ETV Bharat / international

ਜਾਣੋ, ਭਾਰਤ ਦੇ ਦੋ ਗੁਆਂਢੀ ਦੇਸ਼ ਪਾਕਿਸਤਾਨ ਤੇ ਚੀਨ ਕਿੰਝ ਆ ਰਹੇ ਹਨ ਨੇੜੇ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ

ਪਾਕਿਸਤਾਨ ਅਤੇ ਚੀਨ ਵਿਚਾਲੇ ਨੇੜਤਾ ਵਧਦੀ ਜਾ ਰਹੀ ਹੈ, ਕਿਉਂਕਿ ਇਸਲਾਮਾਬਾਦ, ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਸਣੇ ਚੀਨ ਲਈ ਹਰ ਰਾਹ ਖੋਲ੍ਹ ਰਿਹਾ ਹੈ।

ਪਾਕਿਸਤਾਨ ਤੇ ਚੀਨ ਦੀ ਵੱਧੀ ਨੇੜਤਾ
ਪਾਕਿਸਤਾਨ ਤੇ ਚੀਨ ਦੀ ਵੱਧੀ ਨੇੜਤਾ
author img

By

Published : Sep 6, 2020, 2:52 PM IST

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਿਵੇਸ਼ਕਾਂ, ਕਾਰੋਬਾਰੀਆਂ ਅਤੇ ਕਾਰਪੋਰੇਟ ਸੈਕਟਰ ਦੇ ਅਧਿਕਾਰੀਆਂ ਦੇ ਚੀਨੀ ਪ੍ਰਤੀਨਿਧੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਆਪਣੀ ਇਸ ਮੁਲਾਕਾਤ ਦੌਰਾਨ ਚੀਨੀ ਉਦਯੋਗਪਤੀਆਂ ਨੂੰ ਪਾਕਿਸਤਾਨ ਵਿੱਚ ਆਪਣੇ ਖ਼ੇਤਰੀ ਦਫ਼ਤਰ ਸਥਾਪਤ ਕਰਨ ਦਾ ਸੱਦਾ ਦਿੱਤਾ ਹੈ।

ਖਾਨ ਨੇ ਕਿਹਾ ਕਿ ਚੀਨੀ ਕਾਰੋਬਾਰੀ ਘਰਾਣਿਆਂ ਨੂੰ ਪਾਕਿਸਤਾਨ ਵਿੱਚ ਆਪਣੇ ਖ਼ੇਤਰੀ ਦਫ਼ਤਰ ਸਥਾਪਤ ਕਰਨੇ ਚਾਹੀਦੇ ਹਨ। ਪਾਕਿਸਤਾਨ ਨੇ ਚੀਨ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਨ ਉੱਤੇ ਬਹੁਤ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ, "ਵਪਾਰ-ਤੋਂ-ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਦੋਹਾਂ ਦੇਸ਼ਾਂ ਲਈ ਇੱਕ ਵੱਡੀ ਤਰਜੀਹ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਚੀਨੀ ਨਿਵੇਸ਼ਕਾਂ ਨੂੰ ਕਾਰੋਬਾਰ ਦੇ ਵਿਕਾਸ ਅਤੇ ਤਰੱਕੀ ਲਈ ਹਰ ਸੰਭਵ ਸਹੂਲਤਾਂ ਦਾ ਭਰੋਸਾ ਦਿੰਦਾ ਹੈ।

10 ਮੈਂਬਰੀ ਚੀਨੀ ਪ੍ਰਤੀਨਿਧੀ ਮੰਡਲ ਵਿੱਚ ਊਰਜਾ, ਸੰਚਾਰ, ਖੇਤੀਬਾੜੀ, ਵਿਗਿਆਨ ਅਤੇ ਟੈਕਨਾਲੋਜੀ, ਵਿੱਤੀ ਤੇ ਉਦਯੋਗਿਕ ਖੇਤਰਾਂ ਸਣੇ ਮਹੱਤਵਪੂਰਨ ਖੇਤਰਾਂ 'ਚ ਵਪਾਰਕ ਉੱਦਮ ਵਾਲੀਆਂ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਸਨ। ਇਸ ਬੈਠਕ 'ਚ ਪਾਕਿਸਤਾਨ ਵਿੱਚ ਚੀਨੀ ਰਾਜਦੂਤ ਯਾਓ ਜਿੰਗ ਵੀ ਮੌਜੂਦ ਸਨ।

