ETV Bharat / international

ਪਾਕਿਸਤਾਨ ਵਿੱਚ ਲੋਕਾਂ ਦਾ ਮਹਿੰਗਾਈ ਨੇ ਕੀਤਾ ਬੁਰਾ ਹਾਲ, ਅਦਰਕ 500, ਟਮਾਟਰ 150 ਰੁਪਏ ਤੋਂ ਪਾਰ

ਪਾਕਿਸਾਤਨ ਇਸ ਵੇਲੇ ਮਹਿੰਗਾਈ ਦੀ ਮਾਰ ਵਿੱਚ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਦੇਸ਼ ਵਿੱਚ ਮਹਿੰਗਾਈ ਦਾ ਆਲਮ ਇਸ ਕਦਰ ਹੈ ਕਿ ਅਦਰਕ 500 ਅਤੇ ਟਮਾਟਰ 150 ਰੁਪਏ ਪ੍ਰਤੀ ਕਿੱਲੋ ਤੋਂ ਜ਼ਿਆਦਾ ਦਾ ਵਿਕ ਰਿਹਾ ਹੈ।

ਪਾਕਿਸਤਾਨ ਵਿੱਚ ਮਹਿੰਗਾਈ
author img

By

Published : Nov 13, 2019, 10:54 AM IST

ਲਾਹੌਰ: ਜੰਮੂ-ਕਸ਼ਮੀਰ ਦੇ ਮੁੱਦੇ ਤੇ ਲਗਾਤਾਰ ਗੁਆਂਢੀ ਮੁਲਕ ਪਾਕਿਸਤਾਨ ਭਾਰਤ ਤੇ ਟਿੱਪਣੀਆਂ ਕਰ ਰਿਹਾ ਹੈ ਪਰ ਇਸ ਦੌਰਾਨ ਪਾਕਿਸਾਤਨ ਵਿੱਚ ਜੋ ਮੰਦੀ ਅਤੇ ਮਹਿੰਗਾਈ ਹੈ ਉਸ ਨੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਉਲਝਾ ਕੇ ਰੱਖ ਦਿੱਤਾ ਹੈ।

ਗੁਆਂਢੀ ਮੁਲਕ ਵਿੱਚ ਮਹਿੰਗਾਈ ਦਾ ਆਲਮ ਇਸ ਕਦਰ ਵਧ ਚੁੱਕਿਆ ਹੈ ਕਿ ਉੱਥੇ ਟਮਾਟਰ 260 ਰੁਪਏ (ਪਾਕਿਸਤਾਨੀ) ਪ੍ਰਤੀ ਕਿੱਲੋ ਅਤੇ ਪਿਆਜ਼ 150 ਰੁਪਏ ਕਿੱਲੋ ਤੋਂ ਵੀ ਵੱਧ ਵਿਕ ਰਿਹਾ ਹੈ। ਇਸ ਤੋਂ ਇਲਾਵਾ ਜੇ ਅਦਰਕ ਖ਼ਰੀਦਣ ਬਾਰੇ ਸੋਚਿਆ ਜਾਵੇ ਤਾਂ ਅਦਰਕ ਖ਼ਰੀਦਣ ਲਈ 500 ਰਪੁਏ ਦੇਣੇ ਪੈਣਗੇ। ਇਸ ਕਰਕੇ ਹੀ ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਸਰਕਾਰ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਹੋ ਰਿਹਾ ਹੈ। ਲੋਕ ਖ਼ਾਨ ਦੀ ਸਰਕਾਰ ਨੂੰ ਹਰ ਪਾਸਿਓਂ ਫੇਲ ਸਰਕਾਰ ਕਰਾਰ ਦੇ ਰਹੇ ਹਨ।

ਅਖ਼ਬਾਰ ਜੰਗ ਦੀ ਰਿਪੋਰਟ ਵਿੱਚ ਇਹ ਸਾਂਝਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਰਾਚੀ ਵਿੱਚ ਟਮਾਟਰ 300 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਟਮਾਟਰ ਦੀ ਥੋਕ ਦੀ ਕੀਮਤ 200 ਰੁਪਏ ਕਿੱਲੋ ਤੋਂ ਵੀ ਵੱਧ ਹੈ।

ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਹਿੰਗਾਈ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਜਕੜ ਰੱਖਿਆ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੇ ਇੱਕ ਸਾਲ ਦੇ ਮੁਕਾਬਲੇ ਪਿਛਲੇ ਹਫ਼ਤੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਆਉਂਣ ਵਾਲੀਆਂ 51 ਚੀਜ਼ਾਂ ਵਿੱਚੋਂ 43 ਦੇ ਰੇਟਾਂ ਵਿੱਚ 289 ਫ਼ੀਸਦੀ ਦਾ ਵਾਅਦਾ ਹੋਇਆ ਹੈ।

ਪਾਕਿਸਤਾਨ ਵਿੱਚ ਮਹਿੰਗਾਈ ਦੀ ਮਾਰ ਹੇਠਾ ਇਕੱਲੇ ਸ਼ਾਕਾਹਾਰੀ ਹੀ ਨਹੀਂ ਸਗੋਂ ਮਾਸਾਹਾਰੀ ਲੋਕ ਵੀ ਆ ਗਏ ਹਨ ਕਿਉਕਿ ਹੁਣ ਬੱਕਰੇ ਦਾ ਇੱਕ ਕਿੱਲੋ ਮਾਸ ਖ਼ਰੀਦਣ ਤੇ 900 ਰੁਪਇਆ ਖ਼ਰਚ ਕਰਨਾ ਪੈਂਦਾ ਹੈ।

ਪੂਰੇ ਦੇਸ਼ ਵਿੱਚ ਮਹਿੰਗਾਈ ਕਰ ਕੇ ਮੱਚੀ ਹਾਹਾਕਾਰ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਡਾਨ ਦੀ ਰਿਪੋਰਟ ਮੁਤਾਬਕ ਇਮਰਾਨ ਖ਼ਾਨ ਨੇ ਮਹਿੰਗਾਈ ਨੇ ਨਜ਼ਰ ਰੱਖਣ ਲਈ ਇੱਕ ਵਿਸ਼ੇਸ਼ ਇਕਾਈ ਬਣਾਈ ਹੈ।

Intro:Body:

vpakistan

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.