ETV Bharat / international

ਅਫ਼ਗਾਨਿਸਤਾਨ 'ਤੇ UNSC ਦੀ ਹੰਗਾਮੀ ਬੈਠਕ - UNSC ਦੀ ਹੰਗਾਮੀ ਬੈਠਕ

ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਨੇ ਤਾਲਿਬਾਨ ਦੁਆਰਾ ਯੁੱਧਗ੍ਰਸਤ ਦੇਸ਼ ਦੀ ਕਮਾਨ ਸੰਭਾਲਣ ਦੇ ਮੱਦੇਨਜ਼ਰ ਅਫਗਾਨਿਸਤਾਨ ਦੀ ਸਥਿਤੀ ’ਤੇ ਚਰਚਾ ਕਰਨ ਦੇ ਲਈ ਸੋਮਵਾਰ ਨੂੰ ਇੱਕ ਹੰਗਾਮੀ ਬੈਠਕ ਬੁਲਾਈ ਹੈ।

ਅਫਗਾਨਿਸਤਾਨ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਹੰਗਾਮੀ ਬੈਠਕ ਅੱਜ

author img

By

Published : Aug 16, 2021, 12:32 PM IST

ਨਿਉਯਾਰਕ: ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਏਸਟੋਨੀਆ ਅਤੇ ਨਾਰਵੇ ਦੀ ਅਪੀਲ ’ਤੇ ਅਫਗਾਨਿਸਤਾਨ ਦੀ ਸਥਿਤੀ ’ਤੇ ਅੱਜ ਹੰਗਾਮੀ ਬੈਠਕ ਕਰੇਗੀ। ਪਰਿਸ਼ਦ ਦੇ ਰਾਜਨਾਇਕਾਂ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਮੁੱਖ ਸਕੱਤਰ ਏਂਤੋਨਿਓ ਗੁਤਾਰੇਸ ਪਰਿਸ਼ਦ ਦੇ ਮੈਂਬਰਾਂ ਨੂੰ ਰਾਜਧਾਨੀ ਕਾਬੁਲ ’ਤੇ ਤਾਲਿਬਾਨ ਦੇ ਕਬਜੇ ਤੋਂ ਬਾਅਦ ਦੇ ਤਾਜ਼ਾ ਹਾਲਾਤ ਤੋਂ ਜਾਣੂ ਕਰਵਾਉਣਗੇ।

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਪ੍ਰਮੁਖ ਨੇ ਸ਼ੁਕਰਵਾਰ ਨੂੰ ਤਾਲਿਬਾਨ ਤੋਂ ਅਫਗਾਨਿਸਤਾਨ ਚ ਤਤਕਾਲ ਹਮਲੇ ਰੋਕਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਲੰਬੇ ਸਮੇਂ ਤੋਂ ਚਲੇ ਆ ਰਹੇ ਗ੍ਰਹਿ ਯੁੱਧ ਨੂੰ ਖਤਮ ਕਰਨ ਦੇ ਲਈ ਵਧੀਆ ਨੀਅਤ ਦੇ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਨ੍ਹਾਂ ਸ਼ੁਰੂਆਤ ਸੰਕੇਤਾਂ ’ਤੇ ਵੀ ਅਫਸੋਸ ਜਤਾਇਆ ਸੀ ਕਿ ਤਾਲਿਬਾਨ ਆਪਣੇ ਕੰਟਰੋਲ ਵਾਲੇ ਇਲਾਕਿਆਂ ’ਚ ਵਿਸ਼ੇਸ਼ ਤੌਰ ’ਤੇ ਮਹਿਲਾਵਾਂ ਅਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਸਖ਼ਤ ਪਾਬੰਦੀਆਂ ਲਗਾ ਰਿਹਾ ਹੈ।

ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ ’ਤੇ ਤਾਲਿਬਾਨ ਲੜਾਕੂਆਂ ਦਾ ਕਬਜ਼ਾ

