ਬੀਜ਼ਿੰਗ : ਚੀਨ ਦੀ ਫ਼ੌਜ (ਪੀਪਲਸ ਲਿਬਰੇਸ਼ਨ ਆਰਮੀ) ਨੇ ਭਾਰਤ ਤੇ ਚੀਨ ਦੀ ਫ਼ੌਜ ਦੇ ਸਬੰਧਾਂ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਬਿਆਨ 'ਚ ਚੀਨੀ ਫ਼ੌਜ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀ ਫੌਜ ਦੇ ਸਬੰਧਾਂ 'ਚ ਸੁਧਾਰ ਹੋ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਕੋਸ਼ਿਸ਼ਾ ਦੇ ਕਾਰਨ ਭਾਰਤੀ ਫ਼ੌਜ ਨਾਲ ਉਨ੍ਹਾਂ ਸਬੰਧ ਠੀਕ ਹੋ ਰਹੇ ਹਨ।
ਦੱਸਣਯੋਗ ਹੈ ਕਿ ਭਾਰਤ ਅਤੇ ਚੀਨ 3,488 ਕਿੱਲੋਮੀਟਰ ਲੰਬੀ ਸਰਹੱਦੀ ਕੰਟਰੋਲ ਰੇਖਾ (ਐਲਓਸੀ) ਸਾਂਝੀ ਕਰਦੇ ਹਨ। ਚੀਨ ਦੇ ਰੱਖਿਆ ਬੁਲਾਰੇ ਕਰਨਲ ਵੂ ਕਿਯਾਨ ਨੇ ਕਿਹਾ ਕਿ ਹਾਲ ਹੀ 'ਚ ਭਾਰਤ ਵਿਖੇ ਹੋਏ ਅੱਤਵਾਦ ਵਿਰੋਧੀ ਸਾਂਝੇ ਅਭਿਆਸ ਨੇ ਅੱਤਵਾਦ ਵਿਰੁੱਧ ਲੜਨ ਤੇ ਖ਼ੇਤਰੀ ਸਥਿਰਤਾ ਦੀ ਰੱਖਿਆ ਲਈ ਦੋਹਾਂ ਧਿਰਾਂ ਦੇ ਇਰਾਦਿਆਂ ਨੂੰ ਦਰਸਾਇਆ ਹੈ।
ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਜਦ ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ ਪੀਪਲਸ ਲਿਬਰੇਸ਼ਨ ਆਰਮੀ ਇਸ ਸਾਲ ਭਾਰਤ ਦੇ ਨਾਲ ਸਬੰਧਾਂ ਨੂੰ ਕਿੰਝ ਵੇਖਦੀ ਹੈ ਤਾਂ ਉਨ੍ਹਾਂ ਨੇ ਕਿਹਾ, " ਚੀਨ-ਭਾਰਤ ਸਬੰਧਾਂ 'ਚ ਤੇ ਫ਼ੌਜ ਦੇ ਸਬੰਧਾਂ 'ਚ ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਦੋਵੇਂ ਹੀ ਦੇਸ਼ਾਂ ਦੇ ਦਿੱਗਜ ਨੇਤਾਵਾਂ ਦੀਆਂ ਕੋਸ਼ਿਸ਼ਾਂ ਕਾਰਨ ਦੋਹਾਂ ਫੌਜਾਂ ਦੇ ਸਬੰਧ ਸੁਧਰ ਰਹੇ ਹਨ। ਇਸ ਦਾ ਸਿਹਰਾ ਦੋਹਾਂ ਦੇਸ਼ਾਂ ਦੇ ਦਿੱਗਜ ਨੇਤਾਵਾਂ ਨੂੰ ਜਾਂਦਾ ਹੈ। ਦੋਹਾਂ ਦੇਸ਼ਾਂ ਵਿਚਾਲੇ ਰਾਜਨੀਤਕ ਗੱਲਬਾਤ ਅਤੇ ਵਿਵਹਾਰਕ ਸਬੰਧ ਕਾਇਮ ਹਨ। ਇਸ ਤੋਂ ਇਲਾਵਾ ਸਾਡੀਆਂ ਸਰਹੱਦਾਂ 'ਤੇ ਰਣਨੀਤਕ ਵਿਚਾਰ- ਵਟਾਂਦਰੇ ਵੀ ਹੋ ਰਹੇ ਹਨ।"
ਹੋਰ ਪੜ੍ਹੋ : ਇਰਾਨ ਵਿੱਚ ਆਇਆ 5.1 ਤੀਬਰਤਾ ਦੀ ਭੁਚਾਲ
ਉਨ੍ਹਾਂ ਕਿਹਾ ਕਿ ਚੀਨ ਪੀਐਲਏ -2020 'ਚ ਭਾਰਤੀ ਫੌਜ ਨਾਲ ਆਪਣੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਉਮੀਦ ਕਰ ਰਿਹਾ ਹੈ। ਇਸ ਸਾਲ ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਸੰਬੰਧਾਂ ਦੀ 70 ਵੀਂ ਵਰ੍ਹੇਗੰਢ ਵੀ ਹੋਵੇਗੀ। 21 ਦਸੰਬਰ ਨੂੰ, ਦੋਵਾਂ ਧਿਰਾਂ ਨੇ ਅੱਤਵਾਦ ਰੋਕੂ ਅਭਿਆਸ ਕੀਤਾ ਗਿਆ । ਇਹ ਅਭਿਆਸ ਸ਼ਿਲਾਂਗ ਵਿੱਚ ਸਫਲਤਾਪੂਰਵਕ ਪੂਰਾ ਹੋਇਆ ।