ETV Bharat / international

ਕਿਮ ਜੋਂਗ ਦੀ ਭੈਣ ਕਿਮ ਯੋ ਜੋਂਗ ਨੇ ਟਰੰਪ ਨਾਲ ਗੱਲਬਾਤ ਦੀਆਂ ਸੰਭਾਵਨਾਵਾਂ ਨੂੰ ਕੀਤਾ ਰੱਦ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਟਰੰਪ ਨਾਲ ਸ਼ਿਖਰ ਸੰਮੇਲਨ ਚਰਚਾ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਉਸ ਦੇ ਭਰਾ ਕਿਮ ਜੋਂਗ ਉਨ ਅਤੇ ਡੋਨਾਲਡ ਟਰੰਪ ਵਿਚਾਲੇ ਮੁਲਾਕਾਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਕਿਮ ਯੋ ਜੋਂਗ ਨੇ ਟਰੰਪ ਨਾਲ ਗੱਲਬਾਤ ਨੂੰ ਕੀਤਾ ਰੱਦ

author img

By

Published : Jul 10, 2020, 2:44 PM IST

ਸਿਓਲ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਕਿਹਾ ਕਿ ਇਸ ਸਾਲ ਉਸ ਨੂੰ ਉਸ ਦੇ ਭਰਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮੁਲਾਕਾਤ ਹੋਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਕੋਲ ਟਰੰਪ ਦੀਆਂ ਹਾਈ-ਪ੍ਰੋਫਾਈਲ ਮੀਟਿੰਗਾਂ ਦਾ ਤੋਹਫਾ ਦੇਣ ਦਾ ਕੋਈ ਕਾਰਨ ਨਹੀਂ ਹੈ, ਹਾਲਾਂਕਿ ਇਸ ਦੇ ਬਦਲੇ ਵਿੱਚ ਕੁਝ ਵੀ ਖ਼ਾਸ ਨਹੀਂ ਮਿਲ ਰਿਹਾ।

ਕਿਮ ਜੋਂਗ ਉਨ ਦੀ ਭੈਣ ਦੇ ਹਵਾਲੇ ਤੋਂ ਉੱਤਰ ਕੋਰੀਆ ਦੀ ਅਧਿਕਾਰਤ ਨਿਊਜ਼ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਵੱਲੋਂ ਜਾਰੀ ਇੱਕ ਬਿਆਨ 'ਚ ਪਰਮਾਣੂ ਕੂਟਨੀਤੀ ਨੂੰ ਜਾਰੀ ਰੱਖਣ ਲਈ ਅਮਰੀਕਾ ਰਾਹੀਂ ਅਹਿਮ ਛੂਟ ਦਿੱਤੇ ਜਾਣ ਦੇ ਵਾਅਦੇ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, "ਪਰ ਇਸ ਦੇ ਨਾਲ ਹੀ ਤੁਹਾਨੂੰ ਇਹ ਨਹੀਂ ਪਤਾ ਕਿ ਕਦ ਕੀ ਹੋ ਜਾਵੇ।"

ਉਨ੍ਹਾਂ ਕਿਹਾ, "ਕੋਈ ਵੀ ਹੈਰਾਨ ਕਰ ਦੇਣ ਵਾਲੀ ਗੱਲ ਹੋ ਸਕਦੀ ਹੈ ਅਤੇ ਇਹ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੇ ਫੈਸਲੇ 'ਤੇ ਨਿਰਭਰ ਕਰਦੀ ਹੈ।" ਕਿਮ ਯੋ ਜੋਂਗ ਨੇ ਕਿਹਾ ਕਿ ਜੇਕਰ ਸ਼ਿਖਰ ਸੰਮੇਲਨ ਦੀ ਲੋੜ ਪੈਂਦੀ ਹੈ ਤਾਂ ਇਹ ਅਮਰੀਕਾ ਦੀ ਲੋੜ ਹੈ, ਜਦਕਿ ਉੱਤਰੀ ਕੋਰੀਆ ਲਈ, ਇਹ ਵਿਹਾਰਕ ਹੈ ਅਤੇ ਇਸ ਵਿੱਚ ਸਾਡਾ ਕੋਈ ਲਾਭ ਨਹੀਂ ਹੈ।

ਕਿਮ ਯੋ ਜੋਂਗ ਆਪਣੇ ਭਰਾ ਦੀ ਭਰੋਸੇਮੰਦ ਹੈ ਅਤੇ ਹਾਲ ਹੀ 'ਚ ਉਹ ਉੱਤਰੀ ਕੋਰੀਆ ਦੇ ਮਾਮਲਿਆਂ ਵਿੱਚ ਬਹੁਤ ਸਰਗਰਮ ਰਹੀ ਹੈ। ਉਸ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਕੋਰੀਆ ਮਾਮਲੇ ਵਿੱਚ ਅਮਰੀਕਾ ਦਾ ਉੱਚ ਅਧਿਕਾਰੀ ਏਸ਼ੀਆ ਵਿੱਚ ਹਨ। ਉਪ ਵਿਦੇਸ਼ ਮੰਤਰੀ ਸਟੀਫਨ ਬੀਗਨ ਸਿਓਲ 'ਚ ਦੱਖਣੀ ਕੋਰੀਆ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਜਪਾਨ ਦੀ ਯਾਤਰਾ 'ਤੇ ਗਏ ਹਨ।

ਸਿਓਲ ਵਿੱਚ, ਉਨ੍ਹਾਂ ਨੇ ਉੱਤਰ ਕੋਰੀਆ ਦੇ ਇੱਕ ਪਰਮਾਣੂ ਸੰਚਾਰ ਵਾਰਤਾਕਾਰ ਉੱਤੇ ਪੁਰਾਣੀ ਸੋਚ ਨਾਲ ਜੁੜੇ ਰਹਿਣ ਦਾ ਦੋਸ਼ ਲਾਇਆ ਹੈ। ਉਸ ਦੀਆਂ ਟਿੱਪਣੀਆਂ ਤੋਂ ਸੰਕੇਤ ਮਿਲਦਾ ਹੈ ਕਿ ਉੱਤਰ ਕੋਰੀਆ ਦੇ ਦਬਾਅ ਤੋਂ ਬਾਵਜੂਦ ਅਮਰੀਕਾ ਗੱਲਬਾਤ ਦੇ ਬਦਲੇ ਲਾਈਆਂ ਗਈਆਂ ਪਾਬੰਦੀਆਂ ਮੁਆਫ ਨਹੀਂ ਕਰਨਾ ਚਾਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.