ਜਕਾਰਤਾ: ਇੰਡੋਨੇਸ਼ਿਆ ਦੀ ਸ੍ਰੀਵਿਜਯਾ ਦੇ ਜਹਾਜ਼ 'ਚ ਇੱਕ ਜਹਾਜ਼ ਨੇ ਉਡਾਨ ਭਰਨ ਤੋਂ ਬਾਅਦ ਹੀ ਉਸਦਾ ਸੰਪਰਕ ਕੰਟਰੋਲ ਰੂਮ ਨਾਲ ਟੁੱਟ ਗਿਆ। ਜ਼ਿਕਰਯੋਗ ਹੈ ਕਿ ਇਸ ਜਹਾਜ਼ 'ਚ 62 ਲੋਕ ਸਵਾਰ ਸਨ।
ਸਥਾਨਕ ਮੀਡੀਆ ਦੀ ਰਿਪੋਰਟਾਂ ਦੇ ਮੁਤਾਬਕ, ਜਹਾਜ਼ ਪਾਣੀ 'ਚ ਕ੍ਰੈਸ਼ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਮਨੁੱਖੀ ਸਰੀਰ ਦੇ ਅੰਗ ਤੇ ਜਹਾਜ਼ ਦੇ ਕੁੱਝ ਹਿੱਸੇ ਮਿਲੇ ਹਨ।
ਪਹਿਲਾਂ ਇੰਡੋਨੇਸ਼ਿਆ ਦੇ ਹਵਾਈ ਮੰਤਰਾਲੇ ਦੀ ਬੁਲਾਰਨ ਅਦਿੱਤਾ ਇਰਾਵਤੀ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਏਅਰ ਲਾਇਨ ਦਾ ਕਹਿਣਾ ਹੈ ਕਿ ਉਹ ਘਟਨਾ ਦੀ ਜਾਂਚ 'ਚ ਰੁੱਝੇ ਹੋਏ ਹਨ। ਫਲਾਇਟ ਟਰੈਕਿੰਗ ਵੇਬਸਾਇਟ ਨੇ ਕਿਹਾ ਕਿ ਜਹਾਜ਼ ਇੱਕ ਮਿਨਟ ਤੋਂ ਵੀ ਘੱਟ ਸਮੇਂ 'ਚ 3000 ਮੀਟਰ ਦੀ ਉਚਾਈ ਤੋਂ ਗੁਆਚ ਗਿਆ।