ETV Bharat / international

ਕੋਵਿਡ ਦੌਰਾਨ 'ਕਿਸਾਨ ਰੈਲੀ' ਕਰਨ 'ਤੇ ਬ੍ਰਿਟਿਸ਼ ਸਿੱਖ ਨੂੰ 10,000 ਪੌਂਡ ਦਾ ਜੁਰਮਾਨਾ - 10,000 ਪੌਂਡ ਦਾ ਜੁਰਮਾਨਾ

ਲੰਡਨ ਦੇ ਸਾਉਥਹਾਲ 'ਚ ਕੋਰੋਨਾ ਕਾਲ 'ਚ ਇਕੱਠ ਕਰਨ 'ਤੇ ਇੱਕ ਬ੍ਰਿਟਿਸ਼ ਸਿੱਖ ਨੂੰ 10,000 ਪੌਂਡ ਦਾ ਜੁਰਮਾਨਾ ਲੱਗਾ। 4 ਅਕਤੂਬਰ ਨੂੰ ਖੇਤੀ ਬਿੱਲਾਂ ਦੇ ਵਿਰੋਧ 'ਚ ਰੈਲੀ ਕੀਤੀ ਗਈ ਜਿਸ 'ਚ ਵੱਡੀ ਗਿਣਤੀ 'ਚ ਕਾਰਾਂ, ਮੋਟਰਸਾਇਕਲ, ਟ੍ਰੱਕ ਆਦਿ ਸ਼ਾਮਿਲ ਹੋਏ। ਪੱਛਮੀ ਲੰਡਨ ਦੇ ਸਾਉਥਹਾਲ 'ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਵੱਸਦਾ ਹੈ।

ਕੋਵਿਡ ਦੌਰਾਨ 'ਕਿਸਾਨ ਰੈਲੀ' ਕਰਨ 'ਤੇ ਬਿ੍ਰਟੀਸ਼ ਸਿੱਖ ਨੂੰ 10,000 ਪੌਂਡ ਦਾ ਜੁਰਮਾਨਾ

author img

By

Published : Oct 13, 2020, 12:31 PM IST

ਲੰਡਨ: ਇੱਕ ਬ੍ਰਿਟਿਸ਼ ਸਿੱਖ ਨੂੰ ਕੋਵਿਡ ਦੌਰਾਨ ਵੱਡਾ ਇੱਕਠ ਕਰਨ ਲਈ 10,000 ਪੌਂਡ ਦਾ ਜੁਰਮਾਨਾ ਹੋਇਆ। ਇਹ 'ਕਿਸਾਨ ਰੈਲੀ' ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਤੇ ਖੇਤੀ ਬਿੱਲਾਂ ਦੇ ਵਿਰੁੱਧ ਸੀ।

ਯੂ.ਕੇ ਸਿੱਖ ਐਕਟੀਵਿਸਟ ਦੀਪਾ ਸਿੰਘ ਨੂੰ ਪੁਲਿਸ ਵੱਲੋਂ ਪੱਕੇ ਜੁਰਮਾਨੇ ਦਾ ਨੋਟਿਸ 4 ਅਕਤੂਬਰ ਨੂੰ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਆਪਣੇ ਸੋਸ਼ਲ ਮੀਡੀਆ 'ਤੇ ਦਿਖੇ। ਜੁਰਮਾਨਾ ਕੋਵਿਡ ਦੌਰਾਨ ਵੱਡੇ ਇੱਕਠ ਲਈ ਹੋਇਆ ਤੇ ਸਿੰਘ ਨੇ ਕਿਹਾ,"ਅਸੀਂ ਪੰਜਾਬ ਦੇ ਕਿਸਾਨਾਂ ਨਾਲ ਮਜਬੂਤੀ ਨਾਲ ਖੜੇ ਹਾਂ।"

ਸਮੂਹ ਵੱਲੋਂ ਇਸਦੇ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ ਕਿ ਉਹ ਵੱਡੀ ਗਿਣਤੀ 'ਚ ਰੈਲੀ 'ਚ ਸ਼ਾਮਿਲ ਹੋਏ। ਸਿੱਖ ਐਕਟੀਵਿਸਟ ਨੇ ਕਿਹਾ,"ਹਜ਼ਾਰਾਂ ਨੇ ਇਸ ਰੈਲੀ 'ਚ ਹਿੱਸਾ ਲਿਆ, ਅਸੀਂ ਧੰਨਵਾਦੀ ਹਾਂ, ਤੁਸੀਂ ਸਮਾਂ ਕੱਢ ਕੇ ਇਸ ਰੈਲੀ ਦਾ ਹਿੱਸਾ ਬਣੇ।"

ਉਨ੍ਹਾਂ ਕਿਹਾ ਕਿ ਜੋ ਵੀ ਰੈਲੀ 'ਚ ਆਇਆ ਹੈ, ਪੰਜਾਬ 'ਚ ਸਾਡੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ, ਅਜਿਹੇ ਸਮੇਂ 'ਚ ਸਾਨੂੰ ਇਕੱਠਿਆਂ ਰਹਿਣ ਦੀ ਲੋੜ ਹੈ ਤਾਂ ਜੋ ਅਸੀਂ ਰਾਜਨੀਤੀਕ ਮੁੱਦਿਆਂ 'ਤੇ ਮਜਬੂਤ ਬਣੀਏ ਤੇ ਸੰਗਤ ਨੂੰ ਜਾਗਰੂਕ ਕਰਨ 'ਚ ਸਮਰੱਥ ਬਣੀਏ।

4 ਅਕਤੂਬਰ ਨੂੰ ਖੇਤੀ ਬਿੱਲਾਂ ਦੇ ਵਿਰੋਧ 'ਚ ਰੈਲੀ ਕੀਤੀ ਗਈ ਜਿਸ 'ਚ ਵੱਡੀ ਗਿਣਤੀ 'ਚ ਕਾਰਾਂ, ਮੋਟਰਸਾਇਕਲ, ਟ੍ਰੱਕ ਆਦਿ ਸ਼ਾਮਿਲ ਹੋਏ। ਪੱਛਮੀ ਲੰਡਨ ਦੇ ਸਾਉਥਹਾਲ 'ਚ ਪੰਜਾਬੀਆਂ ਦੀ ਬਹੁਗਿਣਤੀ ਹੈ। 2020 ਦੇ ਸਿਹਤ ਸੁੱਰਖਿਆ ਦੇ ਪ੍ਰੋਟੋਕੂਲ ਦੀ ਉਲੰਘਣਾ ਦੇ ਤਹਿਤ 10,000 ਪੌਂਡ ਦਾ ਜੁਰਮਾਨਾ ਹੋਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.