ETV Bharat / international

ਇਮਰਾਨ ਨੇ ਨਵਾਜ਼ ਨੂੰ ਕਿਹਾ ਗਿੱਦੜ, ਬੋਲੇ- ਫੌਜ ਨੂੰ ਬਗਾਵਤ ਲਈ ਭੜਕਾ ਰਹੇ - ਪਾਕਿਸਤਾਨੀ ਫੌਜ ਦੀ ਰਾਜਨੀਤੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਪਾਕਿਸਤਾਨੀ ਫੌਜ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਅਤੇ ਫੌਜ ਦੇ ਮੁਖੀ ਅਤੇ ਆਈਐਸਆਈ ਦੀ ਥਾਂ ਲੈਣ ਦੀ ਮੰਗ ਕਰਕੇ ਫੌਜ ਵਿੱਚ ਬਗ਼ਾਵਤ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਮਰਾਨ ਨੇ ਨਵਾਜ਼ ਨੂੰ ਕਿਹਾ ਗਿੱਦੜ, ਬੋਲੇ- ਫੌਜ ਨੂੰ ਬਗਾਵਤ ਲਈ ਭੜਕਾ ਰਹੇ

author img

By

Published : Nov 8, 2020, 3:25 PM IST

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੀਐਮਐਲ-ਐਨ ਦੇ ਸੁਪਰੀਮੋ ਨਵਾਜ਼ ਸ਼ਰੀਫ 'ਤੇ ਜੰਮ ਕੇ ਨਿਸ਼ਾਨੇ ਵਿਨ੍ਹੇ ਹਨ। ਇਮਰਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਲੰਡਨ ਵਿੱਚ ਗਿੱਦੜ ਦੀ ਤਰ੍ਹਾਂ ਬੈਠੇ ਹਨ ਅਤੇ ਫੌਜ ਨੂੰ ਨਿਸ਼ਾਨਾ ਬਣਾ ਰਹੇ ਹਨ। ਖਾਨ ਨੇ ਖੈਬਰ ਪਖਤੂਨਖਵਾ ਦੇ ਮਿੰਗੋਰਾ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨੀ ਫੌਜ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਅਤੇ ਫੌਜ ਦੇ ਮੁਖੀ ਅਤੇ ਆਈਐਸਆਈ ਦੀ ਥਾਂ ਲੈਣ ਦੀ ਮੰਗ ਕਰਕੇ ਫੌਜ ਵਿੱਚ ਬਗ਼ਾਵਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਮਹਿਲਾ ਹੋਣ ਦਾ ਫਾਇਦਾ ਚੁੱਕ ਰਹੀ ਮਰੀਅਮ

ਨਿਜ਼ੀ ਅਖਬਾਰ ਦੀ ਖ਼ਬਰ ਅਨੁਸਾਰ ਖਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਬਿਮਾਰੀ ਦੇ ਬਹਾਨੇ ਦੇਸ਼ ਤੋਂ ਭੱਜ ਗਏ। ਉਹ ਪੈਸੇ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ ਅਤੇ ਦੌਲਤ ਨੂੰ ਇੱਕਠਾ ਕੀਤਾ ਹੈ। ਖ਼ਾਨ ਨੇ ਫੌਜ 'ਤੇ ਸਿਆਸਤ 'ਚ ਦਖ਼ਲ ਦੇਣ ਦਾ ਦੋਸ਼ ਲਗਾਉਣ ਵਾਲੀ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ 'ਤੇ ਵੀ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਔਰਤ ਹੋਣ ਦਾ ਫਾਇਦਾ ਚੁੱਕ ਰਹੀ ਹੈ। ਖਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪੁੱਤਰਾਂ ਵਿੱਚ ਹਿੰਮਤ ਨਹੀਂ ਸੀ ਕਿ ਉਹ ਦੇਸ਼ ਵਿੱਚ ਰਹਿੰਦੇ ਹੋਏ ਪਾਕਿਸਤਾਨੀ ਫੌਜ 'ਤੇ ਹਮਲਾ ਕਰਨ, ਇਸ ਲਈ ਉਹ ਵਿਦੇਸ਼ ਭੱਜ ਗਏ। ਮਰੀਅਮ ਨਵਾਜ਼ ਜਾਣਦੀ ਹੈ ਕਿ ਅਸੀਂ ਉਸ ਨੂੰ ਇੱਕ ਔਰਤ ਹੋਣ ਦੇ ਕਾਰਨ ਜੇਲ੍ਹ ਨਹੀਂ ਭੇਜਾਂਗੇ, ਇਸ ਲਈ ਉਹ ਫੌਜ ਦੇ ਵਿਰੁੱਧ ਜ਼ਹਿਰ ਉਗਲ ਰਹੀ ਹੈ।

ਪਾਕਿਸਤਾਨ ਡੇਮੋਕ੍ਰੇਟਿਕ ਮੁਹਿੰਮ 'ਤੇ ਵੀ ਭੜਕੇ

ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨੀ ਭ੍ਰਿਸ਼ਟ ਰਾਜਨੀਤਿਕ ਨੇਤਾਵਾਂ ਨੂੰ ਫੌਜ 'ਤੇ ਦੋਸ਼ ਲਗਾਉਣ ਦੀ ਕਦੇ ਆਗਿਆ ਨਹੀਂ ਦੇਣਗੇ। ਪਾਕਿਸਤਾਨ ਡੈਮੋਕ੍ਰੇਟਿਕ ਅੰਦੋਲਨ ਦੇ ਤਹਿਤ ਇਕੱਠੇ ਹੋਏ ਨੇਤਾਵਾਂ ਨੂੰ ਫਟਕਾਰਦੇ ਹੋਏ ਖਾਨ ਨੇ ਕਿਹਾ ਕਿ ਚੋਰਾਂ ਅਤੇ ਲੁਟੇਰਿਆਂ ਦਾ ਸਮੂਹ ਇਕੱਤਰ ਹੋ ਗਿਆ ਹੈ, ਜੋ ਦੇਸ਼ ਨੂੰ ਲੁੱਟਣ ਤੋਂ ਬਾਅਦ ਵਿਸ਼ੇਸ਼ ਰਿਆਇਤਾਂ ਦੀ ਮੰਗ ਕਰਦਾ ਹੈ।

ਫੌਜ ਨੇ ਦੋਸ਼ਾਂ ਤੋਂ ਕੀਤਾ ਇਨਕਾਰ

ਹਾਲਾਂਕਿ, ਸੈਨਾ ਨੇ ਦੇਸ਼ ਦੀ ਰਾਜਨੀਤੀ ਵਿੱਚ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ ਹੈ। ਪ੍ਰਧਾਨ ਮੰਤਰੀ ਖਾਨ ਨੇ ਉਨ੍ਹਾਂ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ ਕਿ 2018 ਦੀਆਂ ਚੋਣਾਂ ਵਿੱਚ ਫੌਜ ਨੇ ਉਸ ਦੀ ਮਦਦ ਕੀਤੀ ਸੀ। ਪੀਐਮਐਲ-ਐਨ ਮੁਖੀ ਨੂੰ ਕਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ। ਇਸਲਾਮਾਬਾਦ ਹਾਈ ਕੋਰਟ ਨੇ ਪਿਛਲੇ ਸਾਲ ਨਵੰਬਰ ਵਿੱਚ ਉਸ ਨੂੰ ਇਲਾਜ ਲਈ ਲੰਡਨ ਜਾਣ ਦੀ ਆਗਿਆ ਦਿੱਤੀ ਸੀ, ਪਰ ਉਹ ਵਾਪਸ ਨਹੀਂ ਆਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.