ਯਾਓ ਜਿੰਗ ਨੇ ਕਿਹਾ, ‘ਨੀਤੀ ਅਤੇ ਲਾਗੂ ਕਰਨ ਦੇ ਪੱਧਰ ‘ਤੇ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਸੁਧਾਰਾਂ ਨੇ ਚੀਨੀ ਕਾਰੋਬਾਰੀ ਭਾਈਚਾਰੇ ਦੇ ਵਿਸ਼ਵਾਸ ਨੂੰ ਵਧਾਇਆ ਹੈ। ਕੋਵਿਡ -19 ਦੇ ਮਾਹੌਲ 'ਚ ਪਾਕਿਸਤਾਨ ਨੂੰ ਵਿਕਾਸ ਦੇ ਪ੍ਰਮੁੱਖ ਭਾਗੀਦਾਰ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, "ਚੀਨ, ਪਾਕਿਸਤਾਨ ਨੂੰ ਵਪਾਰ ਦੇ ਉਭਰ ਰਹੇ ਕੇਂਦਰ ਵਜੋਂ ਵੇਖਦਾ ਹੈ।"

ਇਸ ਨਾਲ ਇਹ ਸਪਸ਼ਟ ਹੋ ਰਿਹਾ ਹੈ ਕਿ ਪਾਕਿਸਤਾਨ ਲਗਭਗ ਸਾਰੀ ਮਹੱਤਵਪੂਰਣ ਖ਼ੇਤਰਾਂ 'ਚ ਪਰਿਯੋਜਨਾਵਾਂ ਤੇ ਪਹਿਲਕਦਮੀਆਂ ਵਿੱਚ ਸਹਿਯੋਗ ਰਾਹੀਂ ਆਪਣੀ ਅਪਾਹਜ ਆਰਥਿਕ ਸਥਿਤੀ ਨੂੰ ਮੁੜ ਸੁਰਜੀਤ ਕਰਨ ਲਈ ਚੀਨ ਉੱਤੇ ਭਰੋਸਾ ਕਰ ਰਿਹਾ ਹੈ।

ਰਣਨੀਤਕ ਅਤੇ ਰਾਜਨੀਤਿਕ ਮਾਹਰ ਜਾਵੇਦ ਸਿੱਦੀਕੀ ਨੇ ਕਿਹਾ, “ਵਿਸ਼ਵ ਪੱਧਰ 'ਤੇ ਪਾਕਿਸਤਾਨ ਦੀਆਂ ਕੂਟਨੀਤਕ ਕੋਸ਼ਿਸ਼ਾਂ ਆਪਣੀ ਕਮਜ਼ੋਰ ਆਰਥਿਕ ਸਥਿਤੀ ਕਾਰਨ ਝੱਲੀਆਂ ਹਨ, ਪਰ ਚੀਨ ਦਾ ਉਨ੍ਹਾਂ ਦੇ ਦੇਸ਼ ਪ੍ਰਤੀ ਵੱਧ ਰਿਹਾ ਰੁਝਾਨ ਅਤੇ ਆਰਥਿਕ ਸਹਿਯੋਗ ਨੂੰ ਉਤਸ਼ਾਹਤ ਕਰ ਰਿਹਾ ਹੈ। ਅਜਿਹੇ 'ਚ ਪਾਕਿਸਤਾਨ ਨਿਸ਼ਚਤ ਤੌਰ 'ਤੇ ਕਸ਼ਮੀਰ ਵਰਗੇ ਵੱਖ-ਵੱਖ ਮੁੱਦਿਆਂ 'ਤੇ ਆਪਣੇ ਮਾਮਲਿਆਂ ਨੂੰ ਵਿਸ਼ਵ ਪੱਧਰ ਉੱਤੇ ਲਿਜਾਣ ਲਈ ਮਜਬੂਤ ਸਥਿਤੀ ਵਿੱਚ ਹੋਵੇਗਾ। ਇਹ ਤਾਂ ਹੀ ਸੰਭਵ ਹੋ ਸਕੇਗਾ ਜਦ ਦੇਸ਼ ਦੀ ਵਿੱਤੀ ਅਤੇ ਆਰਥਿਕ ਤੌਰ 'ਤੇ ਸਥਿਰ ਰਵੇਗਾ ਅਤੇ ਚੀਨ ਦੀ ਮਦਦ ਤੇ ਸਮਰਥਨ ਨਾਲ ਹੀ ਅਜਿਹਾ ਹੋ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.