ਬੀਜਿੰਗ : ਚੀਨ ਨੇ ਮੰਗਲਵਾਰ ਨੂੰ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਕਿ ਕਸ਼ਮੀਰ ਦੇ ਪੁਲਵਾਮਾ ਵਿੱਚ ਆਤਮਘਾਤੀ ਹਮਲੇ ਨੂੰ ਲੈ ਕੇ ਪਾਕਿਸਤਾਨ 'ਤੇ ਨਿਸ਼ਾਨੇ ਨਾ ਲਾਏ ਜਾਣ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਔਖੇ ਸਮੇਂ ਵਿੱਚ ਉਹ ਪਾਕਿਸਤਾਨ ਦੇ ਨਾਲ ਹੈ ਅਤੇ ਪੂਰੀ ਮਜ਼ਬੂਤ ਨਾਲ ਇਸ ਦੀ ਖੇਤਰੀ ਅਖੰਡਤਾ ਅਤੇ ਉਸ ਦੇ ਸੁਤੰਤਰ ਰਾਜ ਦਾ ਸਮੱਰਥਨ ਕਰੇਗਾ।
ਚੀਨ ਤੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪੁਲਵਾਮਾ ਹਮਲੇ 'ਤੇ ਚਰਚਾ ਕੀਤੀ, ਜਿਸ ਵਿੱਚ ਸੀਆਰਪੀਐਫ਼ ਦੇ 40 ਫੌਜ਼ੀ ਸ਼ਹੀਦ ਹੋਏ ਸੀ ਅਤੇ ਜਿਸ ਨੇ ਭਾਰਤ-ਪਾਕਿ ਦੇ ਰਿਸ਼ਤਿਆਂ ਨੂੰ ਬੇਹੱਦ ਤਨਾਅ ਵਾਲਾ ਕਰ ਦਿੱਤਾ ਸੀ।
ਕੁਰੈਸ਼ੀ ਨੇ ਵਾਂਗ ਨੂੰ ਕਿਹਾ ਕਿ ਇਸ ਹਮਲੇ ਤੋਂ ਬਾਅਦ ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਕੀਤਾ ਗਿਆ ਹੈ।
ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਪਹਿਲਾ ਵੀ ਅਤੇ ਹੁਣ ਵੀ ਭਾਰਤ ਨਾਲ ਰਿਸ਼ਤਿਆਂ ਨੂੰ ਵਧੀਆਂ ਕਰਨਾ ਚਾਹੁੰਦਾ ਹੈ ਅਤੇ ਗੱਲਬਾਤ ਲਈ ਤਿਆਰ ਹੈ।
ਵਾਂਗ ਨੇ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦੁਨੀਆਂ ਵਿੱਚ ਜਾਂ ਇਲਾਕੇ ਵਿੱਚ ਕਿਸ ਤਰ੍ਹਾਂ ਬਦਲਾਅ ਹੁੰਦੇ ਹਨ, ਚੀਨ ਪੂਰੀ ਮਜ਼ਬੂਤੀ ਨਾਲ ਪਾਕਿਸਤਾਨ ਦੇ ਨਾਲ ਖੜ੍ਹਾ ਹੈ।