ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਐਤਵਾਰ ਨੂੰ ਵਪਾਰ ਦੇ ਲਈ ਗੁਆਂਢੀ ਦੇਸ਼ ਇਰਾਨ ਦੇ ਨਾਲ ਲੱਗੀਆਂ 4 ਸਰਹੱਦਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਬਲੋਚੀਸਤਾਨ ਵਿੱਚ 4 ਐਂਟਰੀ ਪੋਆਂਇੰਟ ਖੁੱਲ੍ਹੇ ਰਹਿਣਗੇ।
ਸੂਤਰਾਂ ਨੇ ਦੱਸਿਆ ਕਿ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਫਰੰਟੀਅਰ ਕੋਰ (ਦੱਖਣੀ) ਤੁਰਬਤ ਦੇ ਇੰਸਪੈਕਟਰ ਜਨਰਲ ਅਤੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ.ਆਈ.ਏ.) ਇਸਲਾਮਾਬਾਦ ਦੇ ਡਾਇਰੈਕਟਰ ਜਨਰਲ ਨੂੰ ਦੱਸਿਆ ਕਿ ਗੁਬਦ, ਮੰਡ, ਕਟਾਗੁਰ ਅਤੇ ਚਗਾਈ ਸਰਹੱਦ ਸੀਮਾਂ ਨੂੰ ਐਤਵਾਰ ਤੋਂ ਖੋਲ੍ਹ ਦਿੱਤਾ ਜਾਵੇਗਾ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ (ਐਨਸੀਓਸੀ) ਦੀ ਇੱਕ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ 5 ਜੁਲਾਈ, 2020 ਤੋਂ ਈਰਾਨ ਨਾਲ ਲੱਗਦੀ ਗੁਬਾਰਡ, ਮੰਡ, ਕਟਾਗੁਰ ਅਤੇ ਚਗਈ ਸਰਹੱਦ ਵਪਾਰ (ਆਯਾਤ ਅਤੇ ਨਿਰਯਾਤ) ਲਈ ਸੱਤੇ ਦਿਨ ਖੁੱਲ੍ਹੀ ਰਹੇਗੀ।
ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੀ ਨੋਟੀਫਿਕੇਸ਼ਨ ਦੇ ਅਨੁਸਾਰ, ਕੋਵਿਡ -19 ਨਾਲ ਸਬੰਧਤ ਸਾਰੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਅਤੇ ਪ੍ਰੋਟੋਕੋਲ ਲਾਗੂ ਕੀਤੇ ਜਾਣਗੇ।
ਪਾਕਿਸਤਾਨ ਨੇ 24 ਫ਼ਰਵਰੀ ਨੂੰ ਸਰਹੱਦ ਨੂੰ ਬੰਦ ਕਰ ਵਪਾਰਕ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਆਮ ਨਾਗਰਿਕਾਂ ਨੂੰ ਇਰਾਨ ਜਾਣ ਤੋਂ ਰੋਕ ਦਿੱਤਾ ਸੀ, ਜੋ ਉਸ ਸਮੇਂ ਮੱਧ ਪੂਰਬ ਵਿੱਚ ਇੱਕ ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਕੇਂਦਰ ਬਣ ਕੇ ਉੱਭਰਿਆ ਸੀ।