ਵਾਸ਼ਿੰਗਟਨ: ਤਾਲਿਬਾਨ (Taliban) ਨੇ ਅਗਸਤ ਦੇ ਮੱਧ ਵਿੱਚ ਅਫ਼ਗਾਨਿਸਤਾਨ (Afghanistan) 'ਤੇ ਕਬਜ਼ਾ ਕਰ ਲਿਆ ਸੀ। ਜਦੋਂ ਤੋਂ ਤਾਲਿਬਾਨ ਵਲੋਂ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਗਿਆ ਹੈ ਉਦੋਂ ਤੋਂ ਉਥੋਂ ਲੋਕ ਹੋਰ ਦੇਸ਼ਾਂ ਵਿਚ ਪਨਾਹ ਲੈਣ ਲਈ ਜਾ ਰਹੇ ਹਨ। ਅਮਰੀਕਾ ਵਲੋਂ ਵੀ ਪਿਛਲ਼ੇ ਲੰਬੇ ਸਮੇਂ ਤੋਂ ਜਾਰੀ ਜੰਗ ਨੂੰ ਖਤਮ ਕਰ ਕੇ ਆਪਣੇ ਮੁਲਕ ਨੂੰ ਵਾਪਸੀ ਕਰ ਲਈ। ਤਖ਼ਤਾ ਪਲਟ ਹੋਣ ਕਾਰਣ ਅਫਗਾਨਿਸਤਾਨ ਦੀ ਆਰਥਿਕਤਾ ਨੂੰ ਬਹੁਤ ਵੱਡੀ ਢਾਅ ਲੱਗੀ ਹੈ। ਉਥੇ ਮਹਿੰਗਾਈ (Inflation) ਆਪਣੇ ਪੂਰੇ ਸਿਖਰ 'ਤੇ ਪਹੁੰਚ ਚੁੱਖੀ ਹੈ।
ਹੁਣ ਕੌਮਾਂਤਰੀ ਮੁੱਦਰਾ ਕੋਸ਼ (IMF)ਨੇ ਕਿਹਾ ਹੈ ਕਿ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੀ ਮਾਨਤਾ 'ਤੇ ਕੌਮਾਂਤਰੀ ਭਾਈਚਾਰੇ ਵਿਚ ਸਪੱਸ਼ਟਤਾ ਆਉਣ ਤੱਕ ਅਫਗਾਨਿਸਤਾਨ ਦੇ ਨਾਲ ਉਸ ਦਾ ਜੁੜਾਅ ਰੱਦ ਰਹੇਗਾ। ਆਈ.ਐੱਮ.ਐੱਫ. ਨੇ ਕਿਹਾ ਕਿ ਉਹ ਅਫਗਾਨਿਸਤਾਨ ਦੇ ਆਰਥਿਕ ਹਾਲਾਤ ਤੋਂ ਬਹੁਤ ਹੀ ਚਿੰਤਤ ਹਨ ਅਤੇ ਉਸ ਨੇ ਕੌਮਾਂਤਰੀ ਭਾਈਚਾਰੇ ਤੋਂ ਦੇਸ਼ ਵਿਚ ਕਿਸੇ ਮਨੁੱਖੀ ਸੰਕਟ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।
ਆਈ.ਐੱਮ.ਐੱਫ. ਦੇ ਬੁਲਾਰੇ ਗੇਰੀ ਰਾਈਸ ਨੇ ਵੀਰਵਾਰ ਨੂੰ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਫਗਾਨਿਸਤਾਨ ਨਾਲ ਸਾਡਾ ਜੁੜਾਅ ਉਦੋਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ, ਜਦੋਂ ਤੱਕ ਕਿ ਸਰਕਾਰ ਦੀ ਮਾਨਤਾ 'ਤੇ ਕੌਮਾਂਤਰੀ ਭਾਈਚਾਰੇ ਦੇ ਅੰਦਰ ਸਪੱਸ਼ਟਤਾ ਨਹੀਂ ਹੋ ਜਾਂਦੀ।ਉਨ੍ਹਾਂ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਵਿਚ ਸਰਕਾਰ ਦੀ ਮਾਨਤਾ ਨੂੰ ਲੈ ਕੇ ਕੌਮਾਂਤਰੀ ਭਾਈਚਾਰੇ ਵਲੋਂ ਨਿਰਦੇਸ਼ਿਤ ਹਾਂ ਅਤੇ ਅਜੇ ਸਾਡੇ ਕੋਲ ਕੋਈ ਸਪੱਸ਼ਟਤਾ ਨਹੀਂ ਹੈ। ਇਸ ਲਈ ਉਥੇ ਆਈ.ਐੱਮ.ਐੱਫ. ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ ਹੈ। ਦੇਸ਼ ਇਸ ਵੇਲੇ ਆਈ.ਐੱਮ.ਐੱਫ. ਸੰਸਾਧਨਾਂ, ਐੱਸ.ਡੀ.ਆਰ. ਆਦਿ ਤੱਕ ਪਹੁੰਚ ਹਾਸਲ ਨਹੀਂ ਕਰ ਸਕਦਾ ਹੈ। ਤਾਲਿਬਾਨ ਨੇ 15 ਅਗਸਤ ਨੂੰ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ ਅਤੇ ਪੱਛਮੀ ਸਮਰਥਿਤ ਪਿਛਲੀ ਚੁਣੀ ਹੋਈ ਸਰਕਾਰ ਵਲੋਂ ਨਿਯੁਕਤ ਅਗਵਾਈ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ।
ਕਈ ਸੰਸਾਰਕ ਨੇਤਾਵਾਂ ਨੇ ਐਲਾਨ ਕੀਤਾ ਕਿ ਉਹ ਤਾਲਿਬਾਨ ਦੇ ਸ਼ਾਸਨ ਨੂੰ ਰਾਜਨੀਤਕ ਮਾਨਤਾ ਦੇਣ ਤੋਂ ਪਹਿਲਾਂ ਦੇਖਣਗੇ ਕਿ ਉਹ ਇਕ ਖੁਸ਼ਹਾਲ ਅਫਗਾਨ ਸਰਕਾਰ ਅਤੇ ਮਨੁੱਖੀ ਅਧਿਕਾਰ ਵਰਗੇ ਮੁੱਦਿਆਂ 'ਤੇ ਕੌਮਾਂਤਰੀ ਭਾਈਚਾਰੇ ਨਾਲ ਕੀਤੇ ਗਏ ਆਪਣੇ ਵਾਦਿਆਂ 'ਤੇ ਖਰਾ ਉੱਤਰ ਰਿਹਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ-ਟਾਈਮ ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ‘ਚ ਇਹ ਚਿਹਰੇ ਹੋਏ ਸ਼ਾਮਲ