ਹੈਦਰਾਬਾਦ: ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਲਾਕਡਾਊਨ ਲੱਗਾ ਵੀ ਹੋਇਆ ਹੈ ਤੇ ਕਈ ਦੇਸ਼ਾਂ ਵਿੱਚ ਕੋਰੋਨਾ ਦੀ ਸਥਿਤੀ ਸੁਧਰੀ ਵੀ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ਚੇਤਾਵਨੀ ਦਿੰਦਿਆ ਕਿਹਾ ਹੈ ਕਿ ਵਿਸ਼ਵ ਵਿੱਚ ਪਿਛਲੇ 2 ਸਾਲਾਂ ਵਿੱਚ ਮਹਾਂਮਾਰੀ ਵਿੱਚ 58 ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦੋਂ ਕਿ 40.70 ਕਰੋੜ ਲੋਕ ਲਪੇਟ ਵਿੱਚ ਆਏ ਹਨ। ਇਸ ਤੋਂ ਇਲਾਵਾਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੋਰੋਨਾ ਤੋਂ ਸੁਰੱਖਿਆ ਕਾਰਨ ਤੇ ਟੀਕਾਕਰਨ ਜਾਰੀ ਰਹਿਣਗੇ ਤੇ ਇੱਕ ਵਿਸ਼ਵ ਮੀਟਰ ਅਨੁਸਾਰ ਹੁਣ ਤੱਕ 32.71 ਕਰੋੜ ਲੋਕ ਦੁਨੀਆਂ ਦੇ ਵੱਖ-ਵੱਖ ਹਸਪਤਾਲਾਂ ਵਿੱਚ ਠੀਕ ਵੀ ਹੋ ਚੁੱਕੇ ਹਨ।
ਭਾਰਤ ਦੀ ਹੁਣ ਤੱਕ ਦੀ ਕੋਰੋਨਾ ਦੀ ਸਥਿਤੀ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਵਿੱਚ 50,407 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਦੇਸ਼ ਵਿੱਚ ਮੌਜੂਦਾ ਕੇਸਾਂ ਦਾ ਭਾਰ 6,10,443 ਹੈ ਜੋ ਕੁੱਲ ਕੇਸਾਂ ਦਾ 1.43 ਪ੍ਰਤੀਸ਼ਤ ਬਣਦਾ ਹੈ। ਭਾਰਤ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ 3.48 ਫੀਸਦੀ ਅਤੇ ਹਫਤਾਵਾਰੀ ਸਕਾਰਾਤਮਕਤਾ ਦਰ 5.07 ਫੀਸਦੀ ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਵਿੱਚ ਕੁੱਲ 1,36,962 ਮਰੀਜ਼ ਠੀਕ ਹੋ ਗਏ ਹਨ ਅਤੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 4,14,68,120 ਹੋ ਗਈ ਹੈ। ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.37 ਪ੍ਰਤੀਸ਼ਤ ਹੈ ਜਦੋਂ ਕਿ ਕੇਸਾਂ ਦੀ ਮੌਤ ਦਰ 1.19 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 804 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਮੌਤ ਦੀ ਗਿਣਤੀ ਵਧ ਕੇ 5,07,981 ਹੋ ਗਈ ਹੈ।
ਇਹ ਵੀ ਪੜੋ:- corona update: ਭਾਰਤ ’ਚ ਦਰਜ ਕੀਤੇ 50,407 ਨਵੇਂ ਮਾਮਲੇ, 804 ਮੌਤਾਂ