ਨਵੀਂ ਦਿੱਲੀ: ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਸੋਮਵਾਰ ਨੂੰ ਇੱਕ ਵੀਡੀਓ ਜਾਰੀ ਕੀਤੀ ਹੈ। ਇਸ ਵਿੱਚ ਆਈਐੱਸਆਈਐੱਸ ਦਾ ਸਰਗਨਾ ਬਗਦਾਦੀ ਪੰਜ ਸਾਲਾਂ 'ਚ ਪਹਿਲੀ ਵਾਰ ਵਿਖਾਈ ਦਿੱਤਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਕਦੋਂ ਬਣਾਈ ਗਈ ਹੈ।
ਇਸ ਵੀਡੀਓ 'ਚ ਸੀਰੀਆ ਵਿੱਚ ਆਈਐੱਸ ਦੇ ਆਖ਼ਰੀ ਗੜ੍ਹ ਬਾਗੂਜ ਲਈ ਲੜਾਈ ਦਾ ਜ਼ਿਕਰ ਕੀਤਾ ਗਿਆ ਹੈ। ਇਹ ਲੜਾਈ ਪਿਛਲੇ ਮਹੀਨੇਂ ਹੀ ਖ਼ਤਮ ਹੋਈ ਹੈ। ਵੀਡੀਓ 'ਚ ਗੱਦੀ 'ਤੇ ਬੈਠੇ ਬਗਦਾਦੀ ਨੇ ਤਿੰਨ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਬਾਗੂਜ ਦੀ ਲੜਾਈ ਖ਼ਤਮ ਹੋ ਗਈ ਹੈ। ਜਿਨ੍ਹਾਂ ਤਿੰਨ ਵਿਅਕਤੀਆਂ ਨਾਲ ਉਹ ਗੱਲ ਕਰ ਰਿਹਾ ਹੈ ਉਨ੍ਹਾਂ ਨੇ ਚਿਹਰੇ ਧੁੰਦਲੇ ਵਿਖਾਈ ਦੇ ਰਹੇ ਹਨ।
ਇਹ ਵੀਡੀਓ ਸ਼੍ਰੀਲੰਕਾ 'ਚ ਹੋਏ ਸਿਲਸਿਲੇਵਾਰ ਧਮਾਕਿਆਂ ਤੋਂ ਬਾਅਦ ਸਾਹਮਣੇ ਆਈ ਹੈ। ਇਸ ਹਮਲੇ ਦੀ ਜਿੰਮੇਵਾਰੀ ਵੀ ਆਈਐੱਸਆਈਐੱਸ ਨੇ ਹੀ ਲਈ ਸੀ।