ETV Bharat / international

ਇਮਰਾਨ ਖਾਨ ਦੀ ਇੱਛਾ, ਤਾਲਿਬਾਨ ਅਫਗਾਨਿਸਤਾਨ ਦੀ ਸੱਤਾ ਤੇ ਹੋਵੇ ਕਾਬਿਜ਼ - ਤਾਲਿਬਾਨ ਸਾਡੇ ਵਰਗੇ ਆਮ ਨਾਗਰਿਕ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤਾਲਿਬਾਨ ਪ੍ਰਤੀ ਲਗਾਤਾਰ ਦਰਿਆਦਿਲੀ ਦਿਖਾ ਰਹੇ ਹਨ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ, ਉਹ ਖੁੱਲ੍ਹ ਕੇ ਤਾਲਿਬਾਨ ਦਾ ਸਮਰਥਨ ਕਰਦੇ ਦਿਖਾਈ ਦਿੰਦੇ ਹਨ। ਤਾਲਿਬਾਨ ਨੂੰ ਲੈਕੇ ਇਮਰਾਨ ਖਾਨ ਦਾ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਤਾਲਿਬਾਨ ਨੂੰ ਆਮ ਨਾਗਰਿਕ ਤੱਕ ਕਹਿ ਦਿੱਤਾ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਤਾਲਿਬਾਨ ਨਾਲ ਇੰਨੇ ਕਿਉਂ ਜੁੜੇ ਕਿਉਂ ਹਨ, ਪੜ੍ਹੋ ਇਹ ਖਾਸ ਰਿਪੋਰਟ

ਇਮਰਾਨ ਖਾਨ ਦੀ ਇੱਛਾ, ਤਾਲਿਬਾਨ ਅਫਗਾਨਿਸਤਾਨ ਦੀ ਸੱਤਾ ਤੇ ਹੋਵੇ ਕਾਬਿਜ

author img

By

Published : Jul 30, 2021, 7:36 AM IST

ਚੰਡੀਗੜ੍ਹ: ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਤਾਲਿਬਾਨ ਦਾ ਪ੍ਰਤੀ ਪਿਆਰ ਫਿਰ ਛਲਕਿਆ ਹੈ। ਪੀਬੀਐਸ ਨੈਟਵਰਕ ਨੂੰ ਦਿੱਤੀ ਇੰਟਰਵਿਊ ਵਿੱਚ ਪੀਐਮ ਇਮਰਾਨ ਖਾਨ ਨੇ ਕਿਹਾ ਹੈ ਕਿ ਤਾਲਿਬਾਨ ਕੋਈ ਫੌਜੀ ਸੰਗਠਨ ਨਹੀਂ ਹੈ ਬਲਕਿ ਉਹ ਵੀ ਸਾਡੇ ਵਰਗੇ ਆਮ ਨਾਗਰਿਕ ਹਨ। ਇਮਰਾਨ ਖਾਨ ਨੇ ਕਿਹਾ ਪਾਕਿਸਤਾਨ ਵਿੱਚ 30 ਲੱਖ ਅਫਗਾਨ ਸ਼ਰਨਾਰਥੀ ਰਹਿੰਦੇ ਹਨ ਤੇ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਪਸ਼ਤੂਨ ਹਨ ਅਤੇ ਇਹ ਲੋਕ ਤਾਲਿਬਾਨ ਨਾਲ ਹਮਦਰਦੀ ਰੱਖਦੇ ਹਨ। ਪਾਕਿਸਤਾਨ ਇਸ ਗੱਲ ਦੀ ਜਾਂਚ ਕਿਵੇਂ ਕਰੇਗਾ ਕਿ ਅਫਗਾਨਿਸਤਾਨ ਵਿੱਚ ਕੌਣ ਲੜਨ ਜਾ ਰਿਹਾ ਹੈ ?

ਇਮਰਾਨ ਖਾਨ ਤਾਲਿਬਾਨ ਪ੍ਰਤੀ ਕਿੰਨੇ ਹਮਦਰਦ ਹਨ, ਇਸਦਾ ਅੰਦਾਜਾ ਉਨ੍ਹਾਂ ਦੇ ਜਵਾਬ ‘ਚੋਂ ਵੀ ਮਿਲਿਆ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ,ਅਫਗਾਨਿਸਤਾਨ ਦੇ ਵਿੱਚ ਰਾਜਨੀਤਿਕ ਹੱਲ ਹੀ ਵਿਕਲਪ ਹੈ ਜੋ ਸਭ ਨੂੰ ਮਿਲਾ ਕੇ ਹੀ ਹੋਣਾ ਚਾਹੀਦਾ ਹੈ। ਸਪੱਸ਼ਟ ਹੈ ਕਿ ਤਾਲਿਬਾਨ ਉਥੋਂ ਦੀ ਸਰਕਾਰ ਦਾ ਹਿੱਸਾ ਹੋਵੇਗਾ।