ਦੱਸ ਦਈਏ ਕਿ ਅਲ-ਜਜੀਰਾ ਨਿਉਜ਼ ਨੈਟਵਰੱਕ ’ਤੇ ਪ੍ਰਸਾਰਿਤ ਵੀਡੀਓ ਫੁਟੇਜ ਦੇ ਮੁਤਾਬਿਕ ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ ’ਤੇ ਤਾਲਿਬਨ ਲੜਾਕੂਆਂ ਦਾ ਕਬਜਾ ਹੋ ਗਿਆ ਹੈ। ਫੁਟੇਜ ਚ ਤਾਲਿਬਾਨ ਲੜਾਕੂਆਂ ਦਾ ਇੱਕ ਵੱਡਾ ਗਰੁੱਪ ਰਾਜਧਾਨੀ ਕਾਬੁਲ ਚ ਸਥਿਤ ਰਾਸ਼ਟਰਪਤੀ ਭਵਨ ਦੇ ਅੰਦਰ ਨਜਰ ਆ ਰਿਹਾ ਹੈ। ਤਾਲਿਬਾਨ ਦੁਆਰਾ ਅਫਗਾਨਿਸਤਾਨ ’ਤੇ ਆਪਣੇ ਕਬਜੇ ਦਾ ਐਲਾਨ ਰਾਸ਼ਟਰਪਤੀ ਭਵਨ ਤੋਂ ਕਰਨ ਅਤੇ ਦੇਸ਼ ਨੂੰ ਮੁੜ ਤੋਂ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦਾ ਨਾਂ ਦੇਣ ਦੀ ਉਮੀਦ ਹੈ। ਵੀਹ ਸਾਲ ਦੀ ਲੰਬੀ ਲੜਾਈ ਤੋਂ ਬਾਅਦ ਅਮਰਿਕੀ ਸੈਨਾ ਦੇ ਅਫਗਾਨਿਸਤਾਨ ਤੋਂ ਕੱਢਣ ਦੇ ਕੁਝ ਦਿਨਾਂ ਦੇ ਅੰਦਰ ਲਗਭਗ ਪੂਰੇ ਦੇਸ਼ ’ਤੇ ਤਾਲਿਬਾਨ ਦਾ ਕਬਜਾ ਹੋ ਗਿਆ ਹੈ।

ਕਾਬਿਲੇਗੌਰ ਹੈ ਕਿ ਐਤਵਾਰ ਦੀ ਸਵੇਰ ਕਾਬੁਲ ’ਤੇ ਤਾਲਿਬਾਨ ਲੜਾਕੂਆਂ ਦੀ ਦਸਤਕ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ ਗਣੀ ਨੇ ਦੇਸ਼ ਛੱਡ ਦਿੱਤਾ ਹੈ। ਉੱਥੇ ਹੀ ਦੇਸ਼ਵਾਸੀਆਂ ਅਤੇ ਵਿਦੇਸ਼ੀ ਲੋਕ ਵੀ ਯੁੱਧਗ੍ਰਸਤ ਦੇਸ਼ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਕਾਬੁਲ ਹਵਾਈ ਅੱਡੇ ਤੋਂ ਵਪਾਰਕ ਉਡਾਣਾ ਬੰਦ ਹੋਣ ਦੇ ਕਾਰਣ ਲੋਕਾਂ ਦੀ ਇਨ੍ਹਾਂ ਕੋਸ਼ਿਸ਼ਾਂ ਨੂੰ ਝਟਕਾ ਲੱਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਦੇ ਅਨੁਸਾਰ, ਅਮਰੀਕਾ ਯੋਜਨਾਬੱਧ ਤਰੀਕੇ ਨਾਲ ਕਾਬੁਲ ਸਥਿਤ ਆਪਣੇ ਦੂਤਾਵਾਸ ਤੋਂ ਬਾਕੀ ਸਟਾਫ ਨੂੰ ਬਾਹਰ ਕੱਢ ਰਿਹਾ ਹੈ। ਹਾਲਾਂਕਿ, ਉਸਨੇ ਕਾਹਲੀ ਵਿੱਚ ਅਮਰੀਕਾ ਛੱਡਣ ਦੇ ਇਲਜ਼ਾਮਾਂ ਵੱਲ ਧਿਆਨ ਨਹੀਂ ਦਿੱਤਾ, ਕਿਹਾ ਕਿ ਇਹ ਵੀਅਤਨਾਮ ਦੀ ਦੁਹਰਾਓ ਨਹੀਂ ਹੈ।

