ਕਾਹਿਰਾ: ਦੱਖਣ ਮਿਸਰ ਚ ਦੋ ਟਰੇਨਾਂ ਦੀ ਆਪਸ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਮੌਕੇ ਤੇ ਹੀ 32 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਚ 66 ਲੋਕ ਜ਼ਖਮੀ ਹੋਏ ਹਨ।
ਮਿਸਰ ਦੇ ਸਿਹਤ ਮੰਤਰਾਲੇ ਦੇ ਇਕ ਬਿਆਨ ਚ ਕਿਹਾ ਗਿਆ ਹੈ ਕਿ ਦੱਖਣ ਪ੍ਰਾਂਤ ਸੋਹਾਗ ਚ ਵਾਪਰੇ ਇਸ ਹਾਦਸੇ ਤੋਂ ਬਾਅਦ ਘਟਨਾ ਸਥਾਨ ਤੇ ਐਂਬੁਲੈਂਸ ਦੀ ਦਰਜਨ ਤੋਂ ਵੀ ਜਿਆਦਾ ਗੱਡੀਆਂ ਅਤੇ ਰਾਹਤ ਕਰਮੀਆਂ ਨੂੰ ਭੇਜਿਆ ਗਿਆ ਹੈ।
ਸਥਨਾਕ ਮੀਡੀਆ ਚ ਦਿਖਾਏ ਜਾ ਰਹੇ ਘਟਨਾਸਥਾਨ ਦੇ ਵੀਡੀਓ ਚ ਟਰੇਨ ਦੇ ਡਿੱਬੇ ਪਟੜੀ ਤੋਂ ਹੇਠਾਂ ਆ ਕੇ ਪਲਟਦੇ ਹੋਏ ਨਜ਼ਰ ਆ ਰਹੇ ਹਨ ਜਿਸਦੇ ਅੰਦਰ ਮਲਬੇ ਚ ਯਾਤਰੀਆਂ ਦੇ ਫੱਸੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਇਨ੍ਹਾਂ ਤਸਵੀਰਾਂ ਚ ਕੁਝ ਪੀੜਤ ਬੇਹੋਸ਼ ਵੀ ਨਜ਼ਰ ਆ ਰਹੇ ਸੀ ਜਦਕਿ ਹੋਰ ਲੋਕਾਂ ਦੇ ਸਰੀਰ ਤੋਂ ਖੂਨ ਵਗ ਰਿਹਾ ਸੀ ਸਥਾਨਕ ਲੋਕਾਂ ਨੇ ਮੌਕੇ ਤੇ ਪਹੁੰਚੇ ਕੇ ਸਭ ਤੋਂ ਪਹਿਲਾਂ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕੀਤਾ।
ਇਹ ਵੀ ਪੜੋ:DSGPC ਚੋਣਾਂ ਸਬੰਧੀ ਦਿੱਲੀ ਸਰਕਾਰ ਦੇ ਨੋਟੀਫ਼ਿਕੇਸ਼ਨ 'ਤੇ ਲੱਗੀ ਰੋਕ
ਮਿਸਰ ਚ ਰੇਲ ਵਿਵਸਥਾ, ਰੇਲ ਗੱਡੀਆਂ, ਉਪਕਰਣਾਂ ਦੇ ਰਖ-ਰਖਾਵ ਤੇ ਪ੍ਰਬੰਧਨ ਨੂੰ ਲੈ ਕੇ ਪਹਿਲਾਂ ਵੀ ਕਈ ਸਵਾਲ ਚੁੱਕੇ ਗਏ ਹਨ। ਅਧਿਕਾਰਿਕ ਅੰਕੜਿਆਂ ਦੇ ਮੁਤਾਬਿਕ ਦੇਸ਼ਭਰ ਚ ਸਾਲ 2017 ’ਚ 1793 ਟਰੇਨ ਹਾਦਸੇ ਵਾਪਰੇ ਹਨ।