ਕਾਬੁਲ: ਅਫਗਾਨਿਸਤਾਨ ਵਿੱਚ 2 ਆਈਈਡੀ ਧਮਾਕਿਆਂ ਤੋਂ ਬਾਅਦ ਕਾਬੁਲ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਏ 14 ਰਾਕੇਟ ਹਮਲਿਆਂ ਵਿੱਚ ਘੱਟੋ ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 31 ਤੋਂ ਵੱਧ ਜ਼ਖਮੀ ਹੋਏ ਹਨ।
ਉਨ੍ਹਾਂ ਕਿਹਾ ਕਿ ਕਾਬੁਲ ਪੁਲਿਸ ਅਤੇ ਖੂਫੀਆ ਏਜੰਸੀ ਦੇ ਲੋਕਾਂ ਨੇ ਟਰੱਕਾਂ ਦੀ ਲੋਕੇਸ਼ਨ ਦਾ ਪਤਾ ਲਗਾ ਬਚੇ ਹੋਏ ਇੱਕ ਰਾਕੇਟ ਨੂੰ ਡਿਫਯੂਜ਼ ਵੀ ਕੀਤਾ ਹੈ।
ਟੋਲੋ ਨਿਯੂਜ਼ ਦੀ ਰਿਪੋਰਟ ਅਨੁਸਾਰ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ, ਰਾਕੇਟ ਕਾਬੁਲ ਦੇ ਵਜੀਰ ਅਕਬਰ ਖ਼ਾਨ ਅਤੇ ਸ਼ਹਰ-ਏ-ਨਵਾ ਖੇਤਰ 'ਚ ਡਿੱਗੇ ਹਨ। ਇਸ ਤੋਂ ਪਹਿਲਾਂ ਚੇਹੇਲ ਸੁਤੂਨ ਅਤੇ ਅਜਾਰਨ ਕੀਮਤ ਖੇਤਰ 'ਚ 2 ਵਿਸਫੋਟ ਹੋਏ ਸਨ।
ਮੰਤਰਾਲੇ ਅਨੁਸਾਰ ਮ੍ਰਿਤਕਾਂ 'ਚ ਇੱਕ ਸੁਰੱਖਿਆ ਬਲ ਦਾ ਮੈਂਬਰ ਸੀ। ਰਾਕੇਟ ਹਮਲੇ 'ਚ ਜ਼ਖ਼ਮੀ ਹੋਏ ਲੋਕਾਂ 'ਚੋਂ ਵਧੇਰਿਆਂ ਨੂੰ ਕਾਬੁਲ ਦੇ ਸ਼ਹਰ-ਏ-ਨਵਾ ਇਲਾਕੇ ਦੇ ਅਮਰਜੇਂਸੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹੁਣ ਤਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੱਸਣਯੋਗ ਹੈ ਕਿ ਹੁਣ ਤਕ ਕਾਬੁਲ ਸਣੇ ਕਈ ਮੁੱਖ ਅਫਗਾਨ ਸ਼ਹਿਰਾਂ 'ਚ ਤਾਲੀਬਾਨ ਵਿਦਰੋਹੀਆਂ ਅਤੇ ਇਸਲਾਮਕ ਸਟੇਟ ਨੇ ਕਈ ਅੱਤਵਾਦੀ ਹਮਲੇ ਕੀਤੇ ਹਨ।