ਸਟਾਕਹੋਮ: ਰਸਾਇਣ ਵਿਗਿਆਨ ਵਿੱਚ ਸਾਲ 2020 ਦੇ ਲਈ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਦੋ ਵਿਗਿਆਨੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪੁਰਸਕਾਰ ਦੇ ਰਾਹੀਂ ਅਕਸਰ ਉਨ੍ਹਾਂ ਕੰਮਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਅੱਜ ਵਿਵਹਾਰਕ ਰੂਪ ਨਾਲ ਵਿਸਤ੍ਰਿਤ ਵਰਤੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪਿਛਲੇ ਸਾਲ ਲਿਥਿਅਮ-ਆਇਨ ਬੈਟਰੀ ਬਣਾਉਣ ਵਾਲੇ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ ਨਾਲ ਨਵਾਜਿਆ ਗਿਆ ਸੀ।
ਸਟਾਕਹੋਮ ਵਿੱਚ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੇ ਪੈਨਲ ਨੇ ਜੇਤੂਆਂ ਦਾ ਐਲਾਨ ਕੀਤਾ ਹੈ। ਨੋਬਲ ਪੁਸਰਕਾਰ ਤਹਿਤ ਸੋਨ ਤਮਗਾ, ਇੱਕ ਕਰੋੜ ਸਵੀਡਨ ਕ੍ਰੋਨਾ (ਲਗਭਗ 8.20 ਕਰੋੜ ਰੁਪਏ) ਦੀ ਰਾਸ਼ੀ ਦਿੱਤੀ ਜਾਂਦੀ ਹੈ।
ਸਵੀਡਨ ਕ੍ਰੋਨਾ ਸਵੀਡਨ ਮੁਲਕ ਦੀ ਮੁਦਰਾ ਹੈ। ਇਹ ਪੁਰਸਕਾਰ ਸਵੀਡਨ ਦੇ ਵਿਗਿਆਨੀ ਅਲਫ੍ਰੈਡ ਨੋਬਲ ਦੇ ਨਾਂਅ ਉੱਤੇ ਦਿੱਤਾ ਜਾਂਦਾ ਹੈ। ਬਲੈਕ ਹੋਲ ਸਬੰਧੀ ਖੋਜ ਦੇ ਲਈ ਤਿੰਨ ਵਿਗਿਆਨੀਆਂ ਨੂੰ ਇਸ ਸਾਲ ਦਾ ਭੌਤਿਕੀ ਦਾ ਨੋਬਲ ਪੁਰਸਕਾਰ ਮਿਲਿਆ ਹੈ।
ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਨੇ ਮੰਗਲਵਾਰ ਨੂੰ ਕਿਹਾ ਕਿ ਬ੍ਰਿਟੇਨ ਦੇ ਰੋਜਰ ਪੇਨਰੋਸੇ ਨੂੰ ਬਲੈਕ ਹੋਲ ਸਬੰਧੀ ਖੋਜ ਦੇ ਲਈ ਅਤੇ ਜਰਮਨੀ ਦੇ ਰੀਨਹਾਰਡ ਗੇਂਜੇਲ ਅਤੇ ਅਮਰੀਕਾ ਦੀ ਐਂਡ੍ਰਿਆ ਗੇਜ ਨੂੰ ਸਾਡੀ ਅਕਾਸ਼ਗੰਗਾ ਦੇ ਕੇਂਦਰ ਵਿੱਚ ਸੁਪਰਮੈਸਿਵ ਕਾਂਪੈਕਟ ਆਬਜੈਕਟ ਦੀ ਖੋਜ ਦੇ ਲਈ ਇਹ ਮਹਾਨ ਪੁਸਰਕਾਰ ਮਿਲਿਆ ਹੈ।
ਨੋਬੇਲ ਪੁਰਸਕਾਰ ਕਮੇਟੀ ਨੇ ਸੋਮਵਾਰ ਨੂੰ ਸਰੀਰਿਕ ਵਿਗਿਆਨ ਅਤੇ ਦਵਾਈ ਖੇਤਰ ਦਾ ਨੋਬਲ ਪੁਰਸਕਾਰ ਅਮਰੀਕੀ ਵਿਗਿਆਨੀਆਂ- ਹਾਰਵੇ ਜੇ ਆਲਟਰ ਅਤੇ ਚਾਰਲਸ ਐਮ ਰਾਇਸ ਅਤੇ ਬ੍ਰਿਟੇਨ ਵਿੱਚ ਪੈਦਾ ਹੋਏ ਵਿਗਿਆਨੀ ਮਾਇਕਲ ਹਫ਼ਟਨ ਨੂੰ ਦੇਣ ਦਾ ਐਲਾਨ ਕੀਤਾ ਸੀ।
ਇਸ ਤੋਂ ਇਲਾਵਾ ਸਾਹਿਤ, ਸਾਂਥੀ ਅਤੇ ਅਰਥ-ਸ਼ਾਸਤਰ ਵਰਗੇ ਖੇਤਰਾਂ ਵਿੱਚ ਸ਼ਲਾਘਾਯੋਗ ਕੰਮਾਂ ਦੇ ਲਈ ਨੋਬਲ ਪੁਰਸਕਾਰ ਦਿੱਤਾ ਜਾਂਦਾ ਹੈ।