ਮੈਲਬਰਨ: ਨਿਉਜ਼ੀਲੈਂਡ ਵਿੱਚ ਨਵੇਂ ਚੁਣੇ ਗਏ ਨੌਜਵਾਨ ਸੰਸਦ ਮੈਂਬਰਾਂ ਵਿੱਚੋਂ ਇੱਕ ਡਾਕਟਰ ਗੌਰਵ ਸ਼ਰਮਾ ਨੇ ਦੇਸ਼ ਦੀ ਸੰਸਦ ਵਿੱਚ ਬੁੱਧਵਾਰ ਨੂੰ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਡਾ. ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਨਾਲ ਸਬੰਧਤ ਹਨ। ਹਾਲ ਹੀ ਵਿੱਚ ਉਹ ਨਿਉਜ਼ੀਲੈਂਡ ਦੇ ਹੈਮਿਲਟਨ ਵੈਸਟ ਤੋਂ ਲੇਬਰ ਪਾਰਟੀ ਦੇ ਸਾਂਸਦ ਚੁਣੇ ਗਏ ਹਨ।
ਨਿਉਜ਼ੀਲੈਂਡ ਅਤੇ ਸਮੋਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮੁਕੇਸ਼ ਪ੍ਰਦੇਸ਼ੀ ਨੇ ਟਵਿੱਟਰ ਉੱਤੇ ਕਿਹਾ ਕਿ ਸ਼ਰਮਾ ਨੇ ਭਾਰਤ ਅਤੇ ਨਿਉਜ਼ੀਲੈਂਡ ਦੀ ਸਭਿਆਚਾਰਕ ਪਰੰਪਰਾ ਦੇ ਪ੍ਰਤੀ ਡੁੱਘਾ ਸਨਮਾਨ ਵਿਅਕਤ ਕਰਦੇ ਹੋਏ ਪਹਿਲਾ ਨਿਉਜ਼ੀਲੈਂਡ ਦੀ ਭਾਸ਼ਾ ਮਾਓਰੀ ਵਿੱਚ ਸਹੁੰ ਚੁੱਕੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੀ ਭਾਸ਼ਾ ਸੰਸਕ੍ਰਿਤ ਵਿੱਚ ਸਹੁੰ ਚੁੱਕੀ।
ਸ਼ਰਮਾ ਨੇ ਆਕਲੈਂਡ ਤੋਂ ਐਮ.ਬੀ.ਬੀ.ਐੱਸ ਕੀਤੀ ਹੈ ਅਤੇ ਵਾਸ਼ਿੰਗਟਨ ਤੋਂ ਐਮਬੀਏ ਦੀ ਡਿਗਰੀ ਹਾਸਲ ਕੀਤੀ ਹੈ। ਉਹ ਹੈਮਿਲਟਨ ਦੇ ਨਫਟਨ ਵਿੱਚ ਜਨਰਲ ਪ੍ਰੈਕਟੀਸ਼ਨਰ ਵਜੋਂ ਕੰਮ ਕਰਦੇ ਹਨ।
-
To be honest I did think of that, but then there was the question of doing it in Pahari (my first language) or Punjabi. Hard to keep everyone happy. Sanskrit made sense as it pays homage to all the Indian languages (including the many I can’t speak) https://t.co/q1A3eb27z3
— Dr Gaurav Sharma MP (@gmsharmanz) November 25, 2020 " class="align-text-top noRightClick twitterSection" data="
">To be honest I did think of that, but then there was the question of doing it in Pahari (my first language) or Punjabi. Hard to keep everyone happy. Sanskrit made sense as it pays homage to all the Indian languages (including the many I can’t speak) https://t.co/q1A3eb27z3
— Dr Gaurav Sharma MP (@gmsharmanz) November 25, 2020To be honest I did think of that, but then there was the question of doing it in Pahari (my first language) or Punjabi. Hard to keep everyone happy. Sanskrit made sense as it pays homage to all the Indian languages (including the many I can’t speak) https://t.co/q1A3eb27z3
— Dr Gaurav Sharma MP (@gmsharmanz) November 25, 2020
ਉਨ੍ਹਾਂ ਨੇ ਨਿਉਜ਼ੀਲੈਂਡ, ਸਪੇਨ, ਅਮਰੀਕਾ, ਨੇਪਾਲ, ਵੀਅਤਨਾਮ, ਮੰਗੋਲੀਆ, ਸਵਿਟਜ਼ਰਲੈਂਡ ਅਤੇ ਭਾਰਤ ਵਿੱਚ ਜਨ ਸਿਹਤ ਅਤੇ ਨੀਤੀ ਨਿਰਮਾਣ ਦੇ ਖੇਤਰ ਵਿਚ ਕੰਮ ਕੀਤਾ ਹੈ।
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈ ਇਸ ਉੱਤੇ ਵਿਚਾਰ ਕੀਤਾ ਸੀ, ਪਰ ਮੇਰੀ ਭਾਸ਼ਾ ਪਹਾੜੀ ਜਾਂ ਪੰਜਾਬੀ ਵਿੱਚ ਸਹੁੰ ਲੈਣ ਨਾਲ ਸਬੰਧਿਤ ਸਵਾਲ ਖੜੇ ਹੋ ਗਏ। ਸਾਰਿਆਂ ਨੂੰ ਖੁਸ਼ ਰੱਖਣਾ ਔਖਾ ਹੈ। ਸੰਸਕ੍ਰਿਤ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦਾ ਹੈ। ਇਸ ਲਈ ਮੈਂ ਇਸ ਵਿੱਚ ਸਹੁੰ ਲੈਣ ਉਚਿਤ ਸਮਝਿਆ।