ਇਸਤਾਂਬੁਲ: ਅਫਗਾਨਿਸਤਾਨ ਤੋਂ ਇੱਕ ਨਿਕਾਸੀ ਫਲਾਈਟ ਵਿੱਚ ਸਵਾਰ ਇੱਕ ਅਫਗਾਨ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਬੱਚੀ ਦਾ ਨਾਂ 'ਈਵਾ' ਰੱਖਿਆ ਗਿਆ। ਇਹ ਜਾਣਕਾਰੀ ਤੁਰਕੀ ਮੀਡੀਆ ਨੇ ਦਿੱਤੀ ਹੈ।
ਇਹ ਵੀ ਪੜੋ: ਕਾਬੁਲ ਹਵਾਈ ਅੱਡੇ ਦੇ ਐਂਟਰੀ ਗੇਟ ਨਜ਼ਦੀਕ ਗੋਲੀਬਾਰੀ, ਅੱਥਰੂ ਗੈਸ ਦੇ ਗੋਲੇ ਵੀ ਦਾਗੇ
ਸੂਤਰਾਂ ਅਨੁਸਾਰ ਜਹਾਜ਼ ਵਿੱਚ ਕੋਈ ਡਾਕਟਰ ਮੌਜੂਦ ਨਹੀਂ ਸੀ, ਜਿਸ ਕਾਰਨ 26 ਸਾਲਾ ਅਫਗਾਨ ਸੋਮਨ ਨੂਰੀ ਨੇ ਤੁਰਕੀ ਏਅਰਲਾਈਨਜ਼ ਦੇ ਸਟਾਫ ਦੀ ਮਦਦ ਨਾਲ 30,000 ਫੁੱਟ ਦੀ ਉਚਾਈ 'ਤੇ ਬੱਚੇ ਨੂੰ ਜਨਮ ਦਿੱਤਾ।
ਸੋਮਨ ਨੂਰੀ ਅਤੇ ਉਸ ਦੇ ਪਤੀ ਨੂੰ ਕਾਬੁਲ ਤੋਂ ਦੁਬਈ ਸੰਯੁਕਤ ਅਰਬ ਅਮੀਰਾਤ ਲਿਜਾਇਆ ਗਿਆ, ਜਿੱਥੇ ਉਹ ਬਰਮਿੰਘਮ ਲਈ ਇੱਕ ਉਡਾਣ ਵਿੱਚ ਸਵਾਰ ਹੋਏ। ਸ਼ੁੱਕਰਵਾਰ ਰਾਤ ਨੂੰ ਜਹਾਜ਼ ਦੇ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਸੋਮਨ ਨੂੰ ਜਣੇਪੇ ਦੀ ਪੀੜ ਸ਼ੁਰੂ ਹੋ ਗਈ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸਹਾਇਤਾ ਨਾਲ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ।
ਉਡਾਣ ਸਾਵਧਾਨੀ ਦੇ ਤੌਰ 'ਤੇ ਕੁਵੈਤ ’ਚ ਉਤਰ ਗਈ। ਮਾਂ ਅਤੇ ਬੱਚਾ ਯੂਕੇ ਦੀ ਯਾਤਰਾ ਕਰਨ ਲਈ ਕਾਫ਼ੀ ਸਿਹਤਮੰਦ ਪਾਏ ਗਏ ਸਨ।
ਇਹ ਵੀ ਪੜੋ: ਰਾਸ਼ਟਰੀ ਖੇਡ ਦਿਵਸ: ਦੇਸ਼ ਨੂੰ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ 'ਤੇ ਮਾਣ