਦੇ ਰਾਜ ਤੋਂ ਬਾਅਦ ਟਰੂਡੋ ਨੇ 2015 ਵਿਚ ਲਿਬਰਲ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਕੁਝ ਸਮੇਂ ਤੋਂ ਟਰੂਡੋ ਨੂੰ ਘੁਟਾਲਿਆਂ ਅਤੇ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।