ETV Bharat / international

ਪਾਕਿਸਤਾਨ ਫੌਜ 'ਚ ਹੋਏ ਵੱਡੇ ਫੇਰਬਦਲ - ਚੀਫ ਆਫ ਜਨਰਲ ਸਟਾਫ

ਪਾਕਿਸਤਾਨ ਫੌਜ ਵਿੱਚ ਵੱਡੇ ਫੇਰਬਦਲ ਦੇ ਨਾਲ ਲੈਫਟੀਨੈਂਟ ਜਨਰਲ ਅਜ਼ਹਰ ਅੱਬਾਸ ਨੂੰ ਅਗਲਾ 'ਚੀਫ ਆਫ ਜਨਰਲ ਸਟਾਫ' ਬਣਾਇਆ ਗਿਆ ਹੈ।

ਪਾਕਿਸਤਾਨ ਫੌਜ 'ਚ ਹੋਏ ਵੱਡੇ ਫੇਰਬਦਲ
ਪਾਕਿਸਤਾਨ ਫੌਜ 'ਚ ਹੋਏ ਵੱਡੇ ਫੇਰਬਦਲ
author img

By

Published : Sep 8, 2021, 7:38 PM IST

ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਵੱਡੇ ਫੇਰਬਦਲ ਕੀਤੇ ਹਨ। ਫੌਜ ਵਿੱਚ ਵੱਡੇ ਫੇਰਬਦਲ ਦੇ ਨਾਲ ਲੈਫਟੀਨੈਂਟ ਜਨਰਲ ਅਜ਼ਹਰ ਅੱਬਾਸ ਨੂੰ ਅਗਲਾ 'ਚੀਫ ਆਫ ਜਨਰਲ ਸਟਾਫ' ਬਣਾਇਆ ਗਿਆ ਹੈ। ਫੌਜ ਮੁਖੀ ਤੋਂ ਬਾਅਦ ਇਸ ਅਹੁਦੇ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਅੱਬਾਸ ਭਾਰਤ ਦੇ ਨਾਲ ਕੰਟਰੋਲ ਰੇਖਾ (ਐਲਓਸੀ) ਦੀ ਸੁਰੱਖਿਆ ਲਈ ਜ਼ਿੰਮੇਵਾਰੀ ਸੀ।

ਲੈਫਟੀਨੈਂਟ ਜਨਰਲ ਅੱਬਾਸ ਬਲੋਚ ਰੈਜੀਮੈਂਟ ਤੋਂ ਹਨ ਅਤੇ ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੂੰ ਰਾਵਲਪਿੰਡੀ ਸਥਿਤ 10 ਕੋਰ ਦਾ ਮੁਖੀ ਬਣਾਇਆ ਗਿਆ ਹੈ। ਮਿਰਜ਼ਾ ਤੋਂ ਪਹਿਲਾਂ ਅੱਬਾਸ 10 ਕੋਰ ਦੀ ਅਗਵਾਈ ਕਰ ਰਹੇ ਸਨ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।

ਰਾਵਲਪਿੰਡੀ ਕੋਰ ਕੰਟਰੋਲ ਰੇਖਾ ਦੀ ਰਾਖੀ ਕਰਦਾ ਹੈ ਡਾਨ ਨਿਊਜ਼ ਦੀ ਖਬਰ ਅਨੁਸਾਰ ਫੌਜ ਮੁਖੀ ਤੋਂ ਬਾਅਦ ਚੀਫ ਆਫ ਜਨਰਲ ਸਟਾਫ (ਸੀਜੀਐਸ) ਦਾ ਅਹੁਦਾ ਪਾਕਿਸਤਾਨੀ ਫੌਜ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸੀਜੀਐਸ ਨੂੰ 'ਜਨਰਲ ਹੈੱਡਕੁਆਰਟਰਜ਼' ਅਤੇ 'ਮਿਲਟਰੀ ਆਪਰੇਸ਼ਨਜ਼' ਅਤੇ 'ਮਿਲਟਰੀ ਇੰਟੈਲੀਜੈਂਸ' ਡਾਇਰੈਕਟੋਰੇਟਾਂ ਵਿੱਚ ਖੁਫੀਆ ਅਤੇ 'ਸੰਚਾਲਨ' ਕਾਰਜਾਂ ਦੀ ਦੇਖਭਾਲ ਕਰਨੀ ਪੈਂਦੀ ਹੈ।

ਇਹ ਵੀ ਪੜੋ: ਭਲਕੇ ਪਨਬਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵੱਲੋਂ ਚੱਕਾ ਜਾਮ

ETV Bharat Logo

Copyright © 2025 Ushodaya Enterprises Pvt. Ltd., All Rights Reserved.