ਨਵੀਂ ਦਿੱਲੀ: ਸਰਹੱਦੀ ਤਨਾਅ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀਆਂ ਦੀ ਬੈਠਕ ਚੁਸ਼ੂਲ ਮੋਲਦੋ ਸਰਹੱਦੀ ਬੈਠਕ ਪੁਆਇੰਟ 'ਤੇ ਹੋਵੇਗੀ। ਇਹ ਬੈਠਕ ਅੱਜ ਸਵੇਰੇ 9:30 ਵਜੇ ਹੋਣੀ ਹੈ, ਪਰ ਜੇ ਮੌਸਮ ਖ਼ਰਾਬ ਹੈ ਤਾਂ ਸਮਾਂ ਅੱਗੇ ਵਧ ਸਕਦਾ ਹੈ। ਭਾਰਤ ਦੀ ਨੁਮਾਇੰਦਗੀ 14 ਕੋਰ ਕਮਾਂਡ ਦੇ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰਨਗੇ।
ਇਸ ਬੈਠਕ ਭਾਰਤ ਇਹ ਮੁੱਦਾ ਚੁੱਕ ਸਕਦਾ ਹੈ ਕਿ ਭਾਰਤੀ ਪੈਟਰੋਲਿੰਗ ਟੀਮ ਪਹਿਲਾਂ ਵਾਂਗ ਫਿੰਗਰ 8 ਤੱਕ ਗਸ਼ਤ ਕਰਦੀ ਰਹੇ ਅਤੇ ਚੀਨ ਪਹਿਲਾਂ ਵਾਂਗ ਚੀਨ ਫਿੰਗਰ 4 ਤੱਕ ਗਸ਼ਤ ਕਰਦਾ ਰਹੇ। ਦੱਸ ਦਈਏ ਕਿ ਮੌਜੂਦਾ ਹਾਲਾਤ ਇਹ ਹਨ ਕਿ ਚੀਨੀ ਫੌਜ ਭਾਰਤੀ ਫੌਜ ਦੀ ਪੈਟਰੋਲਿੰਗ ਟੀਮ ਨੂੰ ਫਿੰਗਰ 4 ਤੋਂ ਅੱਗੇ ਨਹੀਂ ਵਧਣ ਦੇ ਰਹੀ।
ਸੈਨਾ ਇਹ ਮਾਮਲਾ ਵੀ ਰੱਖੇ ਸਕਦੀ ਹੈ ਕਿ ਚੀਨੀ ਫੌਜ ਨੂੰ ਆਪਣੀ ਪੁਰਾਣੀ ਜਗ੍ਹਾ ਯਾਨੀ ਫਿੰਗਰ 8 'ਤੇ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਭਾਰਤ ਐਲਏਸੀ 'ਤੇ ਚੀਨੀ ਸੈਨਾ ਵੱਲੋਂ ਕੀਤੀ ਜਾ ਰਹੀ ਹਿੰਸਾ 'ਤੇ ਆਪਣਾ ਇਤਰਾਜ਼ ਜ਼ਾਹਿਰ ਕਰ ਸਕਦਾ ਹੈ। ਭਾਰਤ ਐਲਏਸੀ 'ਤੇ ਪੀਐਲਏ ਦੇ ਵਿਸ਼ਾਲ ਇਕੱਠ 'ਤੇ ਵੀ ਇਤਰਾਜ਼ ਜ਼ਾਹਿਰ ਕਰ ਸਕਦਾ ਹੈ। ਭਾਰਤ ਚੀਨ ਨੂੰ ਸਪਸ਼ਟ ਤੌਰ 'ਤੇ ਦੱਸੇਗਾ ਕਿ ਚੀਨ ਨੇ ਐਲਏਸੀ 'ਤੇ ਸੈਨਿਕ ਲਾਮਬੰਦੀ ਸ਼ੁਰੂ ਕੀਤੀ ਸੀ। ਉਸ ਦੀ ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਵੀ ਸਰਹੱਦ ‘ਤੇ ਆਪਣੀ ਫੌਜ ਵਧਾ ਦਿੱਤੀ। ਇਸ ਦੇ ਨਾਲ ਹੀ ਚੀਨੀ ਸੈਨਿਕਾਂ ਦੇ ਹਮਲੇ 'ਤੇ ਇਤਰਾਜ਼ ਜ਼ਾਹਿਰ ਕਰਦਿਆਂ ਭਾਰਤ ਚੀਨ ਨੂੰ ਸਪਸ਼ਟ ਸੰਦੇਸ਼ ਦੇ ਸਕਦਾ ਹੈ ਕਿ ਅਜਿਹਾ ਕੁੱਝ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਥਿਆਨਮੇਨ ਕਤਲੇਆਮ: ਅਮਰੀਕਾ ਨੇ ਚੀਨ ਨੂੰ ਮਾਰੇ ਗਏ ਲੋਕਾਂ ਦਾ ਸਨਮਾਨ ਕਰਨ ਦੀ ਕੀਤੀ ਅਪੀਲ
ਸ਼ਨੀਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਬ੍ਰਿਗੇਡੀਅਰ ਅਤੇ ਮੇਜਰ ਜਨਰਲ ਪੱਧਰ 'ਤੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਦੇ ਵਿਚਕਾਰ ਕਰੀਬ 7-8 ਵਾਰ ਗੱਲਬਾਤ ਹੋਈ ਹੈ। ਉਸ ਗੱਲਬਾਤ ਦੇ ਜ਼ਮੀਨੀ ਕੰਮ ਦੇ ਆਧਾਰ 'ਤੇ ਹੁਣ ਲੈਫਟੀਨੈਂਟ ਜਨਰਲ ਦੇ ਅਹੁਦੇ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕੋਲ ਵਧੇਰੇ ਫੈਸਲਾ ਲੈਣ ਦੀ ਸ਼ਕਤੀ ਹੋਵੇਗੀ ਅਤੇ ਉਨ੍ਹਾਂ ਨੂੰ ਮੁੱਦੇ ਦੀ ਡੂੰਘੀ ਸਮਝ ਹੋਵੇਗੀ।
ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰਾਲੇ ਦਰਮਿਆਨ ਹੋਈ ਗੱਲਬਾਤ ਵਿੱਚ ਦੋਵਾਂ ਧਿਰਾਂ ਨੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਭਾਰਤ ਅਤੇ ਚੀਨ ਵਿਚਾਲੇ ਸਰਹੱਦ ਦੀ ਹੱਦਬੰਦੀ ਨਹੀਂ ਕੀਤੀ ਗਈ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਸਰਹੱਦ ਬਾਰੇ ਵੱਖ-ਵੱਖ ਵਿਚਾਰ ਹਨ।