ETV Bharat / international

ਕੇਰਲ ਤੇ ਕਰਨਾਟਕ 'ਚ ਵੱਡੀ ਗਿਣਤੀ 'ਚ ISIS ਦੇ ਅੱਤਵਾਦੀ ਮੌਜੂਦ - ਆਈਐਸਆਈਐਸ

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਕੇਰਲ ਅਤੇ ਕਰਨਾਟਕ ਵਿਚ ਆਈਐਸਆਈਐਸ ਦੇ ਅੱਤਵਾਦੀਆਂ ਦੀ 'ਕਾਫ਼ੀ ਗਿਣਤੀ' ਹੋ ਸਕਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਸੰਗਠਨ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅੱਤਵਾਦੀ ਹਨ। ਪੂਰੀ ਖ਼ਬਰ ਪੜ੍ਹੋ ...

ISIS
ਕੇਰਲ ਅਤੇ ਕਰਨਾਟਕ ਵਿੱਚ ਆਈਐਸਆਈਐਸ ਦੇ ਅੱਤਵਾਦੀ
author img

By

Published : Jul 25, 2020, 8:04 PM IST

ਸੰਯੁਕਤ ਰਾਸ਼ਟਰ: ਅੱਤਵਾਦ 'ਤੇ ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ 'ਚ ਚੇਤਾਇਆ ਗਿਆ ਹੈ ਕਿ ਕੇਰਲ ਅਤੇ ਕਰਨਾਟਕ 'ਚ ਆਈਐਸਆਈਐਸ ਅੱਤਵਾਦੀਆਂ ਦੀ 'ਕਾਫ਼ੀ ਗਿਣਤੀ' ਹੋ ਸਕਦੀ ਹੈ ਅਤੇ ਇਸ ਗੱਲ 'ਤੇ ਵੀ ਧਿਆਨ ਦਿੱਤਾ ਗਿਆ ਹੈ ਕਿ ਭਾਰਤੀ ਉਪਮਹਾਦੀਪ 'ਚ ਅਲ-ਕਾਇਦਾ ਅੱਤਵਾਦੀ ਸੰਗਠਨ, ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ।

ਮੰਨਿਆ ਜਾਂਦਾ ਹੈ ਕਿ ਇਸ ਸੰਗਠਨ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅੱਤਵਾਦੀ ਹਨ।

ਆਈਐਸਆਈਐਸ, ਅਲ-ਕਇਦਾ ਅਤੇ ਸਹਿਯੋਗੀ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਬੰਧਤ ਵਿਸ਼ਲੇਸ਼ਣ ਸੰਬੰਧੀ ਸਹਾਇਤਾ ਅਤੇ ਮਨਾਹੀ ਵਾਲੀ ਨਿਗਰਾਨੀ ਪੱਖ ਦੀ 26 ਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਉਪਮਹਾਦਵੀਪ ਵਿਚ ਅਲ-ਕਾਇਦਾ (ਏਕਯੂਆਈਐਸ) ਤਾਲਿਬਨ ਦੇ ਅਧੀਨ ਅਫਗਾਨਿਸਤਾਨ ਦੇ ਨਿਮਰੂਜ਼, ਹੇਲਮੰਦ ਅਤੇ ਕੰਧਾਰ ‘ਚ ਕੰਮ ਕਰਦਾ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਖ਼ਬਰਾਂ ਮੁਤਾਬਕ ਇਸ ਸੰਗਠਨ ‘ਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅੱਤਵਾਦੀ ਹਨ। ਏਕਯੂਆਈਐਸ ਦਾ ਮੌਜੂਦਾ ਸਰਗਨਾ ਓਸਾਮਾ ਮਹਿਮੂਦ ਹੈ, ਜਿਸਨੇ ਮਾਰੇ ਗਏ ਆਸਿਮ ਉਮਰ ਦੀ ਜਗ੍ਹਾ ਲਈ ਹੈ। ਖ਼ਬਰਾਂ ਇਹ ਦੱਸਦੀਆਂ ਹਨ ਕਿ ਏਕਯੂਆਈਐਸ ਆਪਣੇ ਪਿਛਲੇ ਆਕਾ ਦੀ ਮੌਤ ਦਾ ਬਦਲਾ ਲੈਣ ਲਈ ਖੇਤਰ ਵਿਚ ਜਵਾਬੀ ਕਾਰਵਾਈ ਦੀ ਸਾਜਿਸ਼ ਕਰ ਰਿਹਾ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਕੇਰਲ ਅਤੇ ਕਰਨਾਟਕ ਰਾਜਾਂ ਵਿੱਚ ਆਈਐਸਆਈਐਸ ਮੈਂਬਰਾਂ ਦੀ ਚੰਗੀ-ਖਾਸੀ ਗਿਣਤੀ ਹੈ।

ਪਿਛਲੇ ਸਾਲ ਮਈ ਵਿੱਚ ਇਸਲਾਮਿਕ ਸਟੇਟ (ਆਈਐਸਆਈਐਸ, ਆਈਐਸਆਈਐਲ ਅਤੇ ਡਾਏਸ਼ ਵਜੋਂ ਜਾਣਿਆ ਜਾਂਦਾ) ਅੱਤਵਾਦੀ ਸੰਗਠਨ ਨੇ ਭਾਰਤ ਵਿਚ ਨਵਾਂ 'ਸੂਬਾ' ਸਥਾਪਤ ਕਰਨ ਦਾ ਦਾਅਵਾ ਕੀਤਾ ਸੀ। ਇਹ ਕਸ਼ਮੀਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁਠਭੇੜ ਤੋਂ ਬਾਅਦ ਅਨੋਖੀ ਤਰ੍ਹਾਂ ਦਾ ਐਲਾਨ ਸੀ।

ਖੂੰਖਾਰ ਅੱਤਵਾਦੀ ਸੰਗਠਨ ਨੇ ਆਪਣੀ ਅਮਾਕ ਖ਼ਬਰ ਏਜੰਸੀ ਰਾਹੀਂ ਦੱਸਿਆ ਕਿ ਨਵੀਂ ਸ਼ਾਖਾ ਦਾ ਅਰਬੀ ਨਾਂਅ 'ਵਿਲਾਯਾਹ ਆਫ ਹਿੰਦ' (ਭਾਰਤ ਪ੍ਰਾਂਤ) ਹੈ।

ਜੰਮੂ-ਕਸ਼ਮੀਰ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.