ETV Bharat / international

ਕਰਾਚੀ: ਰਿਹਾਇਸ਼ੀ ਇਲਾਕੇ 'ਚ ਜਹਾਜ਼ ਹੋਇਆ ਕ੍ਰੈਸ਼, ਪੀਐਮ ਮੋਦੀ ਨੇ ਪ੍ਰਗਟਾਇਆ ਦੁੱਖ

author img

By

Published : May 22, 2020, 4:28 PM IST

Updated : May 22, 2020, 9:04 PM IST

ਲਾਹੌਰ ਤੋਂ ਕਰਾਚੀ ਜਾ ਰਹੇ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇੰਸ (ਪੀਆਈਏ) ਦਾ ਇੱਕ ਜਹਾਜ਼ ਸ਼ੁੱਕਰਵਾਰ ਨੂੰ ਜਿਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ 98 ਵਿੱਚੋਂ 34 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਰਦਨਾਕ ਹਾਦਸੇ ਨੂੰ 'ਤੇ ਦੁੱਖ ਪ੍ਰਗਟਾਇਆ ਹੈ।

Pakistan plane crashes near Karachi, 97 on board
ਕਰਾਚੀ 'ਚ ਯਾਤਰੀ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ

ਲਾਹੌਰ: ਸਿਵਲ ਏਵੀਏਸ਼ਨ ਅਥਾਰਟੀ ਦੇ ਅਧਿਕਾਰੀਆਂ ਦੇ ਅਨੁਸਾਰ, ਲਾਹੌਰ ਤੋਂ ਕਰਾਚੀ ਜਾ ਰਹੇ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇੰਸ (ਪੀਆਈਏ) ਦਾ ਇੱਕ ਜਹਾਜ਼ ਸ਼ੁੱਕਰਵਾਰ ਨੂੰ ਜਿਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਜਹਾਜ਼ ਵਿੱਚ 34 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਪਾਕਿ ਮੀਡੀਆ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਪੀਆਈਏ ਦੀ ਉਡਾਣ ਪੀਕੇ-8303 ਲੈਂਡਿੰਗ ਦੀ ਤਿਆਰੀ ਵਿੱਚ ਸੀ। ਜਹਾਜ਼ ਹਵਾਈ ਅੱਡੇ ਦੇ ਨਜ਼ਦੀਕ ਜਿਨਾਹ ਗਾਰਡਨ ਏਰੀਆ ਵਿੱਚ ਕ੍ਰੈਸ਼ ਹੋਇਆ। ਇਸ ਏਅਰਬੱਸ ਜਹਾਜ਼ ਵਿੱਚ 85 ਯਾਤਰੀ ਅਤੇ 13 ਕਰੂ ਮੈਂਬਰ ਸਵਾਰ ਸਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਾਲਾ ਧੂੰਆਂ ਘਟਨਾ ਸਥਾਨ 'ਤੇ ਦੂਰੋਂ ਹੀ ਨਜ਼ਰ ਆ ਰਿਹਾ ਸੀ।

ਜਹਾਜ਼ ਦੇ ਕ੍ਰੈਸ਼ ਹੋਣ ਨਾਲ ਉਸ ਖੇਤਰ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਖੇਤਰ ਵਿੱਚ ਐਂਬੂਲੈਂਸਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੜਕਾਂ ਕਾਫ਼ੀ ਤੰਗ ਹਨ ਅਤੇ ਲੋਕਾਂ ਦੀ ਭਾਰੀ ਮੌਜੂਦਗੀ ਨੇ ਰਾਹਤ ਕਾਰਜਾਂ ਨੂੰ ਜਾਰੀ ਰੱਖਣਾ ਮੁਸ਼ਕਲ ਬਣਾ ਦਿੱਤਾ।

ਪੀਆਈਏ ਦੇ ਬੁਲਾਰੇ ਅਬਦੁੱਲਾ ਹਫੀਜ਼ ਨੇ ਕਿਹਾ ਕਿ ਜਹਾਜ਼ ਵਿੱਚ ਕਿਸੇ ਤਕਨੀਕੀ ਨੁਕਸ ਜਾ ਜ਼ਿਕਰ ਕਰਨਾ ਅਜੇ ਜਲਦਬਾਜ਼ੀ ਹੋਵੇਗੀ ਅਤੇ ਇੱਕ ਸੁਤੰਤਰ ਸੰਸਥਾ ਇਸ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰੇਗੀ।

ਭਾਰਤ ਦੇ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟਾਇਆ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਰਦਨਾਕ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, "ਪਾਕਿਸਤਾਨ ਵਿੱਚ ਪਲੇਨ ਕ੍ਰੈਸ਼ ਵਿੱਚ ਹੋਏ ਜਾਨੀ ਨੁਕਸਾਨ ਕਾਰਨ ਬਹੁਤ ਦੁੱਖ ਹੋਇਆ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।"

  • Deeply saddened by the loss of life due to a plane crash in Pakistan. Our condolences to the families of the deceased, and wishing speedy recovery to those injured.

    — Narendra Modi (@narendramodi) May 22, 2020 " class="align-text-top noRightClick twitterSection" data=" ">

Last Updated : May 22, 2020, 9:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.