ETV Bharat / international

ਪਾਕਿਸਤਾਨ ਵਲੋਂ 8 ਨਵੰਬਰ ਨੂੰ ਖੋਲ੍ਹਿਆ ਜਾਵੇਗਾ ਲਾਂਘਾ: ਰੂਪ ਸਿੰਘ - ਐਸਜੀਪੀਸੀ ਸਕੱਤਰ

ਪਾਕਿ ਵਲੋਂ 8 ਨਵੰਬਰ ਨੂੰ ਲਾਂਘਾ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਇਆ ਐਸਜੀਪੀਸੀ ਦੇ ਸਕੱਤਰ ਰੂਪ ਸਿੰਘ ਨੇ ਦੱਸਿਆ ਕਿ ਪਾਕਿ ਵਲੋਂ ਲਾਂਘੇ ਦਾ ਕੰਮ ਬੜੀ ਹੀ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਫੋਟੋ
author img

By

Published : Jul 4, 2019, 8:58 PM IST

ਚੰਡੀਗੜ੍ਹ: ਪਾਕਿਸਤਾਨ ਸਰਕਾਰ ਵਲੋਂ 8 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਇਆ ਐਸਜੀਪੀਸੀ ਦੇ ਸਕੱਤਰ ਰੂਪ ਸਿੰਘ ਨੇ ਦੱਸਿਆ ਕਿ ਪਾਕਿ ਸਰਕਾਰ ਤੇ ਹਿੰਦੁਸਤਾਨ ਸਰਕਾਰ ਵਲੋਂ ਤਿਆਰ ਕੀਤਾ ਜਾ ਰਿਹਾ ਕਰਤਾਰਪੁਰ ਲਾਂਘਾ ਹੁਣ ਮੁਕੰਮਲ ਹੋਣ ਜਾ ਰਿਹਾ ਹੈ। ਪਾਕਿ ਵਲੋਂ 8 ਨਵੰਬਰ ਨੂੰ ਲਾਂਘਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਕਿ ਲਾਂਘੇ ਦਾ ਕੰਮ ਬੜੀ ਹੀ ਤੇਜ਼ੀ ਨਾਲ ਪੂਰਾ ਕਰ ਰਿਹਾ ਹੈ।

ਵੀਡੀਓ

ਰੂਪ ਸਿੰਘ ਨੇ ਕਿਹਾ ਕਿ 8 ਨਵੰਬਰ ਨੂੰ ਲਾਂਘਾ ਖੋਲ੍ਹਣਾ ਸਾਡੇ ਲਈ ਬਹੁਤ ਵੱਡਾ ਸਦਭਾਗ ਹੋਵੇਗਾ ਕਿਉਂਕਿ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਵ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਹਾਸਲ ਹੋਵੇਗਾ। ਰੂਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਵੀ ਲਾਂਘਾ ਖੋਲਣ ਦੀ ਤਰੀਖ਼ 11 ਨਵੰਬਰ ਨੂੰ ਮਿੱਥ ਲਈ ਗਈ ਹੈ। ਇਸ ਕੋਰੀਡੋਰ ਦੇ ਖੁਲ੍ਹਣ ਨਾਲ ਦੋਹਾਂ ਦੇਸ਼ਾਂ ਵਿੱਚਕਾਰ ਪ੍ਰੇਮ-ਭਾਵ ਵੱਧੇਗਾ।

ਕਰਤਾਰਪੁਰ ਕੋਰੀਡੋਰ: ਭਾਰਤ-ਪਾਕਿ ਵਿਚਾਲੇ 14 ਜੁਲਾਈ ਨੂੰ ਹੋਵੇਗੀ ਬੈਠਕ

ਦੱਸ ਦਈਏ ਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਅਤੇ ਪਾਕਸਤਾਨ ਵਿਚਾਲੇ 14 ਜੁਲਾਈ ਨੂੰ ਬੈਠਕ ਹੋਵੇਗੀ। ਇਸ ਦੀ ਪੁਸ਼ਟੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਮੂਲ ਨਾਗਰਿਕ ਲਈ ਲਾਂਘੇ ਦੀ ਇਜਾਜ਼ਤ ਦਿੱਤੀ ਹੈ।

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.