ਐਤਵਾਰ ਨੂੰ ਅਮਰਿਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕਿਹਾ ਹੈ ਕਿ ਸਾਡੇ ਲੋਕ ਪਰਿਸਰ ਨੂੰ ਛੱਡ ਰਹੇ ਹਨ ਅਤੇ ਹਵਾਈ ਅੱਡੇ ਜਾ ਰਹੇ ਹਨ। ਉਨ੍ਹਾਂ ਨੇ ਇਸਦੀ ਪੁਸ਼ਟੀ ਵੀ ਕੀਤੀ ਕਿ ਅਮਰੀਕੀ ਦੂਤਾਵਾਸ ਦੇ ਕਰਮਚਾਰੀ ਪਰਿਸਰ ਖਾਲੀ ਕਰਨ ਤੋਂ ਪਹਿਲਾਂ ਦਸਤਾਵੇਜ ਅਤੇ ਹੋਰ ਸਮੱਗਰੀ ਨੂੰ ਨਸ਼ਟ ਕਰ ਰਹੇ ਹਨ। ਪਰ ਉਨ੍ਹਾਂ ਨੇ ਜੋਰ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਸੋਚ ਸਮਝ ਕੇ ਅਤੇ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਅਮਰੀਕੀ ਬਲਾਂ ਦੀ ਮੌਜੂਦਗੀ ’ਚ ਹੋ ਰਿਹਾ ਹੈ। ਜੋ ਉੱਖੇ ਸਾਡੀ ਸੁਰੱਖਿਆ ਯਕੀਨੀ ਕਰ ਰਹੇ ਹਨ। ਕਾਬੁਲ ਸਥਿਤੀ ਅਮਰੀਕੀ ਦੂਤਾਵਾਸ ਖਾਲੀ ਕਰਨ ਦੀ ਲੜੀ ਚ ਐਤਵਾਰ ਨੂੰ ਪਰਿਸਰ ਤੋਂ ਸੈਨਿਕ ਹੈਲੀਕਾਪਟਰ ਲਗਾਤਾਰ ਉਡਾਣ ਭਰ ਰਹੇ ਹਨ।

ਨਾਗਰਿਕ ਇਸ ਡਰ ਤੋਂ ਦੇਸ਼ ਛੱਡਣ ਚਾਹੁੰਦੇ ਹਨ ਕਿ ਤਾਲਿਬਾਨ ਉਸ ਬੇਰਹਿਮ ਸ਼ਾਸਨ ਮੁੜ ਤੋਂ ਲਾਗੂ ਕਰ ਸਕਦਾ ਹੈ। ਜਿਸ ’ਚ ਔਰਤਾਂ ਦੇ ਅਧਿਕਾਰ ਖਤਮ ਹੋ ਜਾਣਗੇ। ਨਾਗਰਿਕ ਆਪਣੇ ਉਮਰ ਭਰ ਦੀ ਬਚਤ ਨੂੰ ਕਢਵਾਉਣ ਲਈ ਕੈਸ਼ ਮਸ਼ੀਨਾਂ ਦੇ ਬਾਹਰ ਖੜੇ ਹੋ ਗਏ ਹਨ। ਉਸੇ ਸਮੇਂ ਕਾਬੁਲ ਵਿੱਚ ਵਧੇਰੇ ਸੁਰੱਖਿਅਤ ਵਾਤਾਵਰਣ ਲਈ, ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਆਪਣੇ ਘਰਾਂ ਤੋਂ ਆਏ ਹਜ਼ਾਰਾਂ ਆਮ ਲੋਕਾਂ ਨੂੰ ਪੂਰੇ ਸ਼ਹਿਰ ਵਿੱਚ ਪਾਰਕਾਂ ਅਤੇ ਖੁੱਲੇ ਸਥਾਨਾਂ ਵਿੱਚ ਸ਼ਰਨ ਲੈਂਦੇ ਵੇਖਿਆ ਗਿਆ। ਅਫਗਾਨ ਰਾਸ਼ਟਰੀ ਸੁਲ੍ਹਾ ਪ੍ਰੀਸ਼ਦ ਦੇ ਮੁਖੀ ਅਬਦੁੱਲਾ ਅਬਦੁੱਲਾ ਨੇ ਇਸਦੀ ਪੁਸ਼ਟੀ ਕੀਤੀ ਕਿ ਗਨੀ ਨੇ ਦੇਸ਼ ਛੱਡ ਦਿੱਤਾ ਹੈ। ਅਬਦੁੱਲਾ ਨੇ ਕਿਹਾ ਕਿ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਇਸ ਮੁਸ਼ਕਿਲ ਸਮੇਂ ’ਚ ਅਫਗਾਨਿਸਤਾਨ ਨੂੰ ਛੱਡ ਕੇ ਦੇਸ਼ ਛੱਡ ਦਿੱਤਾ। ਅੱਲ੍ਹਾ ਉਨ੍ਹਾਂ ਨੂੰ ਜਵਾਬਦੇਹ ਠਹਿਰਾਏ।

