ਆਬੂ ਧਾਬੀ : ਰੁਪਏ ਕਾਰਡ ਨੂੰ ਅਧਿਕਾਰਕ ਤੌਰ 'ਤੇ ਯੂਏਈ ਵਿੱਚ ਲਾਂਚ ਕੀਤਾ ਗਿਆ ਹੈ। ਇਸ ਨੂੰ ਆਬੂ ਧਾਬੀ ਦੇ ਅਮੀਰਾਤ ਪੈਲੇਸ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ਵਿੱਚ ਲਾਂਚ ਕੀਤਾ ਗਿਆ।
ਇਸ ਨਾਲ ਭਾਰਤ ਦੇ ਵਪਾਰਕ ਅਤੇ ਖਾੜੀ ਖੇਤਰਾਂ 'ਚ ਪ੍ਰਵਾਸੀ ਭਾਰਤੀਆਂ ਨੂੰ ਸਹਾਇਤਾ ਮਿਲੇਗੀ। ਕਾਰਡ ਲਾਂਚ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਦਾ ਇਸਤੇਮਾਲ ਪੀਐਮ ਨਰਿੰਦਰ ਮੋਦੀ ਨੇ ਕੀਤਾ। ਪੀਐਮ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਦਾ ਯਾਤਰਾ ਦੌਰਾਨ ਭਾਰਤੀ ਦੁਕਾਨ ਤੋਂ ਮਿਠਾਈ ਖ਼ਰੀਦਣ ਲਈ ਆਪਣਾ ਰੁਪਏ ਕਾਰਡ ਸਵਾਈਪ ਕੀਤਾ। ਖ਼ਰੀਦੀ ਗਈ ਇਹ ਮਿਠਾਈ ਉਨ੍ਹਾਂ ਨੇ ਬਹਰੀਨ ਦੇ ਸ਼੍ਰਨਾਥ ਜੀ ਦੇ ਮੰਦਰ 'ਚ ਪ੍ਰਸਾਦ ਦੇ ਤੌਰ 'ਤੇ ਚੜਾਈ।
ਦੱਸਣਯੋਗ ਹੈ ਕਿ ਪੀਐਮ ਮੋਦੀ ਪੈਰਿਸ 'ਚ ਦੋ ਪੱਖੀ ਸ਼ਿਖਰ ਸੰਮੇਲਨ ਅਤੇ ਬੀਅਰਿਟਜ 'ਚ ਜੀ-7 ਸ਼ਿਖਰ ਸੰਮੇਲਨ ਦੇ ਦੌਰਾਨ ਯੂਏਈ ਦਾ ਦੌਰਾ ਕਰ ਰਹੇ ਹਨ।
ਯੂਏਈ 'ਚ ਕੁੱਲ 21 ਵਪਾਰਕ ਸਮੂਹ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਸੈਲਾਨੀਆਂ ਨੂੰ ਰੁਪਏ ਕਾਰਡ ਰਾਹੀਂ ਭੁਗਤਾਨ ਮੰਜ਼ੂਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਅਤੇ ਯੂਏਈ ਆਪਣੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਗੇ। ਯੂਏਈ 'ਚ ਸਲਾਨਾ ਤਿੰਨ ਮਿਲਿਅਨ ਭਾਰਤੀ ਸੈਲਾਨੀ ਘੁੰਮਣ ਲਈ ਜਾਂਦੇ ਹਨ।
ਇਥੇ ਰੁਪਏ ਕਾਰਡ ਦੀ ਮੰਜ਼ੂਰੀ ਮਿਲਣ ਤੋਂ ਬਾਅਦ ਸੈਲਾਨੀਆਂ ਲਈ ਭੁਗਤਾਨ ਕਰਨਾ ਅਤੇ ਯਾਤਰਾ ਦੌਰਾਨ ਬੱਚਤ ਕਰਨਾ ਸੌਖਾ ਹੋ ਜਾਵੇਗਾ ਅਤੇ ਦੂਜੇ ਪਾਸੇ ਯੂਏਈ ਵਿੱਚ, 175 ਹਜ਼ਾਰ ਵਪਾਰੀਕਰਣ ਵਾਲੀਆਂ ਥਾਵਾਂ ਤੇ ਰੁਪਏ ਕਾਰਡ ਦੀ ਸਹਾਇਤਾ ਨਾਲ, ਪੰਜ ਹਜ਼ਾਰ ਏਟੀਐਮ ਅਤੇ ਨਗਦ ਰਾਸ਼ੀ ਰਾਹੀਂ ਭੁਗਤਾਨ ਕਰਨਾ ਸੌਖਾ ਹੋ ਜਾਵੇਗਾ।