ETV Bharat / international

ਭਾਰਤ 'ਚ ਲੋਕਸਭਾ ਚੋਣਾਂ ਖਤਮ ਹੋਣ ਤੱਕ ਬਣਿਆ ਰਹੇਗਾ ਭਾਰਤ-ਪਾਕਿ ਰਿਸ਼ਤੇ 'ਚ ਤਣਾਅ- ਇਮਰਾਨ - india

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ-ਪਾਕਿ ਰਿਸ਼ਤੇ 'ਚ ਤਣਾਅ ਭਾਰਤ 'ਚ ਆਮ ਚੋਣਾਂ ਖ਼ਤਮ ਹੋਣ ਤੱਕ ਬਣਿਆ ਰਹੇਗਾ।

author img

By

Published : Mar 27, 2019, 1:22 PM IST

Updated : Mar 27, 2019, 3:07 PM IST

ਇਸਲਾਮਾਬਾਦ : ਭਾਰਤ ਤੇ ਪਾਕਿਸਤਾਨ ਦਰਮਿਆਨ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਜੈਸ਼-ਏ-ਮੁਹੰਮਦ ਵੱਲੋਂ ਸੀਆਰਪੀਐੱਫ ਦੇ ਕਾਫਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਤੋਂ ਤਣਾਅ ਵੱਧ ਗਿਆ ਹੈ। ਭਾਰਤੀ ਹਵਾਈ ਫ਼ੌਜ ਨੇ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼ ਦੇ ਅੱਡੇ ਨੂੰ ਨਿਸ਼ਾਨਾ ਬਣਾਇਆ। ਅਗਲੇ ਦਿਨ ਪਾਕਿਸਤਾਨ ਦੀ ਹਵਾਈ ਫ਼ੌਜ ਨੇ ਭਾਰਤੀ ਫ਼ੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦਾ ਅਸਫ਼ਲ ਯਤਨ ਕੀਤਾ। ਭਾਰਤ ਨੇ ਇਸ ਦਾ ਬਹਾਦੁਰੀ ਨਾਲ ਮੁਕਾਬਲਾ ਕੀਤਾ। ਇਸੇ ਤਹਿਤ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦਾ ਮਿਗ-21 ਮਾਰ ਸੁੱਟਿਆ। ਇਸੇ ਜਹਾਜ਼ 'ਚ ਸਵਾਰ ਭਾਰਤੀ ਪਾਇਲਟ ਅਭਿਨੰਦਨ ਪਾਕਿਸਤਾਨ 'ਚ ਫ਼ਸ ਗਏ ਸਨ ਜਿਨ੍ਹਾਂ ਨੂੰ ਬਾਅਦ 'ਚ ਭਾਰਤ ਨੂੰ ਸੌਂਪਿਆ ਗਿਆ।

ਖ਼ਾਨ ਨੇ ਕਿਹਾ ਕਿ ਪਾਕਿਸਤਾਨ 'ਤੇ ਹਾਲੇ ਵੀ ਜੰਗ ਦਾ ਖ਼ਤਰਾ ਮੰਡਰਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਸ਼ਾਸਨ ਆਮ ਚੋਣਾਂ ਤੋਂ ਪਹਿਲਾਂ ਦੂਜੀ ਵਾਰ ਇਹ ਯਤਨ ਕਰ ਸਕਦਾ ਹੈ। ਡਾਨ ਨੇ ਉਨ੍ਹਾਂ ਦੇ ਹਵਾਲੇ ਨਾਲ ਲਿਖਿਆ ਹੈ, 'ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਭਾਰਤ 'ਚ ਆਮ ਚੋਣਾਂ ਨੂੰ ਵੇਖਦਿਆਂ ਤਣਾਅ ਬਰਕਰਾਰ ਰਹੇਗਾ। ਭਾਰਤ ਵੱਲੋਂ ਹੋਣ ਵਾਲੀ ਕਿਸੇ ਵੀ ਹਮਲਾਵਰ ਕਾਰਵਾਈ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ।'

ਖ਼ਾਨ ਨੇ ਕਿਹਾ ਕਿ ਅਫ਼ਗਾਨ ਸਰਕਾਰ ਵੱਲੋਂ ਪ੍ਰਗਟਾਈ ਗਈ ਚਿੰਤਾ ਕਾਰਨ ਉਨ੍ਹਾਂ ਨੇ ਤਾਲਿਬਾਨ ਨਾਲ ਇਸਲਾਮਾਬਾਦ 'ਚ ਬੈਠਕ ਟਾਲ਼ ਦਿੱਤੀ ਸੀ। ਤਾਲਿਬਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਤੀਨਿਧੀ ਪ੍ਰਧਾਨ ਮੰਤਰੀ ਖ਼ਾਨ ਨਾਲ 18 ਫਰਵਰੀ ਨੂੰ ਮੁਲਾਕਾਤ ਕਰਨ ਲਈ ਇਸਲਾਮਾਬਾਦ ਦਾ ਦੌਰਾ ਕਰਨਗੇ।

Intro:Body:

ਇਸਲਾਮਾਬਾਦ : ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ-ਪਾਕਿ ਰਿਸ਼ਤੇ 'ਚ ਤਣਾਅ ਭਾਰਤ 'ਚ ਆਮ ਚੋਣਾਂ ਖ਼ਤਮ ਹੋਣ ਤਕ ਬਣਿਆ ਰਹੇਗਾ। ਉਨ੍ਹਾਂ ਨੇ ਭਾਰਤ ਵੱਲੋਂ ਦੂਜਾ ਸਾਹਸੀ ਯਤਨ ਕੀਤੇ ਜਾਣ ਦੀ ਸ਼ੰਕਾ ਪ੍ਰਗਟਾਈ। ਭਾਰਤ ਤੇ ਪਾਕਿਸਤਾਨ ਦਰਮਿਆਨ ਜੰਮੂ ਤੇ ਕਸ਼ਮੀਰ ਦੇ ਪੁਲਵਾਮਾ 'ਚ ਜੈਸ਼-ਏ-ਮੁਹੰਮਦ ਵੱਲੋਂ ਸੀਆਰਪੀਐੱਫ ਦੇ ਕਾਫਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਤੋਂ ਤਣਾਅ ਵਧ ਗਿਆ ਹੈ।

ਭਾਰਤੀ ਹਵਾਈ ਫ਼ੌਜ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼ ਦੇ ਅੱਡੇ ਨੂੰ ਨਿਸ਼ਾਨਾ ਬਣਾਇਆ। ਅਗਲੇ ਦਿਨ ਪਾਕਿਸਤਾਨ ਦੀ ਹਵਾਈ ਫ਼ੌਜ ਨੇ ਭਾਰਤੀ ਫ਼ੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦਾ ਅਸਫਲ ਯਤਨ ਕੀਤਾ। ਭਾਰਤ ਨੇ ਇਸ ਦਾ ਸਾਹਸ ਨਾਲ ਮੁਕਾਬਲਾ ਕੀਤਾ। ਇਸੇ ਤਹਿਤ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦਾ ਮਿਗ-21 ਡੇਗ ਦਿੱਤਾ। ਇਸੇ ਜਹਾਜ਼ 'ਚ ਸਵਾਰ ਭਾਰਤੀ ਪਾਇਲਟ ਅਭਿਨੰਦਨ ਪਾਕਿਸਤਾਨ 'ਚ ਫਸ ਗਏ ਸਨ ਜਿਨ੍ਹਾਂ ਨੂੰ ਬਾਅਦ 'ਚ ਭਾਰਤ ਨੂੰ ਸੌਂਪਿਆ ਗਿਆ।

ਖ਼ਾਨ ਨੇ ਕਿਹਾ ਕਿ ਪਾਕਿਸਤਾਨ 'ਤੇ ਹਾਲੇ ਵੀ ਜੰਗ ਦਾ ਖ਼ਤਰਾ ਮੰਡਰਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਸ਼ਾਸਨ ਆਮ ਚੋਣਾਂ ਤੋਂ ਪਹਿਲਾਂ ਦੂਜੀ ਵਾਰ ਸਾਹਸੀ ਯਤਨ ਕਰ ਸਕਦਾ ਹੈ। ਡਾਨ ਨੇ ਉਨ੍ਹਾਂ ਦੇ ਹਵਾਲੇ ਨਾਲ ਲਿਖਿਆ ਹੈ, 'ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਭਾਰਤ 'ਚ ਆਮ ਚੋਣਾਂ ਨੂੰ ਵੇਖਦਿਆਂ ਤਣਾਅ ਬਰਕਰਾਰ ਰਹੇਗਾ। ਭਾਰਤ ਵੱਲੋਂ ਹੋਣ ਵਾਲੀ ਕਿਸੇ ਵੀ ਹਮਲਾਵਰ ਕਾਰਵਾਈ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ।'

ਖ਼ਾਨ ਨੇ ਕਿਹਾ ਕਿ ਅਫ਼ਗਾਨ ਸਰਕਾਰ ਵੱਲੋਂ ਪ੍ਰਗਟਾਈ ਗਈ ਚਿੰਤਾ ਕਾਰਨ ਉਨ੍ਹਾਂ ਨੇ ਤਾਲਿਬਾਨ ਨਾਲ ਇਸਲਾਮਾਬਾਦ 'ਚ ਬੈਠਕ ਟਾਲ਼ ਦਿੱਤੀ ਸੀ। ਤਾਲਿਬਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਤੀਨਿਧੀ ਪ੍ਰਧਾਨ ਮੰਤਰੀ ਖ਼ਾਨ ਨਾਲ 18 ਫਰਵਰੀ ਨੂੰ ਮੁਲਾਕਾਤ ਕਰਨ ਲਈ ਇਸਲਾਮਾਬਾਦ ਦਾ ਦੌਰਾ ਕਰਨਗੇ।

Conclusion:
Last Updated : Mar 27, 2019, 3:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.