ਪਾਕਿਸਤਾਨੀ ਫੌਜ ਅਤੇ ਇੰਟੈਲੀਜੈਂਸ ਮਦਦ ਕਰ ਰਹੀ ਹੈ: ਤਾਲਿਬਾਨ ਨੂੰ ਅਫਗਾਨਿਸਤਾਨ ਦੇ ਗੱਦੀ ਤੇ ਬਿਠਾਉਣ ਦੀ ਇੱਛਾ ਪੁਰਾਣੀ ਹੈ। ਅੰਤਰਰਾਸ਼ਟਰੀ ਸੰਕਟ ਗਰੁੱਪ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਪਾਕਿਸਤਾਨ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਅਤੇ ਤਾਲਿਬਾਨ ਦੇ ਵਧਦੇ ਪ੍ਰਭਾਵ ਨੂੰ ਇੱਕ ਮੌਕੇ ਦੇ ਰੂਪ ਵਿੱਚ ਦੇਖ ਰਿਹਾ ਹੈ। ਪਾਕਿਸਤਾਨ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਸੱਤਾ 'ਤੇ ਬਿਠਾਉਣਾ ਚਾਹੁੰਦਾ ਹੈ। ਪਾਕਿਸਤਾਨੀ ਇੰਟੈਲੀਜੈਂਸ ਅਤੇ ਫੌਜੀ ਸਰਹੱਦੀ ਖੇਤਰ ਵਿਚ ਤਾਲਿਬਾਨ ਦੀ ਮਦਦ ਕਰ ਰਹੇ ਹਨ। ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

6 ਹਜ਼ਾਰ ਪਾਕਿਸਤਾਨੀ ਮੁਜਾਹਿਦ ਸਿੱਧੀ ਲੜਾਈ ਵਿੱਚ ਸ਼ਾਮਿਲ: ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਸੰਗਠਨ ਤਹਿਰੀਕ-ਏ-ਤਾਲਿਬਾਨ ਦੇ 6 ਹਜ਼ਾਰ ਅੱਤਵਾਦੀ ਅਫਗਾਨ ਸਰਹੱਦ ਦੇ ਅੰਦਰ ਸਰਗਰਮ ਹਨ ਤੇ ਉਹ ਤਾਲਿਬਾਨ ਦੀ ਮਦਦ ਕਰ ਰਹੇ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਾਕਿਸਤਾਨ ਨੇ ਤਾਲਿਬਾਨ ਦੀ ਮਦਦ ਲਈ 10,000 ਜਹਾਦੀਆਂ ਨੂੰ ਅਫਗਾਨਿਸਤਾਨ ਭੇਜਿਆ ਹੈ।

  • #Kandahar: Pakistani troops movement in areas under Taliban control. The video shared on social media shows Pakistani forces crossed the Durand Line into the Afghan soil, by the 'Nazar Security Post', in Spinboldak of the province. #Afghanistan pic.twitter.com/1H3DN9Bv37

    — RTA World (@rtaworld) July 24, 2021 " class="align-text-top noRightClick twitterSection" data=" ">

ਤਾਲਿਬਾਨ ਨੂੰ ਲੈਕੇ ਵੱਡੀ ਪੇਸ਼ਕਸ਼ ਨੂੰ ਠੁਕਰਾਇਆ: ਮੀਡੀਆ ਰਿਪੋਰਟਾਂ ਦੇ ਅਨੁਸਾਰ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਤਾਲਿਬਾਨ ਪ੍ਰਤੀ ਪਿਆਰ ਇੰਨਾ ਡੂੰਘਾ ਹੈ ਕਿ ਉਸਨੇ ਅਮਰੀਕਾ ਦੀ ਵਿੱਤੀ ਸਹਾਇਤਾ ਦੀ ਇੱਕ ਵੱਡੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਹਾਲਾਂਕਿ ਅਮਰੀਕੀ ਫੌਜੀ ਅਫਗਾਨਿਸਤਾਨ ਤੋਂ ਵਾਪਸ ਆ ਰਹੇ ਹਨ ਪਰ ਅਮਰੀਕਾ ਤਾਲਿਬਾਨ 'ਤੇ ਨਜ਼ਰ ਰੱਖਣਾ ਚਾਹੁੰਦਾ ਹੈ। ਕਿਹਾ ਜਾਂਦਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਇੱਕ ਗੁਪਤ ਫੌਜੀ ਅੱਡਾ ਬਣਾਉਣ ਦੀ ਇਜਾਜ਼ਤ ਮੰਗੀ ਸੀ।

ਇਸ ਮਿਲਟਰੀ ਬੇਸ ਤੋਂ ਅਮਰੀਕੀ ਖੁਫੀਆ ਏਜੰਸੀ ਸੀਆਈਏ ਅਫਗਾਨਿਸਤਾਨ ਵਿੱਚ ਆਪਣਾ ਗੁਪਤ ਡਰੋਨ ਮਿਸ਼ਨ ਚਲਾਉਣਾ ਚਾਹੁੰਦੀ ਸੀ। ਬਦਲੇ ਵਿੱਚ, ਯੂਐਸ ਨੇ ਰੋਕੀ ਗਈ ਵਿੱਤੀ ਸਹਾਇਤਾ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਇਮਰਾਨ ਖਾਨ ਨੇ ਤਾਲਿਬਾਨ ਦੀ ਮਦਦ ਲਈ ਫੌਜੀ ਅੱਡਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ। ਬਾਅਦ ਵਿਚ ਇਕ ਇੰਟਰਵਿਊ ਵਿਚ ਇਮਰਾਨ ਖਾਨ ਨੇ ਸਪੱਸ਼ਟ ਕੀਤਾ ਸੀ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਉਹ ਅਮਰੀਕਾ ਨੂੰ ਪਾਕਿਸਤਾਨੀ ਧਰਤੀ ਤੋਂ ਅਪਰੇਸ਼ਨ ਸ਼ੁਰੂ ਨਹੀਂ ਕਰਨ ਦੇਵੇਗਾ।

ਤਾਲਿਬਾਨ ਤੇ ਅਫਗਾਨੀ ਫੌਜਾਂ ਵਿਚਕਾਰ ਸੰਘਰਸ਼ ਜਾਰੀ

ਅਫਗਾਨਿਸਤਾਨ ਦੀ ਸੱਤਾ 'ਤੇ 50 ਸਾਲਾਂ ਤੋਂ ਪਾਕਿਸਤਾਨ ਦੀ ਨਜ਼ਰ: ਅਫਗਾਨਿਸਤਾਨ ਦੇ ਅੰਦਰ ਵੱਖ-ਵੱਖ ਸਮੂਹਾਂ ਨੂੰ ਫੌਜੀ ਸਹਾਇਤਾ ਦੇਣਾ ਪਾਕਿਸਤਾਨ ਦਾ ਇਤਿਹਾਸ ਰਿਹਾ ਹੈ। 1970 ਦੇ ਦਹਾਕੇ ਤੋਂ, ਪਾਕਿਸਤਾਨ ਦੇ ਸਾਰੇ ਰਾਜ ਮੁਖੀ ਅਫਗਾਨਿਸਤਾਨ ਵਿੱਚ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 1980 ਵਿਆਂ ਵਿੱਚ, ਜਦੋਂ ਸੋਵੀਅਤ ਯੂਨੀਅਨ ਦੀ ਫੌਜ ਅਫਗਾਨਿਸਤਾਨ ਵਿੱਚ ਤਾਇਨਾਤ ਸੀ, ਪਾਕਿਸਤਾਨ ਨੇ 2.5 ਲੱਖ ਤੋਂ ਵੱਧ ਮੁਜਾਹਿਦਾਂ ਨੂੰ ਫੌਜ ਦੀ ਸਿਖਲਾਈ ਦਿੱਤੀ।

ਹਾਲਾਂਕਿ, ਉਸ ਮਿਆਦ ਦੇ ਦੌਰਾਨ ਸਿਖਲਾਈ ਦਾ ਖਰਚਾ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਚੁੱਕਦੀ ਸੀ। 1989 ਵਿਚ ਅਫਗਾਨਿਸਤਾਨ ਤੋਂ ਸੋਵੀਅਤ ਫੌਜਾਂ ਦੀ ਵਾਪਸੀ ਤੋਂ ਬਾਅਦ ਵੀ ਪਾਕਿਸਤਾਨ ਨੇ ਤਾਲਿਬਾਨ ਨੂੰ ਸਿਖਲਾਈ ਦੇਣਾ ਜਾਰੀ ਰੱਖਿਆ। 1995 ਵਿਚ ਹੇਰਾਤ ਅਤੇ 1996 ਵਿਚ ਕਾਬੁਲ ਵਿਚ ਹੋਏ ਹਮਲਿਆਂ ਦੌਰਾਨ ਤਾਲਿਬਾਨ ਦੁਆਰਾ ਦਿਖਾਈ ਗਈ ਫੌਜੀ ਰਣਨੀਤੀ ਪਾਕਿਸਤਾਨ ਦੀ ਸਿਖਲਾਈ ਦਾ ਨਤੀਜਾ ਸੀ।

1989 ਚ ਸੋਵੀਅਤ ਫੌਜਾਂ ਨੇ ਕੀਤੀ ਵਾਪਸੀ , ਬਾਅਦ ਚ ਤਾਲਿਬਾਨ ਨੇ ਪਾਕਿ ਦੀ ਮਦਦ ਨਾਲ ਅਫਗਾਨ ਚ ਪੈਰ ਪਸਾਰਨੇ ਕੀਤੇ ਸੀ ਸ਼ੁਰੂ

ਤਾਲਿਬਾਨ ਕੌਣ ਹੈ: ਅਫਗਾਨਿਸਤਾਨ ਵਿਚ ਤਾਲਿਬਾਨ ਦਾ ਉਭਾਰ 90 ਦੇ ਦਹਾਕੇ ਵਿਚ ਹੋਇਆ ਸੀ। ਸੋਵੀਅਤ ਸੰਘ ਦੀਆਂ ਫ਼ੌਜਾਂ 1989 ਵਿਚ ਅਫਗਾਨਿਸਤਾਨ ਤੋਂ ਪਿੱਛੇ ਹਟ ਗਈਆਂ, ਪਰ ਦੇਸ਼ ਵਿਚ ਘਰੇਲੂ ਯੁੱਧ ਜਾਰੀ ਰਿਹਾ। ਸੋਵੀਅਤ ਫੌਜਾਂ ਦੀ ਵਾਪਸੀ ਤੋਂ ਬਾਅਦ, ਉਥੇ ਅਰਾਜਕਤਾ ਦਾ ਮਾਹੌਲ ਪੈਦਾ ਹੋਇਆ ਜਿਸ ਦਾ ਤਾਲਿਬਾਨ ਨੇ ਫਾਇਦਾ ਉਠਾਇਆ। ਸਤੰਬਰ 1995 ਵਿੱਚ, ਤਾਲਿਬਾਨ ਨੇ ਈਰਾਨ ਦੀ ਸਰਹੱਦ ਨਾਲ ਲੱਗਦੇ ਹੇਰਾਤ ਸੂਬੇ ਉੱਤੇ ਕਬਜ਼ਾ ਕਰ ਲਿਆ। 1996 ਵਿਚ, ਅਫਗਾਨਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਬੁਰਹਾਨੂਦੀਨ ਰੱਬਾਨੀ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਅਤੇ ਕਾਬੁਲ ਉੱਤੇ ਕਬਜ਼ਾ ਕਰ ਲਿਆ ਸੀ।

ਤਾਲਿਬਾਨ ਦਾ ਕਾਨੂੰਨ ਬਹੁਤ ਜ਼ਾਲਮ ਹੈ: ਤਾਲਿਬਾਨ ਨੇ ਅਫਗਾਨਿਸਤਾਨ ਵਿਚ ਇਸਲਾਮੀ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਹੈ। ਇਸ ਕਾਨੂੰਨ ਦੇ ਚੱਲਦੇ ਮਰਦਾਂ ਲਈ ਦਾੜ੍ਹੀ ਵਧਾਉਣੀ ਅਤੇ ਔਰਤਾਂ ਲਈ ਬੁਰਕਾ ਪਹਿਨਣਾ ਲਾਜ਼ਮੀ ਬਣਾਇਆ ਗਿਆ ਸੀ। ਇਸ ਦੇ ਨਾਲ ਹੀ, ਲੜਕੀਆਂ ਦੀ ਪੜ੍ਹਾਈ ਕਰਨ ਅਤੇ ਮਰਦ ਡਾਕਟਰ ਤੋਂ ਇਲਾਜ ਕਰਵਾਉਣ 'ਤੇ ਪਾਬੰਦੀ ਲਗਾਈ ਗਈ ਸੀ। ਜਿਹੜੀਆਂ ਔਰਤਾਂ ਘਰ ਵਿੱਚ ਕੁੜੀਆਂ ਪੜ੍ਹਾਉਂਦੀਆਂ ਸਨ ਉਨ੍ਹਾਂ ਨੂੰ ਵਿਦਿਆਰਥੀਆਂ ਅਤੇ ਬੱਚਿਆਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ। ਪੇਸ਼ੇਵਰ ਸਕੂਲ ਬੰਦ ਸਨ ਅਤੇ ਮਦਰੱਸੇ ਖੋਲ੍ਹ ਦਿੱਤੇ ਗਏ ਸਨ।

ਤਾਲਿਬਾਨ ਨੇ ਸਿਨੇਮਾ ਅਤੇ ਸੰਗੀਤ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। 2001 ਵਿੱਚ, ਜਦੋਂ 9/11 ਦੇ ਹਮਲੇ ਹੋਏ, ਤਾਲਿਬਾਨ ਅਮਰੀਕੀ ਨਿਸ਼ਾਨੇ ‘ਤੇ ਆ ਗਿਆ। ਅਮਰੀਕਾ ਨੇ ਅਲ ਕਾਇਦਾ ਦੇ ਓਸਾਮਾ ਬਿਨ ਲਾਦੇਨ ਨੂੰ ਪਨਾਹ ਦੇਣ ਦੇ ਇਲਜ਼ਾਮ ਹੇਠ ਤਾਲਿਬਾਨ ਉੱਤੇ ਹਮਲਾ ਕੀਤਾ ਸੀ। ਕਰੀਬ 20 ਸਾਲਾਂ ਤਕ ਅਮਰੀਕਾ ਤਾਲਿਬਾਨ ਨਾਲ ਲੜਦਾ ਰਿਹਾ। 1 ਮਈ ਤੋਂ, ਅਮਰੀਕੀ ਫੌਜਾਂ ਨੇ ਉੱਥੋਂ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ। 11 ਸਤੰਬਰ, 2021 ਤੱਕ ਅਮਰੀਕੀ ਫ਼ੌਜ ਅਫ਼ਗਾਨਿਸਤਾਨ ਤੋਂ ਪੂਰੀ ਤਰ੍ਹਾਂ ਵਾਪਸ ਚਲੀ ਜਾਵੇਗੀ।

ਤਾਲਿਬਾਨ ਸਮਰਥਕ ਅਫਗਾਨਿਸਤਾਨ ਦੇ ਸਰਹੱਦੀ ਇਲਕਾਿਆਂ ਚ ਜਸ਼ਨ ਮਨਾ ਰਹੇ

85 ਫ਼ੀਸਦੀ ਹਿੱਸੇ ਉੱਤੇ ਤਾਲਿਬਾਨ ਦਾ ਕੰਟਰੋਲ: 13 ਜੁਲਾਈ ਨੂੰ ਤਾਲਿਬਾਨ ਨੇ ਦਾਅਵਾ ਕੀਤਾ ਕਿ ਉਸਨੇ ਇਸ ਜੰਗ ਪ੍ਰਭਾਵਿਤ ਦੇਸ਼ ਦੇ 85 ਪ੍ਰਤੀਸ਼ਤ ਤੋਂ ਵੱਧ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਏਪੀ ਦੀ ਰਿਪੋਰਟ ਦੇ ਅਨੁਸਾਰ, ਤਾਲਿਬਾਨ ਦੇ ਨਿਯੰਤਰਣ ਵਾਲੇ ਖੇਤਰ ਵਿੱਚ ਕਥਿਤ ਤੌਰ 'ਤੇ ਸਕੂਲਾਂ ਨੂੰ ਸਾੜਿਆ ਜਾ ਰਿਹਾ ਹੈ ਅਤੇ ਔਰਤਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਹ ਸਰਹੱਦੀ ਚੌਕੀਆਂ ਤੋਂ ਚੱਲ ਰਹੇ ਵਪਾਰ 'ਤੇ ਉਹੀ ਟੈਕਸ ਵਸੂਲ ਰਹੇ ਹਨ ਜਿਨ੍ਹਾਂ' ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਅੱਜ ਦੀ ਸਥਿਤੀ ਵਿੱਚ ਇਮਰਾਨ ਖਾਨ ਦੇ ਸੁਪਨੇ ਪੂਰੇ ਹੋ ਰਹੇ ਹਨ, ਅਜਿਹੀ ਸਥਿਤੀ ਵਿੱਚ ਉਹ ਲਗਾਤਾਰ ਤਾਲਿਬਾਨ ਨੂੰ ਨੈਤਿਕ ਸਮਰਥਨ ਦੇ ਰਹੇ ਹਨ।

ਇਹ ਵੀ ਪੜ੍ਹੋ:ਬੱਚਿਆਂ ਲਈ ਕਾਲ ਬਣਿਆ ਡੈਲਟਾ ਵੇਰੀਐਂਟ

ETV Bharat Logo

Copyright © 2025 Ushodaya Enterprises Pvt. Ltd., All Rights Reserved.