ਕੋਲੰਬੋ : ਈਸਟਰ ਮੌਕੇ ਸ਼੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ ਤਣਾਅ ਦੀ ਸਥਿਤੀ ਬਣ ਗਈ ਹੈ। ਇਸ ਦੇ ਚਲਦੇ ਸ਼੍ਰੀਲੰਕਾ ਸਰਕਾਰ ਨੇ ਨਵੇਂ ਕਰਫਿਊ ਦੇ ਹੁਕਮ ਜਾਰੀ ਕਰ ਦਿੱਤੇ ਹਨ। ਬੰਬ ਧਮਾਕੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 290 ਤੱਕ ਪੁੱਜ ਗਈ ਹੈ।
ਗੌਰਤਲਬ ਹੈ ਕਿ ਕੁਝ ਘੰਟੇ ਪਹਿਲਾਂ ਇੱਕ ਕੋਲੰਬੋ ਹਵਾਈ ਅੱਡੇ ਕੋਲ ਇੱਕ ਹੋਰ ਬੰਬ ਬਰਾਮਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਥੇ ਤਣਾਅ ਦੀ ਸਥਿਤੀ ਵੱਧ ਗਈ ਹੈ। ਸਰਕਾਰੀ ਅੰਕਾੜੀਆਂ ਮੁਤਾਬਕ ਧਮਾਕੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵੱਧ ਕੇ 290 ਹੋ ਗਈ ਹੈ ਅਤੇ 500 ਵੱਧ ਲੋਕਾ ਦੇ ਜ਼ਖ਼ਮੀ ਹੋ ਗਏ ਹਨ।
ਤਣਾਅ ਦੀ ਸਥਿਤੀ 'ਤੇ ਕਾਬੂ ਪਾਉਂਣ ਲਈ ਸ਼੍ਰੀਲੰਕਾ ਦੀ ਸਰਕਾਰ ਨੇ ਨਵੇਂ ਕਰਫਿਊ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਇਥੇ ਫ਼ੇਸਬੁੱਕ ਅਤੇ ਵਾੱਟਸਐਪ ਦੀ ਵਰਤੋਂ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ।