ETV Bharat / international

'ਪਾਕਿਸਤਾਨ 'ਚ 262 ਪਾਇਲਟਾਂ ਕੋਲ ਹਨ ਨਕਲੀ ਲਾਇਸੈਂਸ' - ਪਾਇਲਟਾਂ ਕੋਲ ਹਨ ਨਕਲੀ ਲਾਇਸੈਂਸ

ਪਾਕਿਸਤਾਨ ਵਿੱਚ, 262 ਪਾਇਲਟਾਂ ਕੋਲ ਨਕਲੀ ਲਾਇਸੈਂਸ ਹਨ, ਕਿਉਂਕਿ ਉਹ ਕਦੇ ਵੀ ਵਿਅਕਤੀਗਤ ਤੌਰ 'ਤੇ ਪ੍ਰੀਖਿਆ 'ਚ ਸ਼ਾਮਲ ਨਹੀਂ ਹੋਏ। ਇਨ੍ਹਾਂ ਪਾਇਲਟਾਂ ਨੇ ਪੈਸੇ ਦੇ ਕੇ ਕਿਸੇ ਹੋਰ ਵਿਅਕਤੀ ਨੂੰ ਪ੍ਰੀਖਿਆ 'ਚ ਬਿਠਾਇਆ। ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀਆਈਏ) ਨੇ ਨਕਲੀ ਲਾਇਸੈਂਸ ਰੱਖਣ ਵਾਲੇ ਪਾਇਲਟਾਂ 'ਤੇ ਪਾਬੰਦੀ ਲਗਾ ਦਿੱਤੀ ਹੈ।

262 pilots hold fake licenses
ਪਾਕਿਸਤਾਨ 'ਚ 262 ਪਾਇਲਟਾਂ ਕੋਲ ਨਕਲੀ ਲਾਇਸੈਂਸ
author img

By

Published : Jun 26, 2020, 3:02 PM IST

ਇਸਲਾਮਾਬਾਦ : ਪਾਕਿਸਤਾਨ 'ਚ ਪਾਇਲਟਾਂ ਬਾਰੇ ਇੱਕ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਹੋਇਆ ਹੈ। ਇੱਕ ਮਡੀਆ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ 262 ਪਾਇਲਟਾਂ ਕੋਲ ਨਕਲੀ ਲਾਇਸੈਂਸ ਹਨ। ਕਿਉਂਕਿ ਉਨ੍ਹਾਂ ਨੇ ਕਦੇ ਖ਼ੁਦ ਵਿਅਕਤੀਗਤ ਤੌਰ 'ਤੇ ਪ੍ਰੀਖਿਆ ਵਿੱਚ ਹਿੱਸਾ ਨਹੀਂ ਲਿਆ।

ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖ਼ਾਨ ਦੇ ਹਵਾਲੇ ਤੋਂ ਰਿਪੋਰਟ 'ਚ ਕਿਹਾ ਗਿਆ ਹੈ ਕਿ 262 ਪਾਇਲਟਾਂ ਨੇ ਖ਼ੁਦ ਪ੍ਰੀਖਿਆ ਨਹੀਂ ਦਿੱਤੀ। ਇਸ ਦੀ ਬਜਾਏ ਉਨ੍ਹਾਂ ਨੇ ਕਿਸੇ ਹੋਰ ਕੈਂਡੀਡੇਟ ਨੂੰ ਪ੍ਰੀਖਿਆ ਵਿੱਚ ਬੈਠਣ ਲਈ ਰੁਪਏ ਅਦਾ ਕੀਤੇ ਹਨ। ਰਾਸ਼ਟਰੀ ਅਸੈਂਬਲੀ 'ਚ ਬੋਲਦਿਆਂ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਇਲਟਾਂ ਕੋਲ ਉਡਾਣ ਭਰਨ ਦਾ ਤਜ਼ਰਬਾ ਵੀ ਨਹੀਂ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀਆਈਏ) ਨੇ ਨਕਲੀ ਲਾਇਸੈਂਸ ਰੱਖਣ ਵਾਲੇ ਪਾਇਲਟਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪੀਆਈਏ ਦੇ ਬੁਲਾਰੇ ਅਬਦੁੱਲਾ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਇਹ ਮੰਨਦੀ ਹੈ ਕਿ ਨਕਲੀ ਲਾਇਸੈਂਸ ਸਿਰਫ ਇੱਕ ਪੀਆਈਏ ਦਾ ਮੁੱਦਾ ਨਹੀਂ ਹੈ, ਬਲਕਿ ਸਾਰੇ ਪਾਕਿ ਏਅਰਲਾਈਨਜ਼ ਉਦਯੋਗ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਨਕਲੀ ਪਾਇਲਟ ਵਿਦੇਸ਼ੀ ਹਵਾਈ ਜਹਾਜ਼ਾਂ ਲਈ ਉਡਾਣ ਭਰ ਰਹੇ ਹਨ।

ਦੱਸਣਯੋਗ ਹੈ ਕਿ 22 ਮਈ ਨੂੰ ਕਰਾਚੀ 'ਚ ਪੀਆਈਏ ਦਾ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਸ ਹਾਦਸੇ ਵਿੱਚ 97 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਹਾਦਸੇ ਦੀ ਜਾਂਚ ਵਿੱਚ ਪਾਇਲਟਾਂ ਦਾ ਨਕਲੀ ਲਾਇਸੈਂਸ ਦਾ ਮੁੱਦਾ ਸਾਹਮਣੇ ਆਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.