ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆਂ ਵਿੱਚ 2,35,86,023 ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ 8,12,527 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 16,084,558 ਤੋਂ ਵੱਧ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ।
ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। 58 ਲੱਖ ਤੋਂ ਵੱਧ ਮਾਮਲਿਆਂ ਦੇ ਨਾਲ ਅਮਰੀਕਾ ਪਹਿਲੇ ਅਤੇ 36 ਲੱਖ ਤੋਂ ਵੱਧ ਮਰੀਜ਼ਾਂ ਨਾਲ ਬ੍ਰਾਜ਼ੀਲ ਦੂਜੇ ਅਤੇ 31 ਲੱਖ ਤੋਂ ਵੱਧ ਮਾਮਲਿਆਂ ਦੇ ਨਾਲ ਭਾਰਤ ਤੀਜੇ ਸਥਾਨ 'ਤੇ ਹੈ।
ਅਮਰੀਕਾ 'ਚ ਹੁਣ ਤਕ ਕੁੱਲ 57 ਲੱਖ 3 ਹਜ਼ਾਰ 561 ਮਾਮਲੇ ਹਨ ਜਦ ਕਿ 176,808 ਮੌਤਾਂ ਹੋ ਚੁੱਕੀਆਂ ਹਨ ਅਤੇ 1,997,761 ਲੋਕ ਠੀਕ ਹੋ ਚੁੱਕੇ ਹਨ। ਬ੍ਰਾਜ਼ੀਲ 'ਚ ਕੋਰੋਨਾ ਪੀੜਤਾਂ ਦੀ ਗਿਣਤੀ 3.6 ਲੱਖ ਅਤੇ ਭਾਰਤ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 31 ਲੱਖ ਤੋਂ ਪਾਰ ਹੋ ਗਈ ਹੈ।
ਕੋਰੋਨਾ ਵਾਇਰਸ ਕਾਰਨ ਦੇਸ਼ਾਂ 'ਚ ਲੌਕਡਾਊਨ ਦੀ ਮਿਆਦ ਵਧਾਈ ਜਾ ਰਹੀ ਹੈ। ਨਿਊਜ਼ੀਲੈਂਡ 'ਚ ਵੀ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਨੇ ਲੌਕਡਾਊਨ ਜੋ ਬੁੱਧਵਾਰ ਨੂੰ ਖ਼ਤਮ ਹੋਣਾ ਸੀ ਵਧਾ ਕੇ ਐਤਵਾਰ ਤੱਕ ਕਰ ਦਿੱਤਾ ਹੈ।
ਭਾਰਤ 'ਚ ਵੀ ਸਖ਼ਤ ਹਦਾਇਤਾਂ ਦੇ ਨਾਲ ਕਈ ਪਾਬੰਦੀਆਂ ਅਜੇ ਵੀ ਜਾਰੀ ਹਨ।