ਇਸਲਾਮਾਬਾਦ: ਪਾਕਿਸਤਾਨ (Pakistan) ਦੇ ਕਬਜ਼ੇ ਵਾਲੇ ਕਸ਼ਮੀਰ (Kashmir) 'ਚ ਬੁੱਧਵਾਰ ਨੂੰ ਇਕ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 23 ਲੋਕਾਂ ਦੀ ਮੌਤ (Death) ਹੋ ਗਈ ਅਤੇ 7 ਹੋਰ ਜ਼ਖ਼ਮੀ (Injured) ਹੋ ਗਏ। ਪੁਲਿਸ (Police) ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਇਹ ਹਾਦਸਾ ਖੇਤਰ ਦੇ ਸੁਧਨੋਤੀ ਜ਼ਿਲ੍ਹੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਇੱਕ ਬੱਸ ਜ਼ਿਲ੍ਹੇ (District) ਦੇ ਬਲੋਚ ਇਲਾਕੇ ਤੋਂ ਪੰਜਾਬ ਸੂਬੇ ਦੇ ਰਾਵਲਪਿੰਡੀ ਵੱਲ ਜਾ ਰਹੀ ਸੀ।
ਪੁਲਿਸ (Police) ਨੇ ਦੱਸਿਆ ਕਿ ਬੱਸ 'ਚ ਕੁਝ ਤਕਨੀਕੀ ਖਰਾਬੀ ਆ ਗਈ ਅਤੇ 500 ਮੀਟਰ ਤੋਂ ਜ਼ਿਆਦਾ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ 23 ਲੋਕਾਂ ਦੀ ਮੌਤ (Death) ਹੋ ਗਈ।
ਐਕਸਪ੍ਰੈਸ ਟ੍ਰਿਬਿਊਨ ਅਖਬਾਰ (Express Tribune newspaper) ਨੇ ਇਕ ਬਚਾਅ ਕਰਮਚਾਰੀ ਦੇ ਹਵਾਲੇ ਨਾਲ ਕਿਹਾ, ''ਬੱਸ ਵਿਚ ਕੁੱਲ 30 ਲੋਕ ਸਵਾਰ ਸਨ। 7 ਲੋਕਾਂ ਦੀ ਮੌਕੇ 'ਤੇ ਹੀ ਮੌਤ (Death) ਹੋ ਗਈ, ਜਦਕਿ 16 ਨੇ ਤਹਿਸੀਲ ਹੈੱਡਕੁਆਰਟਰ ਹਸਪਤਾਲ (Tehsil Headquarters Hospital) ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ।
ਪਾਕਿਸਤਾਨੀ ਅਖਬਾਰ 'ਡਾਨ' (Pakistani newspaper Dawn) ਦੀ ਖਬਰ ਮੁਤਾਬਕ ਸੜਕ ਕਿਨਾਰੇ ਇਕ ਵਿਕਰੇਤਾ ਨੇ ਪਿੰਡ ਦੀ ਮਸਜਿਦ ਦੇ ਇਮਾਮ ਨੂੰ ਟੈਲੀਫੋਨ 'ਤੇ ਹਾਦਸੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਇਮਾਮ ਨੇ ਮਸਜਿਦ ਦੇ ਲਾਊਡਸਪੀਕਰ 'ਤੇ ਇਸ ਦਾ ਐਲਾਨ ਕੀਤਾ ਅਤੇ ਪਿੰਡ ਵਾਸੀਆਂ ਨੂੰ ਰਾਹਤ ਅਤੇ ਬਚਾਅ ਕਾਰਜ 'ਚ ਮਦਦ ਲਈ ਹਾਦਸੇ ਵਾਲੀ ਥਾਂ 'ਤੇ ਜਾਣ ਲਈ ਕਿਹਾ।
ਮਹੱਤਵਪੂਰਨ ਗੱਲ ਇਹ ਹੈ ਕਿ ਪਾਕਿਸਤਾਨ (Pakistan) ਦੇ ਕਬਜ਼ੇ ਵਾਲਾ ਕਸ਼ਮੀਰ (PoK) ਪਹਾੜੀ ਖੇਤਰ ਹੈ। ਇਸ ਇਲਾਕੇ ਵਿੱਚ ਸੜਕਾਂ ਦੀ ਮਾੜੀ ਹਾਲਤ ਅਤੇ ਡਰਾਈਵਰਾਂ ਦੀ ਲਾਪਰਵਾਹੀ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ।
ਪਾਕਿਸਤਾਨ (Pakistan) ਦੇ ਕਬਜ਼ੇ ਵਾਲੇ ਕਸ਼ਮੀਰ (Kashmir) ਦੇ ਪੁੰਛ ਅਤੇ ਨੀਲਮ ਜ਼ਿਲ੍ਹਿਆਂ ਵਿੱਚ ਪਿਛਲੇ ਮਹੀਨੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਘੱਟੋ-ਘੱਟ ਚਾਰ ਵਿਦਿਆਰਥੀਆਂ (Students) ਦੀ ਮੌਤ (Death) ਹੋ ਗਈ ਅਤੇ 32 ਹੋਰ ਜ਼ਖ਼ਮੀ (Injured) ਹੋ ਗਏ।
ਇਹ ਵੀ ਪੜ੍ਹੋ:ਅਫਗਾਨਿਸਤਾਨ: ਕਾਬੁਲ ਦੇ ਹਸਪਤਾਲ ਦੇ ਬਾਹਰ ਧਮਾਕਾ, 19 ਦੀ ਮੌਤ, 50 ਜ਼ਖਮੀ