ਬੀਜਿੰਗ: ਵੁਹਾਨ ਕੌਮਾਂਤਰੀ ਕਨਵੇਂਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਨੂੰ ਬਦਲ ਕੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਅਤੇ ਨਿਮੋਨੀਆਂ ਦੇ ਕਰੀਬ 200 ਮਰੀਜ਼ਾਂ ਨੂੰ ਇਸ ਵਿੱਚ ਭਰਤੀ ਕਪਵਾਇਆ ਗਿਆ ਹੈ।
ਇਸ ਤੋਂ ਇਲਾਵਾ ਹੋਂਗਸ਼ਾਨ ਸਟੇਡੀਅਮ ਅਤੇ ਵੁਹਾਨ ਲੀਵਿੰਗ ਰੂਮ ਨੂੰ ਵੀ ਹਸਪਤਾਲ ਵਿੱਚ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਹਸਪਤਾਲਾਂ ਵਿੱਚ 4400 ਤੋਂ ਜ਼ਿਆਦਾ ਬੈੱਡ ਲਾਏ ਗਏ ਹਨ। ਮਤਲਬ ਵੁਹਾਨ ਇੰਟਰਨੈਸ਼ਨਲ ਕਨਵੇਂਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਵਿੱਚ 1600, ਹੋਂਗਸ਼ਾਨ ਸਟੇਡੀਅਮ ਵਿੱਚ 800 ਅਤੇ ਵੁਹਾਨ ਲੀਵਿੰਗ ਰੂਮ ਵਿੱਚ 2000 ਬੈੱਡ ਲਾਏ ਗਏ ਹਨ।
ਵੁਹਾਨ ਨੇ 3 ਫ਼ਰਵਰੀ ਦੀ ਰਾਤ 13 ਥਾਵਾਂ ਨੂੰ ਹਸਪਤਾਲ ਵਿੱਚ ਬਦਲਣ ਦੀ ਕੋਸ਼ਿਸ਼ ਸ਼ੁਰੂ ਕਤਰ ਦਿੱਤੀ ਸੀ। ਇਹ ਹਸਪਤਾਲ ਫ਼ੌਜ ਦੀ ਚਿਕਿਤਸਾ ਪ੍ਰਣਾਲੀ ਦਾ ਇੱਕ ਹਿੱਸਾ ਹੈ। ਜਿੰਨਾਂ ਦਾ ਐਮਰਜੈਂਸੀ ਲਈ ਇਸਤੇਮਾਲ ਕੀਤਾ ਜਾਣਾ ਸੀ।