ਕੋਪੇਨਹੇਗਨ: ਕੋਰੋਨਾ ਮਹਾਂਮਾਰੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਇੱਕ ਵਾਰ ਫਿਰ ਚਿਤਾਵਨੀ ਦਿੱਤੀ ਹੈ। ਯੂਰਪ ਦੇ WHO ਮੁਖੀ ਡਾ. ਹੈਂਸ ਕਲੂਜ ਨੇ ਕਿਹਾ ਕਿ ਕੋਵਿਡ-19 ਕਾਫ਼ੀ ਲੰਬੇ ਸਮੇਂ ਤੱਕ ਚੱਲਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਕੋਰੋਨਾ ਦੀ ਲਾਗ ਦੇ ਵੱਧ ਰਹੇ ਕੇਸ ਕਮਜ਼ੋਰ ਲੋਕਾਂ ਨੂੰ ਪੀੜਤ ਕਰ ਸਕਦੇ ਹਨ ਤੇ ਮੌਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ।
ਡਾ. ਹੈਂਸ ਨੇ ਕਿਹਾ ਕਿ ਯੂਰਪ ਵਿੱਚ ਠੰਡੇ ਮੌਸਮ ਦੇ ਕਾਰਨ, ਕੋਰੋਨਾ ਨਾਲ ਸੰਕਰਮਿਤ ਹੋਏ ਨੌਜਵਾਨਾਂ ਦੇ ਬਜ਼ੁਰਗਾਂ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਹੈ।
ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਵਿੱਚ ਡਬਲਯੂਐਚਓ ਯੂਰਪ ਦੇ ਹੈੱਡਕੁਆਰਟਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਬੇਲੋੜੀ ਭਵਿੱਖਬਾਣੀ ਨਹੀਂ ਕਰਨਾ ਚਾਹੁੰਦੇ, ਪਰ ਨਿਸ਼ਚਤ ਤੌਰ ‘ਤੇ ਇੱਕ ਸਮੇਂ ਦੌਰਾਨ ਹਸਪਤਾਲਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਦਾਖ਼ਲ ਹੋਣਗੇ।
ਕਲੂਜ ਨੇ ਕਿਹਾ ਕਿ ਡਬਲਯੂਐਚਓ ਦੇ ਯੂਰਪੀਅਨ ਖਿੱਤੇ ਦੇ 55 ਰਾਜਾਂ ਅਤੇ ਪ੍ਰਦੇਸ਼ਾਂ ਵਿਚੋਂ 32 ਨੇ ਪਿਛਲੇ 14 ਦਿਨਾਂ ਵਿੱਚ ਕੋਰੋਨਾ ਦੀ ਲਾਗ ਦੀਆਂ ਦਰਾਂ ਵਿੱਚ 10 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦੇਖਿਆ ਹੈ, ਜੋ ਸੁਝਾਅ ਦਿੰਦੇ ਹਨ ਕਿ ਯੂਰਪ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿਹਤ ਅਧਿਕਾਰੀ ਅਤੇ ਹੋਰ ਅਧਿਕਾਰੀ ਬਿਹਤਰ ਸਥਿਤੀ ਵਿੱਚ ਹਨ ਅਤੇ ਫਰਵਰੀ ਦੇ ਮੁਕਾਬਲੇ ਵਧੇਰੇ ਤਿਆਰ ਹਨ। ਕਲੂਜ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਸਕੂਲਾਂ ਦੇ ਮੁੜ ਖੁੱਲ੍ਹਣ ਨੇ ਮੁਸ਼ਕਲ ਸਥਿਤੀ ਪੇਸ਼ ਕੀਤੀ ਹੈ, ਕਿਉਂਕਿ ਇਸ ਮੌਸਮ ਵਿੱਚ ਫਲੂ ਦਾ ਖ਼ਤਰਾ ਵਧੇਰੇ ਹੁੰਦਾ ਹੈ