ETV Bharat / international

ਪੀਐਸਜੀਪੀਸੀ ਨੇ ਭਾਰਤੀ ਸਿੱਖਾਂ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ - ਪਾਕਿਸਤਾਨ ਸਰਕਾਰ

ਪੀਐਸਜੀਪੀਸੀ ਦੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਅਮੀਰ ਸਿੰਘ ਨੇ ਕਿਹਾ ਕਿ ਪਾਕਿ ਗੁਰਦੁਆਰਿਆ ਦੀ ਸੇਵਾ ਸੰਭਾਲ ਪੀਐਸਜੀਪੀਸੀ ਕੋਲ ਹੈ ਤੇ ਹਮੇਸ਼ਾ ਰਹੇਗੀ ਤੇ ਨਾਲ ਹੀ ਅਸੀਂ ਇਸ ਦੀ ਸੇਵਾ ਸੰਭਾਲ ਕਰ ਰਹੇ ਹਾਂ। ਇਨ੍ਹਾਂ ਸਾਰੇ ਲੋਕਾਂ ਨੂੰ ਅਸੀਂ ਕਦੇ ਵੀ ਇਸ 'ਚ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ ਹੈ।

ਪੀਐਸਜੀਪੀਸੀ ਨੇ ਭਾਰਤੀ ਸਿੱਖਾਂ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ

author img

By

Published : Nov 6, 2020, 12:57 PM IST

ਚੰਡੀਗੜ੍ਹ: ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਖੋਹ ਕੇ ਆਪਣੇ ਇੱਕ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੂੰ ਦੇ ਦਿੱਤਾ ਹੈ। ਪਾਕਿ ਸਰਕਾਰ ਦੀ ਇਸ ਹਰਕਤ ਤੋਂ ਬਾਅਦ ਦੁਨੀਆ ਭਰ 'ਚ ਵਸਦੇ ਸਿੱਖਾਂ 'ਚ ਖ਼ਾਸਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸਿੱਖਾਂ ਨੇ ਪਾਕਿ ਸਰਕਾਰ ਦੇ ਇਸ ਫੈਸਲੇ ਨੂੰ ਨਿੰਦਣਯੋਗ ਦਸਦੇ ਹੋਏ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਅਜਿਹੇ 'ਚ ਪੀਐਸਜੀਪੀਸੀ ਦੇ ਜਨਰਲ ਸਕੱਤਰ ਭਾਈ ਅਮੀਰ ਸਿੰਘ ਦਾ ਬਿਆਨ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਈ ਅਮੀਰ ਸਿੰਘ ਨੇ ਦੱਸਿਆ ਕਿ ਜੋ ਵੀ ਇਹ ਖ਼ਬਰਾਂ ਫੈਲ ਰਹੀਆਂ ਹਨ ਕਿ ਪਾਕਿ ਸਰਕਾਰ ਨੇ ਪੀਐਸਜੀਪੀਸੀ ਤੋਂ ਪਾਕਿ 'ਚ ਵਸਦੇ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਖੋਹ ਲਿਆ ਹੈ, ਇਸ 'ਚ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਹੈ। ਜਨਰਲ ਸਕੱਤਰ ਭਾਈ ਅਮੀਰ ਸਿੰਘ ਨੇ ਕਿਹਾ ਕਿ ਅਜਿਹੀ ਅਫ਼ਵਾਹਾ ਫੈਲਾਉਣ ਵਾਲੀਆਂ ਦੀ ਅਸੀਂ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਕਿ 'ਚ ਜਿਨ੍ਹੇ ਵੀ ਗੁਰਦੁਆਰਾ ਸਾਹਿਬ ਹੈ ਉਨ੍ਹਾਂ ਸਾਰਿਆ ਦੀ ਸੇਵਾ ਸੰਭਾਲ ਪਹਿਲਾਂ ਵੀ ਪੀਐਸਜੀਪੀਸੀ ਕੋਲ ਸੀ, ਹੈ ਤੇ ਸਿੱਖਾਂ ਦੇ ਕੋਲ ਹੈ।

ਪੀਐਸਜੀਪੀਸੀ ਨੇ ਭਾਰਤੀ ਸਿੱਖਾਂ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹਾ ਪ੍ਰਚਾਰ ਕਰਦੇ ਹਨ ਉਨ੍ਹਾਂ ਨੂੰ ਸ਼ਰਮ ਆਉਂਣੀ ਚਾਹੀਦੀ ਹੈ। ਇਹ ਉਹ ਲੋਕ ਹਨ ਜਿਨ੍ਹਾਂ ਕੋਰੋਨਾ ਤੋਂ ਬਾਅਦ ਜਦੋਂ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਿਆ ਹੈ ਉਸ ਵੇਲੇ ਤੋਂ ਇੱਕ ਸ਼ਬਦ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਨੇ ਤਾਂ ਕਰਤਾਰਪੁਰ ਖੋਲ੍ਹ ਦਿੱਤਾ ਪਰ ਭਾਰਤ ਪੱਖੋ ਇਹ ਲਾਂਘਾ ਨਹੀਂ ਖੋਲ੍ਹਿਆ ਗਿਆ। ਉਨ੍ਹਾਂ ਕਿਹਾ ਕਿ ਝੂੱਠਾ ਪ੍ਰਚਾਰ ਕਰਨ ਦੀ ਬਜਾਏ ਇਹ ਲੋਕ ਕਰਤਾਰਪੁਰ ਸਾਹਿਬ ਵਾਸਤੇ ਕੁਝ ਕਰਨ।

ਉਨ੍ਹਾਂ ਕਿਹਾ ਕਿ ਪਾਕਿ ਗੁਰਦੁਆਰਿਆ ਦੀ ਸੇਵਾ ਸੰਭਾਲ ਪੀਐਸਜੀਪੀਸੀ ਕੋਲ ਹੈ ਤੇ ਹਮੇਸ਼ਾ ਰਹੇਗੀ ਤੇ ਨਾਲ ਹੀ ਅਸੀਂ ਇਸ ਦੀ ਸੇਵਾ ਸੰਭਾਲ ਕਰ ਰਹੇ ਹਾਂ। ਗੁਰਦੁਆਰਾ ਸਾਹਿਬ ਦੇ ਅੰਦਰ ਦੇ ਜਿਨ੍ਹੇ ਵੀ ਮਾਮਲੇ ਹਨ ਉਹ ਪੀਐਸਜੀਪੀਸੀ ਨੇ ਚਲਾਣੇ ਹਨ ਤੇ ਉਹ ਚਲਾ ਰਹੀ ਹੈ ਤੇ ਤੁਹਾਡੇ ਤੋਂ ਵਧਿਆ ਚਲਾ ਰਹੀ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਅਸੀਂ ਕਦੇ ਵੀ ਇਸ 'ਚ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ ਹੈ ਤੇ ਨਾ ਹੀ ਕਦੇ ਦਿੱਤੀ ਜਾਵੇਗੀ ਕਿਉਂਕਿ ਅਸੀਂ ਆਜ਼ਾਦ ਸ਼ਹਿਰੀ ਹਾਂ ਤੇ ਇਸ ਤਰ੍ਹਾਂ ਦਾ ਸਾਡੀ ਸਰਕਾਰ ਨੇ ਸਾਨੂੰ ਤਿਆਰ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.