ਅਫਗਾਨਿਸਤਾਨ ਚ ਲਗਭਗ ਦੋ ਦਹਾਕਿਆਂ ਚ ਸੁਰੱਖਿਆ ਬਲਾਂ ਨੂੰ ਤਿਆਰ ਕਰਨ ਦੇ ਲਈ ਅਮਰੀਕਾ ਅਤੇ ਨਾਟੋ ਦੁਆਰਾ ਅਰਬਾਂ ਡਾਲਰ ਖਰਚ ਕੀਤੇ ਜਾਣ ਦੇ ਬਾਵਜੁਦ ਤਾਲਿਬਾਨ ਨੇ ਹੈਰਾਨੀਜਨਕ ਤੌਰ ’ਤੇ ਇੱਕ ਹਫਤੇ ’ਚ ਲਗਭਗ ਪੂਰੇ ਅਫਗਾਨਿਸਤਾਨ ’ਤੇ ਕਬਜਾ ਕਰ ਲਿਆ। ਕੁਝ ਦਿਨ ਪਹਿਲਾਂ, ਇੱਕ ਅਮਰੀਕੀ ਫੌਜੀ ਮੁਲਾਂਕਣ ਨੇ ਅਨੁਮਾਨ ਲਗਾਇਆ ਸੀ ਕਿ ਰਾਜਧਾਨੀ ਨੂੰ ਤਾਲਿਬਾਨ ਦੇ ਦਬਾਅ ਹੇਠ ਆਉਣ ਵਿੱਚ ਇੱਕ ਮਹੀਨਾ ਲੱਗ ਜਾਵੇਗਾ। ਕਾਬੁਲ ਦਾ ਤਾਲਿਬਾਨ ਦੇ ਕਬਜ਼ੇ ਵਿੱਚ ਆਉਣਾ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਦਾ ਅੰਤਮ ਅਧਿਆਇ ਹੈ, ਜੋ 11 ਸਤੰਬਰ 2001 ਨੂੰ ਅਲ-ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦੁਆਰਾ ਯੋਜਨਾਬੱਧ ਅੱਤਵਾਦੀ ਹਮਲਿਆਂ ਤੋਂ ਬਾਅਦ ਸ਼ੁਰੂ ਹੋਇਆ ਸੀ। ਓਸਾਮਾ ਨੂੰ ਤਾਲਿਬਾਨ ਸਰਕਾਰ ਨੇ ਪਨਾਹ ਦਿੱਤੀ ਸੀ।ਅਮਰੀਕਾ ਦੀ ਅਗਵਾਈ ਵਾਲੇ ਹਮਲੇ ਨੇ ਤਾਲਿਬਾਨ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ।

ਇਹ ਵੀ ਪੜੋ: ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਤਾਲਿਬਾਨ ਕਾਬਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.