ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਸ਼ਮੀਰ ਮੁੱਦੇ ਉੱਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਮੁੱਦੇ ਉੱਤੇ ਦੇਸ਼ ਨੂੰ ਭਰੋਸੇ ਵਿੱਚ ਲੈਣਾ ਚਾਹੁੰਦੇ ਹਨ।
ਪਾਕਿਸਤਾਨ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿ ਨੇ ਕਸ਼ਮੀਰ ਉੱਤੇ ਅੱਜ ਤੱਕ ਕੀ ਕੀਤਾ ਅਤੇ ਅੱਗੇ ਕੀ ਕਰੇਗਾ, ਇਸ ਉੱਤੇ ਗੱਲ ਕਰਨਾ ਚਾਹੁੰਦੇ ਹਾਂ।
ਪ੍ਰਮਾਣੂ ਯੁੱਧ ਦਾ ਜ਼ਿਕਰ ਕਰਦੇ ਹੋਏ ਇਮਰਾਨ ਖ਼ਾਨ ਨੇ ਕਿਹਾ ਕਿ ਜੇ ਦੋਵੇਂ ਦੇਸ਼ਾਂ ਦਾ ਟਕਰਾਅ ਯੁੱਧ ਵੱਲ ਜਾਂਦਾ ਹੈ, ਤਾਂ ਯਾਦ ਰੱਖੋ, ਦੋਵੇਂ ਦੇਸ਼ਾਂ ਕੋਲ ਪ੍ਰਮਾਣੂ ਸ਼ਕਤੀ ਹੈ। ਪ੍ਰਮਾਣੂ ਯੁੱਧ ਵਿੱਚ ਕੋਈ ਵੀ ਜਿੱਤਦਾ ਨਹੀਂ ਹੈ।
ਇਹ ਵੀ ਪੜ੍ਹੋ : 'ਤਣਾਅ ਦੇ ਬਾਵਜੂਦ ਵੀ ਪਾਕਿਸਤਾਨ ਖੋਲ੍ਹੇਗਾ ਕਰਤਾਰਪੁਰ ਲਾਂਘਾ'
ਇਮਰਾਨ ਖ਼ਾਨ ਨੇ ਕਿਹਾ ਕਿ ਬੀਤੇ 5 ਅਗਸਤ ਦੇ ਫ਼ੈਸਲੇ ਤੋਂ ਬਾਅਦ ਇਹ ਸੰਦੇਸ਼ ਆਇਆ ਹੈ ਕਿ ਭਾਰਤ ਸਿਰਫ਼ ਹਿੰਦੂਆਂ ਦਾ ਦੇਸ਼ ਹੈ।
ਉਨ੍ਹਾਂ ਕਿਹਾ ਕਿ 1920 ਵਿੱਚ ਆਰਐੱਸਐੱਸ ਦਾ ਗਠਨ ਹੋਇਆ। ਬਾਅਦ ਵਿੱਚ ਇਸ ਦੀ ਰਾਜਨੀਤਿਕ ਇਕਾਈ ਤੇ ਰੂਪ ਵਿੱਚ ਬੀਜੇਪੀ ਸਾਹਮਣੇ ਆਈ।
ਇਮਰਾਨ ਨੇ ਕਿਹਾ 'ਸਾਨੂੰ ਇਤਿਹਾਸ ਨੂੰ ਜਾਨਣ ਦੀ ਜ਼ਰੂਰਤ ਹੈ, ਕਿ ਆਖ਼ਿਰ ਮੋਦੀ ਸਰਕਾਰ ਸਾਡੇ ਨਾਲ ਸ਼ਾਂਤੀ ਬਾਰੇ ਗੱਲਬਾਤ ਕਿਉਂ ਨਹੀਂ ਕਰਦੀ।'
ਇਮਰਾਨ ਨੇ ਕਿਹਾ ਕਿ ਬੀਜੇਪੀ ਦੀਆਂ ਨੀਤੀਆਂ ਆਰਐੱਸਐੱਸ ਦੇ ਆਦਰਸ਼ਾਂ ਉੱਤੇ ਆਧਾਰਿਤ ਹਨ, ਇਸ ਮੁਤਾਬਕ ਭਾਰਤ ਸਿਰਫ਼ ਹਿੰਦੂਆਂ ਲਈ ਹੈ।
ਇਮਰਾਨ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਅਨਪੜ੍ਹਤਾ, ਗਰੀਬੀ ਅਤੇ ਮਹਿੰਗਾਈ ਵਰਗੇ ਮੁੱਦਿਆਂ ਉੱਤੇ ਕੰਮ ਕਰਨਾ ਚਾਹੁੰਦੇ ਸਨ। ਭਾਰਤ ਵੀ ਇੰਨ੍ਹਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।
ਇਮਰਾਨ ਨੇ ਕਿਹਾ ਕਿ ਭਾਰਤ ਨੇ ਨਾਲ ਕਈ ਵਾਰ ਗੱਲਬਾਤ ਦੀ ਕੋਸ਼ਿਸ਼ ਕਰ ਚੁੱਕੇ ਹਨ। ਭਾਰਤ ਵਿੱਚ ਚੋਣਾਂ ਦੇ ਕਾਰਨ ਉਨ੍ਹਾਂ ਨੇ ਇੰਤਜ਼ਾਰ ਕੀਤਾ। ਇਸ ਦੌਰਾਨ ਪੁਲਵਾਮਾ ਵਿੱਚ ਹਮਲਾ ਹੋਇਆ ਅਤੇ ਪਾਕਿਸਤਾਨ ਵੱਲ ਉਂਗਲੀਆਂ ਵੀ ਉੱਠੀਆਂ।