ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਉਸ ਨਾਲ ਪੜ੍ਹਦੇ ਮੁੰਡੇ ਅਤੇ ਉਸ ਦੇ ਤਿੰਨ ਦੋਸਤਾਂ ਨੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਹੈ।
ਫ਼ੈਸਲਾਬਾਦ ਦੇ ਸਰਕਾਰੀ ਕਾਲਜ (ਜੀਸੀ) ਯੂਨੀਵਰਸਿਟੀ ਦੀ ਵਿਦਿਆਰਥਣ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ 23 ਅਕਤੂਬਰ ਨੂੰ ਸ਼ਾਹਿਦ ਅਲੀ ਨਾਂਅ ਦੇ ਉਸਦੇ ਸਹਿਪਾਠੀ ਨੇ ਉਸ ਨੂੰ ਪੈਗੰਬਰ ਮੁਹੰਮਦ ਦੀ ਜੈਯੰਤੀ ਦੇ ਮੌਕੇ 'ਤੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਲਾਹੌਰ ਤੋਂ ਲਗਭਗ 150 ਕਿਲੋਮੀਟਰ ਦੂਰ ਚਿਨਿਅਟ ਵਿੱਚ ਆਪਣੇ ਪਿੰਡ ਚੱਲਣ ਲਈ ਕਿਹਾ।
ਉਸ ਨੇ ਦੋਸ਼ ਲਾਇਆ ਕਿ ਜਦੋਂ ਉਹ ਚਿਨਿਅਟ ਪੁੱਜੇ ਤਾਂ ਸ਼ਾਹਿਦ ਉਸ ਨੂੰ ਬੰਦੂਕ ਵਿਖਾ ਕੇ ਸੁੰਨਸਾਨ ਥਾਂ 'ਤੇ ਲੈ ਗਿਆ ਅਤੇ ਆਪਣੇ ਤਿੰਨ ਦੋਸਤਾਂ ਇਮਰਾਨ, ਰਿਆਜ਼ ਅਤੇ ਤਸਾਵਰ ਦੇ ਨਾਲ ਮਿਲ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਪੁਲਿਸ ਨੇ ਕਿਹਾ ਕਿ ਲੜਕੀ ਦੀ ਮੈਡੀਕਲ ਜਾਂਚ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਮੁੱਖ ਦੋਸ਼ੀ ਸ਼ਾਹਿਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਦੇ ਮੁੱਖ ਜਾਂਚ ਅਧਿਕਾਰੀ ਇਨਮ ਗਨੀ ਨੇ ਘਟਨਾ 'ਤੇ ਨੋਟਿਸ ਲਿਆ ਹੈ ਅਤੇ ਫ਼ੈਸਲਾਬਾਦ ਦੇ ਖੇਤਰੀ ਪੁਲਿਸ ਅਧਿਕਾਰੀ (ਆਰਪੀਓ) ਨੂੰ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ।