ETV Bharat / international

ਇਰਾਕ 'ਚ ਅਮਰੀਕੀ ਸੈਨਿਕ ਠਿਕਾਣਿਆਂ 'ਤੇ ਸੁੱਟੇ ਗਏ ਅੱਠ ਰਾਕੇਟ

ਇਰਾਕ ਦੇ ਇੱਕ ਮਿਲਟਰੀ ਬੇਸ 'ਤੇ ਅੱਠ ਰਾਕੇਟ ਸੁੱਟੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਹਵਾਈ ਬੇਸ 'ਤੇ ਰਾਕੇਟ ਸੁੱਟੇ ਗਏ ਹਨ ਉਹ ਅਮਰੀਕੀ ਸੈਨਿਕਾਂ ਦਾ ਠਿਕਾਣਾ ਸੀ। ਹਮਲੇ ਵਿੱਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਅਮਰੀਕੀ ਸੈਨਿਕ ਠਿਕਾਣਿਆਂ 'ਤੇ ਸੁੱਟੇ ਗਏ ਅੱਠ ਰਾਕੇਟ

author img

By

Published : Jan 13, 2020, 4:52 AM IST

Updated : Jan 13, 2020, 7:36 AM IST

ਬਗਦਾਦ: ਇਰਾਕ ਦੇ ਇੱਕ ਮਿਲਟਰੀ ਬੇਸ 'ਤੇ ਅੱਠ ਰਾਕੇਟ ਸੁੱਟੇ ਜਾਣ ਦੀਆਂ ਖਬਰਾਂ ਹਨ। ਜਿਸ ਹਵਾਈ ਬੇਸ 'ਤੇ ਰਾਕੇਟ ਸੁੱਟੇ ਗਏ ਹਨ ਉਹ ਅਮਰੀਕੀ ਸੈਨਿਕਾਂ ਦਾ ਠਿਕਾਣਾ ਸੀ। ਹਮਲੇ ਵਿੱਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਸਾਰੇ ਅੱਠ ਰਾਕੇਟ ਬਗਦਾਦ ਦੇ ਉੱਤਰ ਵਿੱਚ ਇੱਕ ਇਰਾਕੀ ਏਅਰਬੇਸ 'ਤੇ ਸੁੱਟੇ ਗਏ। ਸੈਨਿਕ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਹਮਲੇ ਵਿੱਚ ਚਾਰ ਇਰਾਕੀ ਹਵਾਈ ਸੈਨਿਕ ਜ਼ਖ਼ਮੀ ਹੋਏ ਹਨ।

ਸੈਨਿਕ ਸੂਤਰਾਂ ਨੇ ਦੱਸਿਆ ਕਿ ਅਲ-ਬਾਲਦ ਏਅਰਬੇਸ 'ਤੇ ਤਾਇਨਾਤ ਅਮਰੀਕੀ ਹਵਾਈ ਸੈਨਾ ਦਾ ਇੱਕ ਵੱਡਾ ਹਿੱਸਾ ਪਿਛਲੇ ਦੋ ਹਫਤਿਆਂ ਵਿੱਚ ਅਮਰੀਕਾ ਅਤੇ ਈਰਾਨ ਦਰਮਿਆਨ ਵਧੇ ਤਣਾਅ ਦੇ ਕਾਰਨ ਏਅਰਬੇਸ ਨੂੰ ਖਾਲੀ ਕਰ ਗਿਆ ਸੀ।

ਜਿਨ੍ਹਾਂ ਫੌਜੀ ਠਿਕਾਣਿਆਂ 'ਤੇ ਅਮਰੀਕੀ ਸੈਨਿਕ ਰਹਿੰਦੇ ਹਨ ਉਨ੍ਹਾਂ 'ਤੇ ਤਾਜ਼ਾ ਮਹੀਨਿਆਂ ਵਿੱਚ ਰਾਕੇਟ ਅਤੇ ਮੋਰਟਾਰਾਂ ਦੁਆਰਾ ਹਮਲਾ ਕੀਤਾ ਗਿਆ। ਇਨ੍ਹਾਂ ਹਮਲਿਆਂ ਵਿੱਚ ਬਹੁਤੇ ਇਰਾਕੀ ਫੌਜੀ ਜਵਾਨ ਜ਼ਖ਼ਮੀ ਹੋਏ ਹਨ। ਹਾਲਾਂਕਿ, ਇੱਕ ਅਮਰੀਕੀ ਠੇਕੇਦਾਰ ਵੀ ਪਿਛਲੇ ਮਹੀਨੇ ਮਾਰਿਆ ਗਿਆ ਸੀ।

Intro:Body:

iraq missile attack

Conclusion:
Last Updated : Jan 13, 2020, 7:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.